CM ਮਾਨ ਨੇ ਰਾਸ਼ਟਰਪਤੀ ਕੋਲੋਂ ਮੰਗਿਆ ਮੁਲਾਕਾਤ ਦਾ ਸਮਾਂ
ਪੰਜਾਬ ਦੇ ਵਿਧਾਇਕਾਂ ਸਮੇਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕਰਨਗੇ ਮੁਲਾਕਾਤ
ਬਾਗੀ ਸਾਂਸਦਾਂ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਮੰਗਿਆ ਹੈ, ਜਿਸ ਵਿੱਚ ਕਿ ਉਹ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਲੈ ਕੇ ਰਾਸ਼ਟਰਪਤੀ ਅੱਗੇ ਗੁਹਾਰ ਲਗਾਉਣਗੇ ਕਿ ਜੋ ਸਾਂਸਦ ਭਾਜਪਾ ਵਿੱਚ ਸ਼ਾਮਿਲ ਹੋਏ ਨੇ ਇਹ ਗੈਰ ਸੰਵਿਧਾਨਕ ਹੈ ਕਿਉਂਕਿ ਵਿਧਾਇਕ ਹੀ ਵੋਟ ਪਾ ਕੇ ਰਾਜ ਸਭਾ ਦੇ ਮੈਂਬਰ ਨੂੰ ਬਣਾਉਂਦੇ ਨੇ ਤਾਂ ਭਾਜਪਾ ਵਿੱਚ ਸ਼ਾਮਿਲ ਹੋਏ ਬਾਗੀ ਸਾਂਸਦਾਂ ਤੋਂ ਬਾਅਦ ਭਗਵੰਤ ਮਾਨ ਹੁਣ ਵੱਡਾ ਕਦਮ ਚੁੱਕਣ ਜਾ ਰਹੇ ਹਨ, ਜਿਸ ਕਰਕੇ ਉਹਨਾਂ ਨੇ ਰਾਸ਼ਟਰਪਤੀ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ।

