Thailand ‘ਚ 3 ਭਾਰਤੀਆਂ ਨੂੰ ਬੰਧਕ ਬਣਾ ਫਿਰੌਤੀ ਮੰਗਣ ਵਾਲਾ ਗਿਰੋਹ ਬੇਨਕਾਬ, 5 ਗ੍ਰਿਫਤਾਰ; ਪੰਜਾਬ ਦੇ 2 ਨੌਜਵਾਨ ਵੀ ਕਾਬੂ

Thailand ‘ਚ 3 ਭਾਰਤੀਆਂ ਦੇ ਅਗਵਾ ਕੇਸ ‘ਚ 5 ਗ੍ਰਿਫਤਾਰ | ਪੰਜਾਬ ਦੇ 2 ਨੌਜਵਾਨ ਵੀ ਸ਼ਾਮਲ

Thailand ‘ਚ ਟੂਰ ਪੈਕੇਜ ਦੇ ਨਾਂ ‘ਤੇ ਆਏ 3 ਭਾਰਤੀ ਨੌਜਵਾਨਾਂ ਨੂੰ ਬੰਧਕ ਬਣਾ ਕੇ ਫਿਰੌਤੀ ਮੰਗਣ ਦੇ ਮਾਮਲੇ ‘ਚ ਥਾਈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਕੇਸ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚ ਪੰਜਾਬ ਦੇ 2 ਨੌਜਵਾਨ ਵੀ ਸ਼ਾਮਲ ਹਨ।

ਕੌਣ ਹਨ ਗ੍ਰਿਫਤਾਰ ਮੁਲਜ਼ਮ

ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ਦੀ ਪਛਾਣ ਅਵਤਾਰ ਸਿੰਘ ਉਮਰ 38 ਸਾਲ ਵਾਸੀ ਜਲੰਧਰ, ਜਗਜੀਤ ਸਿੰਘ ਉਮਰ 38 ਸਾਲ ਵਾਸੀ ਅੰਮ੍ਰਿਤਸਰ, ਰਾਮਬਲਾਕ ਕੁਮਾਰ ਉਮਰ 28 ਸਾਲ ਵਾਸੀ ਬਿਹਾਰ, ਸੁਖਬੀਰ ਸਿੰਘ ਉਮਰ 37 ਸਾਲ ਅਤੇ ਕੁਲਰਾ ਸਿੰਘ ਉਮਰ 27 ਸਾਲ ਵਜੋਂ ਹੋਈ ਹੈ।

ਕੀ ਸੀ ਪੂਰਾ ਮਾਮਲਾ

ਜਾਣਕਾਰੀ ਮੁਤਾਬਕ 21 ਜੁਲਾਈ ਨੂੰ 23 ਤੋਂ 26 ਸਾਲ ਦੀ ਉਮਰ ਦੇ 3 ਭਾਰਤੀ ਨੌਜਵਾਨ ਸਸਤੇ ਟੂਰ ਪੈਕੇਜ ਦੇ ਲਾਲਚ ‘ਚ ਥਾਈਲੈਂਡ ਗਏ ਸਨ। ਸੁਵਰਨਭੂਮੀ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਉਨ੍ਹਾਂ ਨੂੰ ਪਟਾਇਆ ਲਿਜਾਇਆ ਗਿਆ। ਉੱਥੇ ਉਨ੍ਹਾਂ ਨੂੰ ਇਕ ਘਰ ‘ਚ ਬੰਧਕ ਬਣਾ ਲਿਆ ਗਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।ਮੁਲਜ਼ਮਾਂ ਨੇ ਨੌਜਵਾਨਾਂ ਦੇ ਹੱਥ-ਪੈਰ ਬੰਨ੍ਹ ਕੇ ਮੂੰਹ ‘ਤੇ ਟੇਪ ਲਗਾ ਦਿੱਤੀ ਸੀ ਤਾਂ ਜੋ ਉਹ ਮਦਦ ਲਈ ਚੀਕ ਨਾ ਸਕਣ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਫੋਟੋਆਂ ਅਤੇ ਵੀਡੀਓ ਭੇਜ ਕੇ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ।

ਪੁਲਿਸ ਨੇ ਕਿਵੇਂ ਕੀਤਾ ਬਚਾਅ

27 ਜੁਲਾਈ ਨੂੰ ਚੋਨਬੁਰੀ ਇਮੀਗ੍ਰੇਸ਼ਨ ਪੁਲਿਸ ਅਤੇ ਪਟਾਇਆ ਪੁਲਿਸ ਨੇ ਸਾਂਝਾ ਆਪ੍ਰੇਸ਼ਨ ਕਰਕੇ ਨੋਂਗ ਪ੍ਰੂ, ਬੈਂਗ ਲਾਮੁੰਗ ‘ਚ ਇਕ ਦੋ ਮੰਜ਼ਿਲਾ ਘਰ ‘ਤੇ ਛਾਪਾ ਮਾਰਿਆ। ਉੱਥੋਂ ਤਿੰਨਾਂ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਰੱਸੀਆਂ, ਕੇਬਲ ਟਾਈ, ਟੇਪ ਅਤੇ ਲਾਲ ਸਪਰੇਅ ਪੇਂਟ ਵੀ ਬਰਾਮਦ ਕੀਤਾ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਪਰੇਅ ਪੇਂਟ ਦੀ ਵਰਤੋਂ ਨੌਜਵਾਨਾਂ ਨੂੰ ਜ਼ਖਮੀ ਦਿਖਾਉਣ ਲਈ ਕੀਤੀ ਜਾਂਦੀ ਸੀ।

ਪਹਿਲਾਂ ਵੀ ਹੋ ਚੁੱਕੀ ਵਾਰਦਾਤ

ਪੀੜਤਾਂ ਨੇ ਪੁਲਿਸ ਨੂੰ ਦੱਸਿਆ ਕਿ ਇਸੇ ਗਿਰੋਹ ਨੇ ਪਹਿਲਾਂ ਵੀ ਇਕ ਹੋਰ ਭਾਰਤੀ ਨੌਜਵਾਨ ਨੂੰ ਬੰਧਕ ਬਣਾਇਆ ਸੀ। ਉਸ ਦੇ ਪਰਿਵਾਰ ਤੋਂ ਕਰੀਬ 30 ਲੱਖ ਰੁਪਏ ਲੈਣ ਤੋਂ ਬਾਅਦ ਉਸ ਨੂੰ ਛੱਡਿਆ ਗਿਆ ਸੀ।ਇੰਡੀਅਨ ਕਮਿਊਨਿਟੀ ਈਸਟਰਨ ਥਾਈਲੈਂਡ ਦੇ ਪ੍ਰਧਾਨ ਲਕਸ਼ਮਣ ਸਿੰਘ ਅਤੇ PRO ਨਵਦੀਪ ਸਿੰਘ ਨੇ ਕਿਹਾ ਕਿ ਪੁਲਿਸ ਹੁਣ ਇਸ ਪੂਰੇ ਗਿਰੋਹ ਅਤੇ ਇਸ ਦੇ ਪਿੱਛੇ ਕੰਮ ਕਰ ਰਹੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਗਿਰੋਹ ਨੇ ਹੋਰ ਭਾਰਤੀਆਂ ਜਾਂ ਵਿਦੇਸ਼ੀ ਸੈਲਾਨੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ।

Leave a Reply

Your email address will not be published. Required fields are marked *