ਸਰਕਾਰੀ ਯੋਜਨਾ ਦਾ ਲਾਭ ਦਾ ਝਾਂਸਾ ਦੇ ਕੇ ਅੰਮ੍ਰਿਤਸਰ ‘ਚ ਔਰਤ ਚੁੱਕ ਕੇ ਲੈ ਗਈ ਨਵਜੰਮੀ ਬੱਚੀ

ਸਰਕਾਰੀ ਯੋਜਨਾ ਦਾ ਲਾਭ ਦਾ ਝਾਂਸਾ ਦੇ ਕੇ ਅੰਮ੍ਰਿਤਸਰ ‘ਚ ਔਰਤ ਚੁੱਕ ਕੇ ਲੈ ਗਈ ਨਵਜੰਮੀ ਬੱਚੀ

ਅੰਮ੍ਰਿਤਸਰ : ਸ਼ਹਿਰ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਰਕਾਰੀ ਸਕੀਮ ਦਾ ਲਾਲਚ ਦੇ ਕੇ ਇਕ ਅਣਜਾਣ ਔਰਤ ਪਰਿਵਾਰ ਨਾਲ ਦੋਸਤੀ ਕਰਕੇ ਨਵਜੰਮੀ ਬੱਚੀ ਨੂੰ ਨਾਲ ਲੈ ਗਈ।ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ, ਅਨੀਤਾ ਨਾਮ ਦੀ ਔਰਤ ਨੂੰ 15 ਜੁਲਾਈ ਦੀ ਸਵੇਰੇ ਗੁਰੂ ਨਾਨਕ ਦੇਵ ਹਸਪਤਾਲ ‘ਚ ਬੇਟੀ ਹੋਈ ਸੀ। ਡਿਲੀਵਰੀ ਤੋਂ ਬਾਅਦ ਵਾਰਡ ‘ਚ ਇਕ ਔਰਤ ਆਈ ਅਤੇ ਆਪਣੇ ਆਪ ਨੂੰ ਹਸਪਤਾਲ ਸਟਾਫ ਦੀ ਦੱਸਿਆ। ਉਸ ਨੇ ਪਰਿਵਾਰ ਨੂੰ ਕਿਹਾ ਕਿ ਸਰਕਾਰ ਵੱਲੋਂ ਬੇਟੀਆਂ ਲਈ ਕੁਝ ਸਕੀਮਾਂ ਚੱਲ ਰਹੀਆਂ ਹਨ ਜਿਨ੍ਹਾਂ ਦਾ ਲਾਭ ਤੁਹਾਨੂੰ ਦਿਵਾ ਦਿੰਦੀ ਹਾਂ।ਇਸ ਗੱਲ ‘ਤੇ ਭਰੋਸਾ ਕਰਕੇ ਪਰਿਵਾਰ ਉਸ ਔਰਤ ਨਾਲ ਗੱਲ ਕਰਨ ਲੱਗਾ। ਅਗਲੇ ਦਿਨ ਦੁਪਹਿਰ ਸਮੇਂ ਉਹ ਔਰਤ ਫਿਰ ਹਸਪਤਾਲ ਪਹੁੰਚੀ ਅਤੇ ਕਿਹਾ ਕਿ ਬੱਚੀ ਨੂੰ ਟੀਕਾ ਲਗਵਾਉਣਾ ਹੈ। ਇਹ ਕਹਿ ਕੇ ਉਹ ਬੱਚੀ ਅਤੇ ਅਨੀਤਾ ਦੀ ਸੱਸ ਸ਼ੀਲਾ ਨੂੰ ਬਾਹਰ ਲੈ ਗਈ। ਬੱਸ ਸਟੈਂਡ ਨੇੜੇ ਸੰਗਮ ਚੌਂਕ ਕੋਲ ਜਾ ਕੇ ਉਹ ਔਰਤ ਅਚਾਨਕ ਬੱਚੀ ਨੂੰ ਲੈ ਕੇ ਰਿਕਸ਼ੇ ‘ਚ ਬੈਠੀ ਅਤੇ ਫਰਾਰ ਹੋ ਗਈ।ਪੁਲਿਸ ਨੇ ਕੀਤੀ ਕੇਸ ਦਰਜਸ਼ੀਲਾ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। 16 ਜੁਲਾਈ ਨੂੰ ਮਜੀਠਾ ਰੋਡ ਥਾਣੇ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਬੱਚੀ ਦੇ ਪਿਤਾ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਥਾਣਿਆਂ ਦੇ ਚੱਕਰ ਕੱਟਦੇ ਰਹੇ ਪਰ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ।ਪੁਲਿਸ ਨੇ ਸੰਗਮ ਚੌਂਕ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਪਰ ਹਸਪਤਾਲ ਪ੍ਰਸ਼ਾਸਨ ਤੋਂ ਪੂਰਾ ਸਹਿਯੋਗ ਨਾ ਮਿਲਣ ਦੀ ਸ਼ਿਕਾਇਤ ਵੀ ਸਾਹਮਣੇ ਆਈ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਜਲਦ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।ਪਰਿਵਾਰ ਨੇ ਦੱਸਿਆ ਔਰਤ ਦਾ ਹੁਲੀਆ ਗਵਾਹਾਂ ਮੁਤਾਬਕ ਆਰੋਪੀ ਔਰਤ ਦੀ ਉਮਰ 5 ਤੋਂ 5.5 ਫੁੱਟ ਦੇ ਕਰੀਬ ਹੈ, ਰੰਗ ਗੋਰਾ ਹੈ ਅਤੇ ਉਸ ਦਿਨ ਉਸ ਨੇ ਸਲਵਾਰ ਸੂਟ ਪਾਇਆ ਹੋਇਆ ਸੀ।ਫਿਲਹਾਲ ਪੁਲਿਸ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ।

