ਪੰਜਾਬ: ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਦੀ ਹੜਤਾਲ 15 ਦਿਨਾਂ ਲਈ ਮੁਲਤਵੀ, 28 ਜੁਲਾਈ ਤੋਂ ਸੇਵਾਵਾਂ ਬਹਾਲ
ਪੰਜਾਬ ਭਰ ਦੀਆਂ ਆਮ ਆਦਮੀ ਕਲੀਨਿਕਾਂ ਵਿੱਚ ਚੱਲ ਰਹੀ ਹੜਤਾਲ ਫਿਲਹਾਲ ਟਲ ਗਈ ਹੈ। Clinics ਵਿੱਚ ਕੰਮ ਕਰਦੇ ਡਾਕਟਰਾਂ, ਫਾਰਮਾਸਿਸਟਾਂ ਅਤੇ ਕਲੀਨਿਕਲ ਸਹਾਇਕਾਂ ਨੇ ਆਪਣੀ ਅਣਮਿੱਥੇ ਸਮੇਂ ਦੀ ਹੜਤਾਲ ਨੂੰ 15 ਦਿਨਾਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ।ਚੰਡੀਗੜ੍ਹ ਵਿਖੇ ਹੈਲਥ ਡਾਇਰੈਕਟਰ ਅਤੇ NHM ਦੇ MD ਨਾਲ ਹੋਈ ਉੱਚ-ਪੱਧਰੀ ਮੀਟਿੰਗ ਅਤੇ ਸਰਕਾਰੀ ਚਿੱਠੀ ਜਾਰੀ ਹੋਣ ਤੋਂ ਬਾਅਦ ਆਮ ਆਦਮੀ ਕਲੀਨਿਕ ਸਾਂਝੇ ਮੋਰਚੇ ਨੇ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਲਿਆ।ਇਸ ਫੈਸਲੇ ਤੋਂ ਬਾਅਦ ਸੂਬੇ ਦੀਆਂ 991 ਆਮ ਆਦਮੀ ਕਲੀਨਿਕਾਂ ਵਿੱਚ 28 ਜੁਲਾਈ ਤੋਂ OPD, ਦਵਾਈਆਂ ਦੀ ਵੰਡ ਅਤੇ ਟੈਸਟਾਂ ਦਾ ਕੰਮ ਆਮ ਵਾਂਗ ਚੱਲੇਗਾ।

ਇਸ ਨਾਲ ਲੋਕਾਂ ਨੂੰ ਆ ਰਹੀ ਮੁਸ਼ਕਲ ਦਾ ਹੱਲ ਨਿਕਲਿਆ ਹੈ।ਮੀਟਿੰਗ ਦੌਰਾਨ ਇਹ ਵੀ ਤੈਅ ਹੋਇਆ ਕਿ ਭਵਿੱਖ ਵਿੱਚ ਜਦੋਂ ANM ਜਾਂ Pharmacist ਦੀ ਰੈਗੂਲਰ ਭਰਤੀ ਹੋਵੇਗੀ, ਤਾਂ ਆਮ ਆਦਮੀ ਕਲੀਨਿਕਾਂ ਵਿੱਚ ਕੀਤੇ ਕੰਮ ਦੇ ਤਜਰਬੇ ਨੂੰ NHM ਅਧੀਨ ਕੰਟਰੈਕਟ ‘ਤੇ ਲੱਗੇ ਮੁਲਾਜ਼ਮਾਂ ਦੇ ਬਰਾਬਰ ਮਾਨਤਾ ਦਿੱਤੀ ਜਾਵੇਗੀ।ਸਰਕਾਰ ਦੇ ਇਸ ਭਰੋਸੇ ਤੋਂ ਬਾਅਦ ਸਿਹਤ ਸੇਵਾਵਾਂ ਬਿਨਾਂ ਰੁਕਾਵਟ ਜਾਰੀ ਰਹਿਣਗੀਆਂ।
