Indian Idol Season 16 Winner: ਓਡੀਸ਼ਾ ਦੀ ਜੋਤਿਰਮਈ ਨਾਇਕ ਬਣੀ Indian Idol season 16 ਦੀ ਜੇਤੂ, ₹20 ਲੱਖ ਦਾ ਇਨਾਮ ਕੀਤਾ ਆਪਣੇ ਨਾਮ
ਭਾਰਤ ਦੇ ਸਭ ਤੋਂ ਲੋਕਪ੍ਰਿਯ ਸਿੰਗਿੰਗ ਰਿਐਲਟੀ ਸ਼ੋਅ Indian Idol Season 16 ਦਾ ਗ੍ਰੈਂਡ ਫਿਨਾਲੇ ਸ਼ਾਨਦਾਰ ਅੰਦਾਜ਼ ਵਿੱਚ ਸਮਾਪਤ ਹੋਇਆ। ਇਸ ਸੀਜ਼ਨ ਦੀ ਟਰੌਫੀ ਓਡੀਸ਼ਾ ਦੀ ਗਾਇਕਾ ਜੋਤਿਰਮਈ ਨਾਇਕ (Jyotirmayee Nayak) ਨੇ ਆਪਣੇ ਨਾਮ ਕਰ ਲਈ। ਸ਼ੋਅ ਦੌਰਾਨ ਉਨ੍ਹਾਂ ਦੀਆਂ ਦਮਦਾਰ ਅਤੇ ਭਾਵਪੂਰਨ ਪੇਸ਼ਕਾਰੀਆਂ ਨੇ ਜੱਜਾਂ ਅਤੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
ਫਿਨਾਲੇ ਵਿੱਚ ਜੋਤਿਰਮਈ ਨਾਇਕ ਨੇ ਅੰਸ਼ਿਕਾ ਚੋਂਕਰ, ਮਨਰਾਜ ਵੀਰ ਸਿੰਘ, ਮਾਇਸਕਮੇ ਬੋਸੂ, ਸੁਹੈਲ ਸੂਫੀ ਅਤੇ ਤਨੀਸ਼ਕ ਸ਼ੁਕਲਾ ਵਰਗੇ ਮਜ਼ਬੂਤ ਫਾਈਨਲਿਸਟਾਂ ਨੂੰ ਪਿੱਛੇ ਛੱਡਦੇ ਹੋਏ ਖਿਤਾਬ ਜਿੱਤਿਆ। ਤਨੀਸ਼ਕ ਸ਼ੁਕਲਾ ਇਸ ਸੀਜ਼ਨ ਦੇ ਰਨਰ-ਅਪ ਰਹੇ।
ਜੇਤੂ ਬਣਨ ਤੋਂ ਬਾਅਦ ਜੋਤਿਰਮਈ ਨਾਇਕ ਨੂੰ ਟਰੌਫੀ ਦੇ ਨਾਲ ₹20 ਲੱਖ ਦੀ ਇਨਾਮੀ ਰਕਮ ਵੀ ਦਿੱਤੀ ਗਈ। ਇਸ ਜਿੱਤ ਨਾਲ ਉਹ Indian Idol ਦਾ ਖਿਤਾਬ ਜਿੱਤਣ ਵਾਲੀ ਪਹਿਲੀ ਓਡੀਆ ਗਾਇਕਾ ਬਣ ਗਈ ਹੈ, ਜਿਸ ਨਾਲ ਓਡੀਸ਼ਾ ਵਿੱਚ ਖੁਸ਼ੀ ਦਾ ਮਾਹੌਲ ਹੈ।

ਜਿੱਤ ਤੋਂ ਬਾਅਦ ਜੋਤਿਰਮਈ ਨੇ ਕਿਹਾ ਕਿ ਇਹ ਪਲ ਉਨ੍ਹਾਂ ਲਈ ਸੁਪਨਾ ਸੱਚ ਹੋਣ ਵਰਗਾ ਹੈ। ਉਨ੍ਹਾਂ ਨੇ ਆਪਣੇ ਪਰਿਵਾਰ, ਪ੍ਰਸ਼ੰਸਕਾਂ ਅਤੇ ਸ਼ੋਅ ਦੇ ਜੱਜਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਉਹ ਬਾਲੀਵੁੱਡ ਵਿੱਚ ਪਲੇਬੈਕ ਸਿੰਗਰ ਵਜੋਂ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।
ਇਸ ਵਾਰ Indian Idol Season 16 ਲਗਭਗ 10 ਮਹੀਨੇ ਤੱਕ ਚੱਲਿਆ ਅਤੇ ਆਪਣੇ ਸ਼ਾਨਦਾਰ ਮੁਕਾਬਲਿਆਂ ਅਤੇ ਯਾਦਗਾਰ ਪੇਸ਼ਕਾਰੀਆਂ ਕਾਰਨ ਦਰਸ਼ਕਾਂ ਵਿੱਚ ਕਾਫ਼ੀ ਲੋਕਪ੍ਰਿਯ ਰਿਹਾ। ਗ੍ਰੈਂਡ ਫਿਨਾਲੇ ਵਿੱਚ ਕਈ ਖਾਸ ਸੰਗੀਤਕ ਪੇਸ਼ਕਾਰੀਆਂ ਅਤੇ ਸੈਲੀਬ੍ਰਿਟੀ ਮਹਿਮਾਨਾਂ ਨੇ ਵੀ ਰੌਣਕ ਵਧਾਈ।
