ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਲਾਂ! NCSC ਨੇ 5 ਦਿਨਾਂ ’ਚ ਕਾਰਵਾਈ ਦੇ ਦਿੱਤੇ ਹੁਕਮ, ਗ੍ਰਿਫ਼ਤਾਰੀ ਦੇ ਸਵਾਲ ’ਤੇ ਸਸਪੈਂਸ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਬੂਟਾ ਸਿੰਘ ਬਾਰੇ ਕਥਿਤ ਨਸਲੀ ਟਿੱਪਣੀ ਦੇ ਮਾਮਲੇ ਵਿੱਚ NCSC ਵੱਲੋਂ 5 ਦਿਨਾਂ ਵਿੱਚ ਕਾਰਵਾਈ ਦੇ ਹੁਕਮ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੇ ਦੌਰਾਨ ਆਪਣੀ ਹੀ ਪਾਰਟੀ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਨਸਲੀ ਟਿੱਪਣੀ ਕੀਤੀ ਸੀ , ਜਿਸ ਤੋਂ ਬਾਅਦ ਰਾਜਾ ਵੜਿੰਗ ਦਾ ਵਿਰੋਧ ਹੋਇਆ ਸੀ ਤੇ ਇਸ ਮਾਮਲੇ ਵਿੱਚ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।

ਅੱਜ NCSC ਯਾਨੀ National Commission of Schedule Caste ਵੱਲੋਂ ਪੰਜ ਦਿਨਾਂ ਦੇ ਵਿੱਚ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਣ ਦੇਖਣਾ ਹੋਏਗਾ ਕਿ ਰਾਜਾ ਵੜਿੰਗ ਇਸ ਮਾਮਲੇ ਵਿੱਚ ਕਿਵੇਂ ਆਪਣਾ ਬਚਾਅ ਕਰਦੇ ਨੇ ਜਾਂ ਫਿਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਹੁੰਦੀ ਹੈ

Leave a Reply

Your email address will not be published. Required fields are marked *