22 ਘੰਟਿਆਂ ‘ਚ Chehharta ਤੋਂ Varanasi, ਨਵੀਂ train”ਸੀਰ ਗੋਵਰਧਨਪੁਰ-ਵਾਰਾਣਸੀ ਐਕਸਪ੍ਰੈਸ” ਨਾਲ ਸਫ਼ਰ ਬਣਿਆ ਆਸਾਨ

"ਸੀਰ ਗੋਵਰਧਨਪੁਰ ਵਾਰਾਣਸੀ ਐਕਸਪ੍ਰੈਸ ਦੀ ਖ਼ਬਰ ਵਾਲਾ ਅਖ਼ਬਾਰ, ਜਿਸ ਵਿੱਚ ਛੇਹਰਟਾ ਤੋਂ ਵਾਰਾਣਸੀ ਤੱਕ ਟ੍ਰੇਨ ਦਾ ਟਾਈਮ ਟੇਬਲ, 22 ਘੰਟਿਆਂ ਦਾ ਸਫ਼ਰ ਅਤੇ 11 ਸਟੇਸ਼ਨਾਂ ਦੀ ਜਾਣਕਾਰੀ ਦਿੱਤੀ ਗਈ ਹੈ।"

ਅੰਮ੍ਰਿਤਸਰ ਤੋਂ ਵਾਰਾਣਸੀ ਲਈ ਨਵੀਂ ਟ੍ਰੇਨ ਸ਼ੁਰੂ, ਸਫਰ ਹੋਵੇਗਾ ਸਿਰਫ 22 ਘੰਟੇ ਦਾ ਅੰਮ੍ਰਿਤਸਰ

ਸੰਗਤਾਂ ਅਤੇ ਸ਼ਰਧਾਲੂਆਂ ਲਈ ਚੰਗੀ ਖ਼ਬਰ ਹੈ। ਹੁਣ ਅੰਮ੍ਰਿਤਸਰ ਤੋਂ ਵਾਰਾਣਸੀ ਤੱਕ ਸਿੱਧੀ ਨਵੀਂ ਐਕਸਪ੍ਰੈਸ ਟ੍ਰੇਨ ਚਲਾਈ ਜਾ ਰਹੀ ਹੈ। ਇਸ ਟ੍ਰੇਨ ਦਾ ਨਾਂ “ਸੀਰ ਗੋਵਰਧਨਪੁਰ-ਵਾਰਾਣਸੀ ਐਕਸਪ੍ਰੈਸ” ਰੱਖਿਆ ਗਿਆ ਹੈ।PM ਨਰਿੰਦਰ ਮੋਦੀ ਨੇ ਹਾਲ ਹੀ ‘ਚ ਇਸ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਅੰਮ੍ਰਿਤਸਰ ਦੇ ਨਾਲ ਲੱਗਦੇ ਛੇਹਰਟਾ ਰੇਲਵੇ ਸਟੇਸ਼ਨ ਤੋਂ ਚੱਲੇਗੀ।

ਸਫਰ ਅਤੇ ਸਮਾਂ-

1.ਕੁੱਲ ਸਮਾਂ: ਕਰੀਬ 22 ਘੰਟੇ

2. ਕੁੱਲ ਸਟਾਪ: 11

3. ਦਿਨ: ਹਫ਼ਤੇ ‘ਚ 2 ਦਿਨ – ਹਰ ਬੁੱਧਵਾਰ ਅਤੇ ਸ਼ੁੱਕਰਵਾਰ

ਮੁੱਖ ਸਟੇਸ਼ਨ –

ਇਸ ਰੂਟ ‘ਚ ਲੁਧਿਆਣਾ, ਜਲੰਧਰ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਸੁਲਤਾਨਪੁਰ ਅਤੇ ਜੌਨਪੁਰ ਸਿਟੀ ਵਰਗੇ ਵੱਡੇ ਸਟੇਸ਼ਨ ਸ਼ਾਮਲ ਹਨ।

 

