Rahul Gandhi ਨੇ ਭਾਜਪਾ ਦੇ ਪਸੰਦੀਦਾ ਆਗੂ ਵਜੋਂ ਲਿਆ captain Amrinder ਦਾ ਨਾਂ, ਪੰਜਾਬ ਦੀ ਸਿਆਸਤ ‘ਚ ਨਵੀਂ ਚਰਚਾ
Congress ਦੇ ਸੀਨੀਅਰ ਆਗੂ Rahul Gandhi ਦੇ ਇੱਕ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਰਾਹੁਲ ਗਾਂਧੀ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਭਾਜਪਾ ‘ਚ ਆਪਣੇ ਪਸੰਦੀਦਾ ਆਗੂ ਵਜੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ।

“ਕੈਪਟਨ ਚੰਗੇ ਮਿਲਟਰੀ ਇਤਿਹਾਸਕਾਰ ਹਨ”
ਜਦੋਂ Rahul Gandhi ਤੋਂ ਭਾਜਪਾ ਦੇ ਪਸੰਦੀਦਾ ਨੇਤਾ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧਾ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲੈ ਦਿੱਤਾ। ਰਾਹੁਲ ਨੇ ਕਿਹਾ ਕਿ ਕੈਪਟਨ ਇੱਕ ਚੰਗੇ ਫੌਜੀ ਇਤਿਹਾਸਕਾਰ ਹਨ ਅਤੇ ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਵੀ ਵਧੀਆ ਰਿਹਾ ਹੈ।ਇਹ ਛੋਟਾ ਜਿਹਾ ਜਵਾਬ ਹੀ ਹੁਣ ਸਿਆਸੀ ਹਲਕਿਆਂ ‘ਚ ਵੱਡੀ ਚਰਚਾ ਦਾ ਕਾਰਨ ਬਣ ਗਿਆ ਹੈ।

ਸਿਆਸੀ ਮਾਹਿਰ ਕੀ ਕਹਿ ਰਹੇ ਹਨ?
ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਬਿਆਨ ਸਿਰਫ਼ ਨਿੱਜੀ ਤਾਰੀਫ਼ ਨਹੀਂ ਹੈ। ਇਸ ਦੇ ਪਿੱਛੇ ਕਈ ਸੰਕੇਤ ਹੋ ਸਕਦੇ ਹਨ।
1.ਕੈਪਟਨ ਲਈ ਸੰਦੇਸ਼: Rahul Gandhi ਨੇ ਇਸ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਸਿਆਸੀ ਰਾਹ ਵੱਖ ਹੋ ਗਏ ਹਨ, ਪਰ ਨਿੱਜੀ ਸਬੰਧਾਂ ‘ਚ ਕੋਈ ਖਟਾਸ ਨਹੀਂ ਹੈ। ਕਾਂਗਰਸ ਅੱਜ ਵੀ ਕੈਪਟਨ ਦੇ ਯੋਗਦਾਨ ਦਾ ਸਤਿਕਾਰ ਕਰਦੀ ਹੈ।
2.ਭਾਜਪਾ ਲਈ ਸੰਕੇਤ: ਰਾਹੁਲ ਨੇ ਭਾਜਪਾ ਦੇ ਕਿਸੇ ਪੁਰਾਣੇ RSS ਨਾਲ ਜੁੜੇ ਆਗੂ ਦੀ ਬਜਾਏ, ਉਸ ਆਗੂ ਦਾ ਨਾਂ ਲਿਆ ਜਿਸਦਾ ਸਿਆਸੀ ਸਫ਼ਰ ਕਾਂਗਰਸ ਤੋਂ ਸ਼ੁਰੂ ਹੋਇਆ। ਇਸਨੂੰ ਕੁਝ ਲੋਕ ਪ੍ਰਤੀਕਾਤਮਕ ਸੰਦੇਸ਼ ਵੀ ਮੰਨ ਰਹੇ ਹਨ।
ਕੈਪਟਨ ਅਤੇ Rahul Gandhi ਦੇ ਰਿਸ਼ਤੇ ਅੱਜ ਵੀ ਨੇੜੇ
ਕੈਪਟਨ ਅਮਰਿੰਦਰ ਸਿੰਘ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਨਾਲ ਉਨ੍ਹਾਂ ਦੇ ਸਬੰਧ ਅਜੇ ਵੀ ਬਰਕਰਾਰ ਹਨ। ਉਨ੍ਹਾਂ ਮੁਤਾਬਕ Rahul Gandhi ਉਨ੍ਹਾਂ ਨੂੰ ਜਨਮਦਿਨ ‘ਤੇ ਸ਼ੁਭਕਾਮਨਾਵਾਂ ਵੀ ਦਿੰਦੇ ਹਨ। ਕੈਪਟਨ ਇਹ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕਾਂਗਰਸ ਦਾ ਸਿਆਸੀ ਮਾਹੌਲ ਜ਼ਿਆਦਾ ਸਹਿਜ ਲੱਗਦਾ ਸੀ।
ਫਿਲਹਾਲ ਇਸ ਬਿਆਨ ਤੋਂ ਬਾਅਦ ਪੰਜਾਬ Congress ਅਤੇ BJP ਦੋਹਾਂ ਹੀ ਧਿਰਾਂ ‘ਚ ਇਸਦੀ ਚਰਚਾ ਤੇਜ਼ ਹੋ ਗਈ ਹੈ।
