Asian Games ‘ਚ ਭਾਰਤ ਦੀਆਂ ਧੀਆਂ ਦਾ ਕਮਾਲ, ਇੱਕੋ ਦਿਨ 2 Gold Medal
Asian Games ਦੇ 10ਵੇਂ ਦਿਨ ਭਾਰਤ ਦੀਆਂ ਮਹਿਲਾ ਖਿਡਾਰਨਾਂ ਨੇ ਦੇਸ਼ ਦਾ ਨਾਮ ਰੌਸ਼ਨ ਕਰ ਦਿੱਤਾ। ਮੰਗਲਵਾਰ ਨੂੰ ਭਾਰਤ ਨੇ ਸ਼ੂਟਿੰਗ ਅਤੇ Athletics ‘ਚ 2 ਸੋਨੇ ਦੇ ਤਗਮੇ ਜਿੱਤੇ।
Neeru Dhanda ਨੇ ਰਚਿਆ ਇਤਿਹਾਸ
10 ਦਿਨ ਪਹਿਲਾਂ ਤੱਕ ਫਲੂ ਕਾਰਨ ਭੋਪਾਲ ‘ਚ ਹਸਪਤਾਲ ‘ਚ ਦਾਖਲ ਰਹੀ ਸ਼ੂਟਰ Neeru Dhanda ਨੇ ਵੂਮੈਨ ਟਰੈਪ ਸ਼ੂਟਿੰਗ ‘ਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਨੀਰੂ ਮੂਲ ਰੂਪ ‘ਚ ਹਰਿਆਣਾ ਦੀ ਹੈ ਪਰ ਪਿਛਲੇ 7 ਸਾਲਾਂ ਤੋਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ‘ਚ ਰਹਿ ਰਹੀ ਹੈ। ਉਹ ਫੌਜ ‘ਚ ਨਾਇਬ ਸੂਬੇਦਾਰ ਹੈ। ਉਸ ਦੇ ਭਰਾ ਲਕਸ਼ੈ ਸ਼ਿਓਰਾਣ ਨੇ ਵੀ ਏਸ਼ੀਅਨ ਖੇਡਾਂ ‘ਚ ਸਿਲਵਰ ਜਿੱਤਿਆ ਸੀ। ਉਸ ਤੋਂ ਪ੍ਰੇਰਿਤ ਹੋ ਕੇ ਹੀ ਉਹ ਕਬੱਡੀ ਛੱਡ ਕੇ ਸ਼ੂਟਿੰਗ ‘ਚ ਆਈ। ਸ਼ੁਰੂ ‘ਚ ਘਰ ‘ਚ ਬੰਦੂਕ ਖਰੀਦਣ ਦੇ ਵੀ ਪੈਸੇ ਨਹੀਂ ਸੀ, ਤਾਂ ਉਹ ਖੇਤਾਂ ‘ਚ ਡੱਬਿਆਂ ‘ਤੇ ਨਿਸ਼ਾਨਾ ਲਗਾ ਕੇ ਅਭਿਆਸ ਕਰਦੀ ਸੀ।

4×400 ਮੀਟਰ ਰਿਲੇ ‘ਚ ਸੋਨੇ ਦੀ ਹੈਟ੍ਰਿਕ
ਦੂਜਾ ਸੋਨਾ ਮਹਿਲਾਵਾਂ ਦੀ 4×400 ਮੀਟਰ ਰਿਲੇਅ ਦੌੜ ‘ਚ ਆਇਆ। ਕਿਰਨ, ਪੂਵੰਮਾ, ਪ੍ਰਾਚੀ ਅਤੇ ਵਿੱਤਿਆ ਦੀ ਚੌਕੜੀ ਨੇ 3 ਮਿੰਟ 29.69 ਸੈਕਿੰਡ ‘ਚ ਰੇਸ ਪੂਰੀ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਦੌੜ ‘ਚ ਪੁਰਸ਼ਾਂ ਅਤੇ ਮਿਕਸਡ ਰਿਲੇਅ ਟੀਮਾਂ ਨੇ Bronze ਦਾ ਤਗਮਾ ਜਿੱਤਿਆ।
ਗੁਲਵੀਰ ਦੀ ਮੈਡਲਾਂ ਦੀ ਹੈਟ੍ਰਿਕ
ਦੌੜਾਕ ਗੁਲਵੀਰ ਨੇ ਵੀ ਕਮਾਲ ਕਰਦਿਆਂ ਮੈਡਲਾਂ ਦੀ ਹੈਟ੍ਰਿਕ ਬਣਾ ਲਈ। 1500 ਮੀਟਰ ਅਤੇ 10 ਹਜ਼ਾਰ ਮੀਟਰ ਤੋਂ ਬਾਅਦ ਹੁਣ ਉਸ ਨੇ 5 ਹਜ਼ਾਰ ਮੀਟਰ ‘ਚ ਵੀ ਕਾਂਸੀ ਦਾ ਤਗਮਾ ਜਿੱਤਿਆ। ਪੂਜਾ ਸਿੰਘ ਨੇ ਉੱਚੀ ਛਾਲ ‘ਚ ਕਾਂਸੀ ਜਿੱਤਿਆ।ਇਸ ਦਿਨ ਭਾਰਤ ਨੇ ਕੁੱਲ 8 ਮੈਡਲ ਜਿੱਤੇ। ਹੁਣ ਭਾਰਤ ਦੇ 6 ਸੋਨੇ ਸਮੇਤ ਕੁੱਲ 53 ਮੈਡਲ ਹੋ ਗਏ ਹਨ ਅਤੇ ਭਾਰਤ ਟਾਪ-10 ‘ਚ ਪਹੁੰਚ ਗਿਆ ਹੈ। ਜਦਕਿ ਚੀਨ 143 ਸੋਨੇ ਸਮੇਤ ਕੁੱਲ 254 ਮੈਡਲਾਂ ਨਾਲ ਪਹਿਲੇ ਸਥਾਨ ‘ਤੇ ਹੈ।
