Punjab ਵਿਧਾਨ ਸਭਾ ਸੈਸ਼ਨ: ਸਰਕਾਰ ਅੱਜ 8 ਬਿੱਲ ਪੇਸ਼ ਕਰ ਸਕਦੀ ਹੈ, ਏਜੰਡੇ ‘ਚ ਸਿੱਖਿਆ ਅਤੇ Digital ਯੂਨੀਵਰਸਿਟੀਆਂ ਸ਼ਾਮਲ
Punjab ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੁਰੂ ਹੋ ਰਿਹਾ ਹੈ। ਸਰਕਾਰ ਇਸ ਸੈਸ਼ਨ ਦੌਰਾਨ ਕਰੀਬ 8 ਮਹੱਤਵਪੂਰਨ ਬਿੱਲ ਪੇਸ਼ ਕਰ ਸਕਦੀ ਹੈ। ਇਨ੍ਹਾਂ ਬਿੱਲਾਂ ‘ਚ ਸਿੱਖਿਆ, ਡਿਜੀਟਲ ਬੁਨਿਆਦੀ ਢਾਂਚੇ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਪ੍ਰਸਤਾਵ ਸ਼ਾਮਲ ਹਨ।
3 Digital ਯੂਨੀਵਰਸਿਟੀਆਂ ਦੇ ਬਿੱਲ ਏਜੰਡੇ ‘ਚ
ਸੂਤਰਾਂ ਮੁਤਾਬਕ ਸਰਕਾਰ ਅੱਜ 3 ਨਵੀਆਂ Digital ਯੂਨੀਵਰਸਿਟੀਆਂ ਸਥਾਪਤ ਕਰਨ ਸਬੰਧੀ ਬਿੱਲ ਵੀ ਪੇਸ਼ ਕਰ ਸਕਦੀ ਹੈ। ਇਨ੍ਹਾਂ ‘ਚ ਹੁਸ਼ਿਆਰਪੁਰ ਕਲਾਊਡ ਯੂਨੀਵਰਸਿਟੀ ਬਿੱਲ-2026, ਪਟਿਆਲਾ MS ਡਿਜੀਟਲ ਯੂਨੀਵਰਸਿਟੀ ਬਿੱਲ-2026 ਅਤੇ ਪਟਿਆਲਾ ਡਿਜੀਟਲ ਯੂਨੀਵਰਸਿਟੀ ਬਿੱਲ-2026 ਸ਼ਾਮਲ ਦੱਸੇ ਜਾ ਰਹੇ ਹਨ।
ਸਰਕਾਰ ਦਾ ਮਕਸਦ ਸੂਬੇ ‘ਚ ਉੱਚ ਸਿੱਖਿਆ ਨੂੰ ਤਕਨਾਲੋਜੀ ਨਾਲ ਜੋੜ ਕੇ ਨੌਜਵਾਨਾਂ ਨੂੰ Online ਅਤੇ Hybrid ਮੋਡ ‘ਚ ਗੁਣਵੱਤਾਪੂਰਨ ਸਿੱਖਿਆ ਦੇਣਾ ਹੈ।

ਵਿਰੋਧੀ ਧਿਰ ਨੇ ਮੰਗਿਆ ਵਧੇਰੇ ਸਮਾਂ
ਇਨ੍ਹਾਂ ਬਿੱਲਾਂ ‘ਤੇ ਚਰਚਾ ਨੂੰ ਲੈ ਕੇ ਵਿਰੋਧੀ ਧਿਰ ਨੇ ਸਦਨ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 8 ਬਿੱਲਾਂ ‘ਤੇ ਸਿਰਫ ਇੱਕ ਦਿਨ ‘ਚ ਚਰਚਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇੰਨੇ ਅਹਿਮ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ ਕਰਨ ਲਈ ਵਧੇਰੇ ਸਮਾਂ ਦਿੱਤਾ ਜਾਵੇ, ਨਹੀਂ ਤਾਂ ਸਦਨ ‘ਚ ਹੰਗਾਮੇ ਦੇ ਆਸਾਰ ਹਨ।
ਮੰਤਰੀ ਮੰਡਲ ਦੀ ਮੀਟਿੰਗ ‘ਚ ਲੱਗੀ ਮੋਹਰ
ਦੱਸਿਆ ਜਾ ਰਿਹਾ ਹੈ ਕਿ ਇਹਨਾਂ ਸਾਰੇ ਪ੍ਰਸਤਾਵਾਂ ਨੂੰ ਮੰਤਰੀ ਮੰਡਲ ਦੀ ਮੀਟਿੰਗ ‘ਚ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ। ਹੁਣ ਇਨ੍ਹਾਂ ਨੂੰ ਵਿਧਾਨ ਸਭਾ ‘ਚ ਪੇਸ਼ ਕਰਕੇ ਪਾਸ ਕਰਵਾਇਆ ਜਾਵੇਗਾ।ਸੈਸ਼ਨ ਦੌਰਾਨ ਸਰਕਾਰ ਕੁਝ ਹੋਰ ਪ੍ਰਸ਼ਾਸਨਿਕ ਅਤੇ ਜਨਹਿਤ ਨਾਲ ਜੁੜੇ ਬਿੱਲ ਵੀ ਲਿਆਉਣ ਦੀ ਤਿਆਰੀ ‘ਚ ਹੈ।
