Raghav Chadha ਦਾ ਸ਼ੀਸ਼ ਮਹਿਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ
Raghav Chadha ਨੇ ਸ਼ੀਸ਼ ਮਹਿਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ‘ਤੇ ਤਿੱਖਾ ਹਮਲਾ ਬੋਲਿਆ ਹੈ।

ਇੱਕ ਨਿੱਜੀ ਚੈਨਲ ਵਿੱਚ ਇੰਟਰਵਿਊ ਦਿੰਦੇ ਵਕਤ ਰਾਘਵ ਚੱਢਾ ਨੇ ਦੱਸਿਆ ਕਿ ਜਿਸ ਵੇਲੇ ਅਰਵਿੰਦ ਕੇਜਰੀਵਾਲ ਨੇ ਸੀਸ਼ ਮਹਿਲ ਤਿਆਰ ਕੀਤਾ ਸੀ ਉਸ ਵੇਲੇ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਸੀ ਅਤੇ ਇਸ ਬਾਰੇ ਉਹਨਾਂ ਨੇ ਇਹ ਗੱਲ ਅਰਵਿੰਦ ਕੇਜਰੀਵਾਲ ਨਾਲ ਵੀ ਕੀਤੀ ਸੀ ਲੇਕਿਨ ਹੁਣ ਸ਼ੀਸ਼ ਮਹਿਲ ਪਾਰਟੀ ਸਾਹਮਣੇ ਆ ਚੁੱਕਾ ਹੈ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਉਹਨਾਂ ਨੇ ਕਿਹਾ ਕਿ ਸ਼ੀਸ਼ ਮਹਿਲ ਕਾਰਨ ਪਾਰਟੀ ਦੇ ਅਕਸ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਜਿਸ ਕਾਰਨ ਅਰਵਿੰਦ ਕੇਜਰੀਵਾਲ ਖੁਦ ਹਾਰੇ ਅਤੇ ਪਾਰਟੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਰਾਘਵ ਚੱਢਾ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਹਿੱਤ ਵਾਸਤੇ ਕੰਮ ਕਰ ਰਹੀ ਹੈ ਅਤੇ ਉਹਨਾਂ ਨੂੰ ਅੱਜ ਸਹੀ ਸਮੇਂ ਆ ਗਿਆ ਹੈ ਕਿ ਉਹ ਦੇਸ਼ ਦੀ ਰੱਖਿਆ ਕਰਨ ਵਾਲੀ ਪਾਰਟੀ ਵਾਸਤੇ ਕੰਮ ਕਰਨ ਕੁੱਲ ਮਿਲਾ ਕੇ ਰਾਘਵ ਚੱਢਾ ਹੁਣ ਕੇਜਰੀਵਾਲ ਦੇ ਆਹਮਣੇ ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ।
