CM ਮਾਨ ਦੀ ਪਤਨੀ ਨੇ ਸਥਾਨਕ ਨਿਵਾਸੀਆਂ ਨਾਲ ਕੀਤੀ ਮੁਲਾਕਾਤ, ਸੁਣੀਆਂ ਉਨ੍ਹਾਂ ਦੀਆਂ ਸਮੱਸਿਆਵਾਂ

ਪੰਜਾਬ ਦੇ CM ਮਾਨ ਅਤੇ ਉਨ੍ਹਾਂ ਦਾ ਪਰਿਵਾਰ ਹਾਲ ਹੀ ‘ਚ ਜਲੰਧਰ ਵਿੱਚ ਕਿਰਾਏ ਦੇ ਮਕਾਨ ‘ਚ ਰਹਿਣ ਲੱਗਾ ਹੈ। ਅੱਜ CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਨੇ ਸਥਾਨਕ ਨਿਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਮਦਦ ਕੀਤੀ। ਜ਼ਿਕਰਯੋਗ, ਸਮਾਗਮ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।

ਐਕਸ ‘ਤੇ ਤਸਵੀਰਾਂ ਸਾਂਝੀ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਲਿਖਿਆ…“ਅੱਜ ਜਲੰਧਰ ਰਿਹਾਇਸ਼ ਤੇ ਇਲਾਕੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਓਹਨਾਂ ਦੀ ਮੁਸ਼ਕਿਲਾਂ ਨੂੰ ਮੌਕੇ ਤੇ ਹੱਲ ਕਿੱਤਾ। ਲੋਕਾਂ ਦੀ ਹਰ ਬਣਦੀ ਮਦਦ ਕਰਣ ਲਈ ਪਰਯਤਨਸ਼ੀਲ ਰਹਿਣ ਦੀ ਪੂਰੀ ਕੋਸ਼ਿਸ਼ ਹੈ। ਪੰਜਾਬ ਦੇ ਲੋਕਾਂ ਦੇ ਸਰਕਾਰ ਪ੍ਰਤੀ ਪਿਆਰ ਅਤੇ ਵਿਸ਼ਵਾਸ਼ ਨੂੰ ਸਾਂਭ ਕੇ ਰੱਖਣਾ ਅਤੇ ਹੋਰ ਵਧਾਉਣਾ ਸਾਡੀ ਜਿੰਮੇਵਾਰੀ ਹੈ।”

ਇਸ ਤੋਂ ਇਲਾਵਾ CM ਭਗਵੰਤ ਮਾਨ ਨੇ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਲਈ ਜਲੰਧਰ ‘ਚ ਮਕਾਨ ਕਿਰਾਏ ‘ਤੇ ਲਿਆ ਅਤੇ ਪਰਿਵਾਰ ਸਮੇਤ ਉਥੇ ਰਹਿਣ ਲੱਗ ਪਏ। ਉਨ੍ਹਾਂ ਇੱਕ ਟਵੀਟ ਰਾਹੀਂ ਇਸ ਗੱਲ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਹੁਣ ਮਾਝੇ ਅਤੇ ਦੁਆਬੇ ਦੇ ਲੋਕਾਂ ਨੂੰ ਚੰਡੀਗੜ੍ਹ ਜਾਣ ਦੀ ਬਜਾਏ ਜਲੰਧਰ ‘ਚ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਨੂੰ ਹੱਲ ਕਰਨਗੇ।

 

Leave a Reply

Your email address will not be published. Required fields are marked *