Asian Games 2026 ਵਿੱਚ ਭਾਰਤ ਦੀਆਂ ਮਹਿਲਾ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ, Kumkum Mahod ਅਤੇ Paranvi Urs ਨੇ Gold Medal ਜਿੱਤ ਕੇ ਰਚਿਆ ਇਤਿਹਾਸ।

ਏਸ਼ੀਅਨ ਗੇਮਜ਼ 2026 ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਤੀਰਅੰਦਾਜ਼ ਕਮਕਮ ਮੋਹੋਦ ਅਤੇ ਗੋਲਫਰ ਪ੍ਰਣਵੀ ਉਰਸ

Asian Games 2026: ਭਾਰਤ ਦੀ ਧਮਾਕੇਦਾਰ ਸ਼ੁਰੂਆਤ, Kumkum Mahod ਨੇ ਜਿੱਤਿਆ ਇਤਿਹਾਸਕ ਸੋਨ ਤਮਗਾ; Paranvi Urs ਨੇ ਵੀ ਰਚਿਆ ਇਤਿਹਾਸ

ਏਸ਼ੀਅਨ ਗੇਮਜ਼ 2026 ਦੇ ਆਖਰੀ ਦਿਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਤਮਗਾ ਸੂਚੀ ਵਿੱਚ ਹੋਰ ਵਾਧਾ ਕੀਤਾ। ਤੀਰਅੰਦਾਜ਼ੀ ਵਿੱਚ Kumkum  Mahod ਨੇ ਮਹਿਲਾ ਵਿਅਕਤੀਗਤ ਰਿਕਰਵ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਹੀ Paranvi Urs ਨੇ ਮਹਿਲਾ Golf  ਦੇ ਵਿਅਕਤੀਗਤ ਮੁਕਾਬਲੇ ਵਿੱਚ ਭਾਰਤ ਲਈ ਇਤਿਹਾਸਕ ਸੋਨ ਤਮਗਾ ਹਾਸਲ ਕੀਤਾ।

Kumkum Mahod ਦਾ ਇਤਿਹਾਸਕ Gold

Kumkum Mahod ਨੇ ਮਹਿਲਾ ਵਿਅਕਤੀਗਤ ਰਿਕਰਵ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਆਪਣੇ ਨਾਮ ਕੀਤਾ। ਇਸ ਜਿੱਤ ਨਾਲ ਉਹ ਇਸ ਮੁਕਾਬਲੇ ਵਿੱਚ ਭਾਰਤ ਲਈ ਲੰਬੇ ਸਮੇਂ ਬਾਅਦ ਸੋਨ ਤਮਗਾ ਜਿੱਤਣ ਵਾਲੀ ਖਿਡਾਰਨ ਬਣੀ। ਮੁਕਾਬਲਾ ਬੇਹੱਦ ਰੋਮਾਂਚਕ ਰਿਹਾ ਅਤੇ ਫਾਈਨਲ ਦਾ ਫੈਸਲਾ ਸ਼ੂਟ-ਆਫ ਰਾਹੀਂ ਹੋਇਆ।

Pranavi Urs ਨੇ Gold ਵਿੱਚ ਰਚਿਆ ਇਤਿਹਾਸ

ਭਾਰਤੀ Golfer Paranvi Urs ਨੇ ਮਹਿਲਾ ਵਿਅਕਤੀਗਤ ਗੋਲਫ ਵਿੱਚ ਸੋਨ ਤਮਗਾ ਜਿੱਤ ਕੇ Asian Games  ਵਿੱਚ ਭਾਰਤ ਲਈ ਇਸ ਮੁਕਾਬਲੇ ਦਾ ਪਹਿਲਾ ਸੋਨ ਤਮਗਾ ਹਾਸਲ ਕੀਤਾ। ਪ੍ਰਣਵੀ ਨੇ ਕੁੱਲ 15-ਅੰਡਰ ਸਕੋਰ ਨਾਲ ਮੁਕਾਬਲਾ ਪੂਰਾ ਕੀਤਾ। ਮਹਿਲਾ ਟੀਮ ਮੁਕਾਬਲੇ ਵਿੱਚ Paranvi, Aditi Ashok  ਅਤੇ Diksha Daggar ਦੀ ਭਾਰਤੀ ਟੀਮ ਨੇ ਚਾਂਦੀ ਦਾ ਤਮਗਾ ਵੀ ਜਿੱਤਿਆ।

ਭਾਰਤ ਦੀ ਤਮਗਾ ਸੂਚੀ ਵਿੱਚ ਵਾਧਾ

3 ਅਕਤੂਬਰ ਤੱਕ ਭਾਰਤ ਨੇ ਏਸ਼ੀਅਨ ਗੇਮਜ਼ 2026 ਵਿੱਚ 80 ਤਮਗੇ—18 Gold, 26 Silver ਅਤੇ 36 Bronzeਜਿੱਤੇ ਸਨ ਅਤੇ ਤਮਗਾ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਸੀ। ਤੀਰਅੰਦਾਜ਼ੀ ਵਿੱਚ Neeraj Chauhanਨੇ ਪੁਰਸ਼ ਵਿਅਕਤੀਗਤ ਰਿਕਰਵ ਵਿੱਚ Bronze ਦਾ medal ਵੀ ਜਿੱਤਿਆ।

ਭਾਰਤ ਲਈ ਦਿਨ ਦੇ ਹੋਰ ਵੱਡੇ ਮੁਕਾਬਲਿਆਂ ਵਿੱਚ ਪੁਰਸ਼ ਕ੍ਰਿਕਟ ਟੀਮ ਦਾ ਪਾਕਿਸਤਾਨ ਖ਼ਿਲਾਫ਼ Gold Medal  ਮੁਕਾਬਲਾ ਅਤੇ ਪੁਰਸ਼ ਹਾਕੀ ਟੀਮ ਦਾ ਮਲੇਸ਼ੀਆ ਖ਼ਿਲਾਫ਼ Final ਸ਼ਾਮਲ ਹਨ।

Leave a Reply

Your email address will not be published. Required fields are marked *