Ranbir kapoor ਦੀ ‘Ramayana’ ਨੇ ਤੋੜਿਆ ਰਿਕਾਰਡ! T-Series ਨਾਲ ਹੋਈ 75 ਕਰੋੜ ਦੀ ਮਿਊਜ਼ਿਕ ਡੀਲ
ਨਿਰਦੇਸ਼ਕ Nitesh Tiwari ਦੀ ਬਹੁਤ ਚਰਚਿਤ ਫਿਲਮ ‘ਰਾਮਾਇਣ’ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ‘ਚ ਹੈ। Trailer ਆਉਣ ਤੋਂ ਕੁਝ ਘੰਟੇ ਪਹਿਲਾਂ ਹੀ ਫਿਲਮ ਨੇ ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਮਿਊਜ਼ਿਕ ਡੀਲਾਂ ‘ਚੋਂ ਇੱਕ ਸਾਈਨ ਕਰ ਲਈ ਹੈ।ਰਿਪੋਰਟਾਂ ਮੁਤਾਬਕ, T-Series ਨੇ ‘ਰਾਮਾਇਣ’ ਦੇ ਦੋਵਾਂ ਭਾਗਾਂ ਦੇ Music Rights ਖਰੀਦ ਲਏ ਹਨ। ਇਸਦੇ ਬਦਲੇ ਕੰਪਨੀ ਨੇ 75 ਕਰੋੜ ਰੁਪਏ ਦੀ Advance ਰਕਮ ਅਦਾ ਕੀਤੀ ਹੈ।
75 ਕਰੋੜ ਦੀ Refundable Advance Deal
ਸੂਤਰਾਂ ਦੇ ਹਵਾਲੇ ਨਾਲ ਖ਼ਬਰ ਹੈ ਕਿ T-Series ਦੇ ਚੇਅਰਮੈਨ ਭੂਸ਼ਣ ਕੁਮਾਰ ਨੂੰ ਫਿਲਮ ਦੇ ਸੰਗੀਤ ‘ਤੇ ਪੂਰਾ ਭਰੋਸਾ ਹੈ। ਇਸੇ ਲਈ ਕੰਪਨੀ ਨੇ ਦੋਵਾਂ ਪਾਰਟਸ ਦੇ ਗੀਤਾਂ ਲਈ ਇਕੱਠਿਆਂ 75 ਕਰੋੜ ਰੁਪਏ ਦਿੱਤੇ ਹਨ। ਇਹ ਰਕਮ ਰਿਫੰਡੇਬਲ ਅਡਵਾਂਸ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਡੀਲ ਲਈ ਕਈ ਵੱਡੇ ਮਿਊਜ਼ਿਕ ਲੇਬਲ ਲਾਈਨ ‘ਚ ਸਨ, ਪਰ ਆਖਰ ‘ਚ ਬਾਜ਼ੀ T-Series ਨੇ ਮਾਰੀ।

ਫਿਲਮ ਬਾਰੇ ਵੱਡੀਆਂ ਗੱਲਾਂ
Nitesh Tiwari ਦੀ ‘ਰਾਮਾਇਣ’ ਦੋ ਭਾਗਾਂ ‘ਚ ਬਣ ਰਹੀ ਹੈ। ਇਸ ‘ਚ ਰਣਬੀਰ ਕਪੂਰ ਭਗਵਾਨ ਰਾਮ, ਸਾਈ ਪੱਲਵੀ ਸੀਤਾ ਅਤੇ ਯਸ਼ ਰਾਵਣ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੰਨੀ ਦਿਓਲ, ਕਾਜਲ ਅਗਰਵਾਲ, ਰਵੀ ਦੂਬੇ ਅਤੇ ਅਰੁਣ ਗੋਵਿਲ ਵੀ ਅਹਿਮ ਰੋਲ ‘ਚ ਹਨ।ਫਿਲਮ ਦਾ ਸੰਗੀਤ ਹਾਲੀਵੁੱਡ ਦੇ ਮਸ਼ਹੂਰ ਕੰਪੋਜ਼ਰ ਹੈਂਸ ਜ਼ਿਮਰ ਅਤੇ ਭਾਰਤ ਰਤਨ ਏ.ਆਰ. ਰਹਿਮਾਨ ਨੇ ਤਿਆਰ ਕੀਤਾ ਹੈ। ਫਿਲਮ ਨੂੰ 4000 ਕਰੋੜ ਤੋਂ ਵੱਧ ਦੇ ਬਜਟ ‘ਤੇ ਬਣਾਇਆ ਜਾ ਰਿਹਾ ਹੈ।
ਰਿਲੀਜ਼ ਡੇਟ:
‘ਰਾਮਾਇਣ: ਪਾਰਟ 1’ ਦੀਵਾਲੀ 2026 ‘ਤੇ ਅਤੇ ‘ਪਾਰਟ 2’ ਦੀਵਾਲੀ 2027 ‘ਤੇ ਸਿਨੇਮਾਘਰਾਂ ‘ਚ ਆਵੇਗੀ।
ਟ੍ਰੇਲਰ ਕਦੋਂ ਆਵੇਗਾ?
Makers ਕੱਲ੍ਹ ਯਾਨੀ 30 ਜੁਲਾਈ, ਵੀਰਵਾਰ ਨੂੰ ਸਵੇਰੇ 4:15 ਵਜੇ “ਬ੍ਰਹਮ ਮੁਹੂਰਤ” ‘ਚ ‘ਰਾਮਾਇਣ: ਪਾਰਟ 1’ ਦਾ ਟ੍ਰੇਲਰ ਰਿਲੀਜ਼ ਕਰਨ ਜਾ ਰਹੇ ਹਨ।ਕੁਝ ਦਿਨ ਪਹਿਲਾਂ ਸੈਨ ਡਿਏਗੋ ਕਾਮਿਕ-ਕਾਨ ‘ਚ Nitesh Tiwari ਨੇ ਦੱਸਿਆ ਸੀ ਕਿ ਪਹਿਲਾ ਪਾਰਟ ਇੱਕ Cliffhanger ‘ਤੇ ਖਤਮ ਹੋਵੇਗਾ, ਤਾਂ ਜੋ ਦਰਸ਼ਕ ਦੂਜਾ ਪਾਰਟ ਦੇਖਣ ਲਈ ਬੇਸਬਰੇ ਹੋ ਜਾਣ।