ਕਿਉਂ ਸੀ ਲੋੜ

ਪਹਿਲਾਂ ਅੰਮ੍ਰਿਤਸਰ ਤੋਂ ਵਾਰਾਣਸੀ ਜਾਣ ਲਈ ਯਾਤਰੀਆਂ ਨੂੰ ਦਿੱਲੀ ਜਾਂ ਲਖਨਊ ਤੋਂ ਟ੍ਰੇਨ ਬਦਲਣੀ ਪੈਂਦੀ ਸੀ। ਜਿਸ ਕਾਰਨ ਸਫਰ 30 ਘੰਟੇ ਤੋਂ ਵੀ ਵੱਧ ਹੋ ਜਾਂਦਾ ਸੀ। ਹੁਣ ਇੱਕੋ ਟ੍ਰੇਨ ‘ਚ ਸਿੱਧਾ ਸਫਰ ਹੋਣ ਕਾਰਨ ਸਮਾਂ ਅਤੇ ਪੈਸਾ ਦੋਵੇਂ ਬਚਣਗੇ।ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਇਸ ਰੂਟ ‘ਤੇ ਸਿੱਧੀ ਟ੍ਰੇਨ ਦੀ ਮੰਗ ਸੀ। ਸਿੱਖ ਸੰਗਤਾਂ ਅਤੇ ਹਿੰਦੂ ਸ਼ਰਧਾਲੂ ਦੋਵੇਂ ਹੀ ਇਸ ਰੂਟ ‘ਤੇ ਵੱਡੀ ਗਿਣਤੀ ‘ਚ ਆਉਂਦੇ-ਜਾਂਦੇ ਹਨ।ਧਾਰਮਿਕ ਮਹੱਤਵਧਾਰਮਿਕ ਆਗੂਆਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਟ੍ਰੇਨ ਦੋ ਧਾਰਮਿਕ ਰਾਜਧਾਨੀਆਂ ਨੂੰ ਜੋੜੇਗੀ। ਇੱਕ ਪਾਸੇ ਗੁਰੂ ਨਗਰੀ ਅੰਮ੍ਰਿਤਸਰ ਦਾ ਸ੍ਰੀ ਹਰਿਮੰਦਰ ਸਾਹਿਬ ਅਤੇ ਦੂਜੇ ਪਾਸੇ ਭਗਵਾਨ ਸ਼ਿਵ ਦੀ ਨਗਰੀ ਕਾਸ਼ੀ। ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਇਸ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਸ਼ਰਧਾਲੂਆਂ ਨੂੰ ਗੰਗਾ ਇਸ਼ਨਾਨ, ਕਾਲ ਭੈਰਵ ਦਰਸ਼ਨ ਅਤੇ ਸੰਤ ਰਵਿਦਾਸ ਦੀ ਜਨਮ ਭੂਮੀ ਸੀਰ ਗੋਵਰਧਨਪੁਰ ਦੇ ਦਰਸ਼ਨ ਕਰਨ ‘ਚ ਬਹੁਤ ਆਸਾਨੀ ਹੋਵੇਗੀ।

ਕਿਹੜੇ-ਕਿਹੜੇ ਸ਼ਹਿਰਾਂ ਨੂੰ ਫਾਇਦਾ –

ਇਸ ਟ੍ਰੇਨ ਨਾਲ ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਦੇ ਲੋਕਾਂ ਨੂੰ ਵੀ ਸਿੱਧਾ ਵਾਰਾਣਸੀ ਜਾਣ ਦਾ ਲਾਭ ਮਿਲੇਗਾ।ਰੇਲਵੇ ਨੇ ਉਮੀਦ ਜਤਾਈ ਹੈ ਕਿ ਸ਼ੁਰੂਆਤੀ ਦਿਨਾਂ ‘ਚ ਹੀ ਇਸ ਟ੍ਰੇਨ ‘ਚ ਭਾਰੀ ਭੀੜ ਰਹੇਗੀ। ਟਿਕਟਾਂ ਦੀ ਬੁਕਿੰਗ IRCTC ਅਤੇ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਚੁੱਕੀ ਹੈ।

 

Leave a Reply

Your email address will not be published. Required fields are marked *