‘ਬਟਵਾਰਾ 1947’ ਦਾ ਪਹਿਲਾ Song 22 ਜੁਲਾਈ ਨੂੰ ਹੋਵੇਗਾ Release, ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਵਧਿਆ ਉਤਸ਼ਾਹ

batwara 1947ਫ਼ਿਲਮ ਦਾ ਅਧਿਕਾਰਕ ਪੋਸਟਰ, ਪਹਿਲਾ ਗੀਤ 22 ਜੁਲਾਈ 2026 ਨੂੰ ਰਿਲੀਜ਼ ਹੋਵੇਗਾ।

 Bollywood ਦੀ ਫ਼ਿਲਮ ‘ਬਟਵਾਰਾ 1947’ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਲਗਾਤਾਰ ਚਰਚਾ ਵਿੱਚ

Bollywood-  ‘ਬਟਵਾਰਾ 1947’ ਫ਼ਿਲਮ ਦੇ ਮੋਸ਼ਨ ਪੋਸਟਰ, ਕਿਰਦਾਰਾਂ ਦੇ ਪੋਸਟਰ ਅਤੇ Teaser ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਹੁਣ ਨਿਰਮਾਤਾ ਇਸ ਦਾ ਪਹਿਲਾ ਗੀਤ 22 ਜੁਲਾਈ ਨੂੰ ਜਾਰੀ ਕਰਨ ਜਾ ਰਹੇ ਹਨ।

ਫ਼ਿਲਮ ਦੀ ਪ੍ਰਮੋਸ਼ਨ ਮੁਹਿੰਮ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਅਤੇ ਨਵਾਂ ਗੀਤ ਦਰਸ਼ਕਾਂ ਨੂੰ ਫ਼ਿਲਮ ਦੇ ਜਜ਼ਬਾਤੀ ਅਤੇ ਸੰਗੀਤਕ ਪੱਖ ਨਾਲ ਰੂਬਰੂ ਕਰਵਾਏਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਗੀਤ ਫ਼ਿਲਮ ਦੀ ਕਹਾਣੀ ਨਾਲ ਜੁੜੇ ਭਾਵਨਾਤਮਕ ਪਲਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰੇਗਾ।

ਵੱਡੇ ਕਲਾਕਾਰਾਂ ਨਾਲ ਸਜੀ ਹੈ ਫ਼ਿਲਮ

‘ਬਟਵਾਰਾ 1947’ ਵਿੱਚ ਸ਼ਬਾਨਾ ਆਜ਼ਮੀ, ਸੰਨੀ ਦਿਓਲ, ਪ੍ਰੀਤੀ ਜੀ ਜ਼ਿੰਟਾ, ਕਰਨ ਦਿਓਲ, ਅਲੀ ਫ਼ਜ਼ਲ ਅਤੇ ਅਭਿਮਨਯੂ ਸਿੰਘ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਰਾਹੀਂ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਅਤੇ ਸੰਨੀ ਦਿਓਲ ਕਰੀਬ ਤਿੰਨ ਦਹਾਕਿਆਂ ਬਾਅਦ ਇੱਕ ਵਾਰ ਫਿਰ ਇਕੱਠੇ ਕੰਮ ਕਰ ਰਹੇ ਹਨ, ਜਿਸ ਕਾਰਨ ਵੀ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸੁਕਤਾ ਹੈ।

Batwara 1947 poster, the first official asset of Sunny Deol's highly anticipated collaboration with Aamir Khan and Rajkumar Santoshi, has been released! This poster has been received negatively by the audience due

ਏ. ਆਰ. ਰਹਿਮਾਨ ਦਾ ਸੰਗੀਤ ਬਣੇਗਾ ਖ਼ਾਸ ਆਕਰਸ਼ਣ

ਫ਼ਿਲਮ ਦਾ ਸੰਗੀਤ ਭਾਰਤ ਦੇ ਮਸ਼ਹੂਰ ਸੰਗੀਤਕਾਰ ਏ. ਆਰ. ਰਹਿਮਾਨ ਨੇ ਤਿਆਰ ਕੀਤਾ ਹੈ, ਜਦਕਿ ਗੀਤਾਂ ਦੇ ਬੋਲ ਪ੍ਰਸਿੱਧ ਕਵੀ ਅਤੇ ਗੀਤਕਾਰ ਜਾਵੇਦ ਅਖ਼ਤਰ ਨੇ ਲਿਖੇ ਹਨ। ਇਸ ਜੋੜੀ ਤੋਂ ਦਰਸ਼ਕਾਂ ਨੂੰ ਬੇਹੱਦ ਉਮੀਦਾਂ ਹਨ।

14 ਅਗਸਤ ਨੂੰ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼

Amir khan productions ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਆਮਿਰ ਖ਼ਾਨ ਅਤੇ ਅਪਰਨਾ ਪੁਰੋਹਿਤ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਰਾਜਕੁਮਾਰ ਸੰਤੋਸ਼ੀ ਨੇ ਕੀਤਾ ਹੈ। ‘ਬਟਵਾਰਾ 1947’ ਨੂੰ 14 ਅਗਸਤ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।

ਇਸ ਦਾ ਪਹਿਲਾ ਗੀਤ 22 ਜੁਲਾਈ ਨੂੰ Release ਹੋਣ ਨਾਲ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਬੇਸਬਰੀ ਹੋਰ ਵੀ ਵੱਧਣ ਦੀ ਉਮੀਦ ਹੈ।

Leave a Reply

Your email address will not be published. Required fields are marked *