ਦਰਬਾਰ ਪੀਰ ਬਾਬਾ ਹੁਸੈਨ ਬਰੀ ਵਾਲੇ ਦੇ ਸਾਲਾਨਾ ਮੇਲੇ ‘ਚ ਕੌਂਸਲਰ ਮਨਦੀਪ ਸਿੰਘ ਆਹੂਜਾ ਹਾਜ਼ਰ, ਭਾਈਚਾਰੇ ਅਤੇ ਏਕਤਾ ਦਾ ਦਿੱਤਾ ਸੰਦੇਸ਼

ਦਰਬਾਰ ਪੀਰ ਬਾਬਾ ਹੁਸੈਨ ਬਰੀ ਵਾਲੇ ਦੇ ਸਾਲਾਨਾ ਮੇਲੇ 'ਚ ਕੌਂਸਲਰ ਮਨਦੀਪ ਸਿੰਘ ਆਹੂਜਾ ਹਾਜ਼ਰ, ਭਾਈਚਾਰੇ ਅਤੇ ਏਕਤਾ ਦਾ ਦਿੱਤਾ ਸੰਦੇਸ਼

ਦਰਬਾਰ ਪੀਰ ਬਾਬਾ ਹੁਸੈਨ ਬਰੀ ਵਾਲੇ ਦੇ ਸਾਲਾਨਾ ਮੇਲੇ ‘ਚ ਕੌਂਸਲਰ ਮਨਦੀਪ ਸਿੰਘ ਆਹੂਜਾ ਹਾਜ਼ਰ, ਭਾਈਚਾਰੇ ਅਤੇ ਏਕਤਾ ਦਾ ਦਿੱਤਾ ਸੰਦੇਸ਼

 Ward no. 4 ਤੋਂ ਕੌਂਸਲਰ ਮਨਦੀਪ ਸਿੰਘ ਆਹੂਜਾ ਨੇ ਸਤਿੰਦਰ ਕੁਮਾਰ ਦੇ ਸੱਦੇ ‘ਤੇ ਹੁਸੈਨਪੂਰਾ, ਵਾਰਡ ਨੰਬਰ 61, ਹਲਕਾ ਉੱਤਰੀ ਵਿਖੇ ਦਰਬਾਰ ਪੀਰ ਬਾਬਾ ਹੁਸੈਨ ਬਰੀ ਵਾਲੇ charitable societyਵੱਲੋਂ ਕਰਵਾਏ ਗਏ ਸਾਲਾਨਾ ਮੇਲੇ ਅਤੇ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ।

ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਾਜ਼ਰੀ ਲਗਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।


ਸਮਾਗਮ ਦੌਰਾਨ ਕੌਂਸਲਰ ਮਨਦੀਪ ਸਿੰਘ ਆਹੂਜਾ ਨੇ ਦਰਬਾਰ ਪੀਰ ਬਾਬਾ ਹੁਸੈਨ ਬਰੀ ਵਾਲੇ ਵਿਖੇ ਨਤਮਸਤਕ ਹੋ ਕੇ ਇਲਾਕੇ ਦੀ ਖੁਸ਼ਹਾਲੀ, ਸੁੱਖ-ਸ਼ਾਂਤੀ, ਆਪਸੀ ਭਾਈਚਾਰੇ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਹੀ ਸਾਂਝੀਵਾਲਤਾ, ਆਪਸੀ ਪਿਆਰ ਅਤੇ ਧਾਰਮਿਕ ਸਦਭਾਵਨਾ ਦੀ ਮਿਸਾਲ ਰਹੀ ਹੈ ਅਤੇ ਅਜਿਹੇ ਧਾਰਮਿਕ ਸਮਾਗਮ ਇਸ ਵਿਰਾਸਤ ਨੂੰ ਹੋਰ ਮਜ਼ਬੂਤ ਕਰਦੇ ਹਨ
ਮਨਦੀਪ ਸਿੰਘ ਆਹੂਜਾ ਨੇ ਸਮਾਗਮ ਦੇ ਸਫਲ ਆਯੋਜਨ ਲਈ ਸਤਿੰਦਰ ਕੁਮਾਰ, ਦਰਬਾਰ ਪੀਰ ਬਾਬਾ ਹੁਸੈਨ ਬਰੀ ਵਾਲੇ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਸ੍ਰੀ ਵਿਜੇ ਕੁਮਾਰ ਚੰਨੀ, ਸ੍ਰੀ ਸੌਰਵ ਸ਼ਰਮਾ ਅਤੇ ਸਮੂਹ ਪ੍ਰਬੰਧਕ ਕਮੇਟੀ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਏਕਤਾ, ਭਾਈਚਾਰੇ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਅਤੇ ਸਮਾਜਿਕ ਸੰਸਥਾਵਾਂ ਲੋਕਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਸੇਵਾ, ਸਹਿਯੋਗ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦੀਆਂ ਹਨ। ਸਮਾਜ ਦੀ ਤਰੱਕੀ ਲਈ ਅਜਿਹੇ ਸਮਾਗਮਾਂ ਦਾ ਲਗਾਤਾਰ ਆਯੋਜਨ ਹੋਣਾ ਬਹੁਤ ਜ਼ਰੂਰੀ ਹੈ।
ਇਸ ਪਾਵਨ ਮੌਕੇ ਸ੍ਰੀ ਪੰਕਜ ਸੇਠ ਅਤੇ ਸ੍ਰੀ ਅਰੁਣ ਬਜਾਜ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਸਮਾਗਮ ਦੌਰਾਨ ਹਾਜ਼ਰ ਸੰਗਤ ਨੇ ਬਾਬਾ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਇਲਾਕੇ ਵਿੱਚ ਅਮਨ-ਸ਼ਾਂਤੀ, ਖੁਸ਼ਹਾਲੀ, ਭਾਈਚਾਰੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਮੇਲੇ ਦੌਰਾਨ ਧਾਰਮਿਕ ਰਸਮਾਂ ਦੇ ਨਾਲ-ਨਾਲ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ, ਜਿਨ੍ਹਾਂ ਦੀ ਹਾਜ਼ਰੀਨ ਵੱਲੋਂ ਸ਼ਲਾਘਾ ਕੀਤੀ ਗਈ।

Leave a Reply

Your email address will not be published. Required fields are marked *