“ਉਹ ਔਰਤ ਸਾਡੇ ਨਾਲ ਵੀ ਬਹੁਤ ਘੁਲ-ਮਿਲ ਗਈ ਸੀ”: ਗੁਰਸੇਵਕ ਵਾਰਡ ‘ਚ ਭਰਤੀ ਇਕ ਹੋਰ ਮਰੀਜ਼ ਦੇ ਭਰਾ ਗੁਰਸੇਵਕ ਸਿੰਘ ਨੇ ਦੱਸਿਆ ਕਿ ਬੱਚਾ ਚੋਰੀ ਕਰਨ ਵਾਲੀ ਔਰਤ ਸਾਡੇ ਨਾਲ ਵੀ ਇੰਨੀ ਘੁਲ-ਮਿਲ ਗਈ ਸੀ ਕਿ ਉਸ ‘ਤੇ ਸ਼ੱਕ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੀ।ਗੁਰਸੇਵਕ ਨੇ ਕਿਹਾ, “ਸਾਨੂੰ ਲੱਗਾ ਕਿ ਉਹ ਪਰਿਵਾਰ ਦੀ ਹੀ ਕੋਈ ਮੈਂਬਰ ਹੈ। ਉਹ ਸਾਡੇ ਨਾਲ ਬਹੁਤ ਹੀ ਆਮ ਵਾਂਗ ਗੱਲਾਂ ਕਰਦੀ ਸੀ।”ਗੁਰਸੇਵਕ ਦੇ ਮੁਤਾਬਕ, ਆਰੋਪੀ ਔਰਤ ਦਾ ਰੰਗ ਗੋਰਾ ਹੈ ਅਤੇ ਕੱਦ ਕਰੀਬ 5 ਤੋਂ 5.5 ਫੁੱਟ ਹੈ। ਵਾਰਦਾਤ ਵਾਲੇ ਦਿਨ ਉਸ ਔਰਤ ਨੇ ਸਲਵਾਰ-ਸੂਟ ਪਾਇਆ ਹੋਇਆ ਸੀ।ਪੁਲਿਸ ਇਸ ਹੁਲੀਏ ਦੇ ਆਧਾਰ ‘ਤੇ ਔਰਤ ਦੀ ਭਾਲ ਕਰ ਰਹੀ ਹੈ।

ਜੀਐਨਡੀਐਚ ਪ੍ਰਬੰਧਨ ਨੇ ਨਹੀਂ ਕੀਤੀ ਮਦਦ: ਜਾਂਚ ਅਧਿਕਾਰੀ

ਨਵਜੰਮੀ ਬੱਚੀ ਚੋਰੀ ਦੇ ਮਾਮਲੇ ਦੀ ਜਾਂਚ ਕਰ ਰਹੇ A.S.I. ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਸੰਗਮ ਸਿਨੇਮਾ ਚੌਂਕ ਜਾ ਕੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਆਏ ਹਨ, ਪਰ ਉੱਥੋਂ ਕੋਈ ਵੀ ਸੁਰਾਗ ਨਹੀਂ ਮਿਲਿਆ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਨ ਨੇ ਵੀ ਪੂਰਾ ਸਹਿਯੋਗ ਨਹੀਂ ਕੀਤਾ। ਉਨ੍ਹਾਂ ਸਿਰਫ਼ 1-2 ਕੈਮਰਿਆਂ ਦੀ footage ਦਿਖਾ ਕੇ ਗੱਲ ਖ਼ਤਮ ਕਰ ਦਿੱਤੀ।ਐਸਆਈ ਲਖਵਿੰਦਰ ਸਿੰਘ ਨੇ ਕਿਹਾ, “ਅਸੀਂ ਕੱਲ੍ਹ ਫਿਰ ਤੋਂ ਜਾਂਚ ਕਰਾਂਗੇ ਅਤੇ ਬੱਚੀ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਕੇਸ ‘ਤੇ ਇੰਸਪੈਕਟਰ ਅਤੇ A.C.P  ਸਾਹਿਬ ਵੀ ਲਗਾਤਾਰ ਨਜ਼ਰ ਰੱਖ ਰਹੇ ਹਨ।”ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ‘ਚ ਵੀ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ।

Leave a Reply

Your email address will not be published. Required fields are marked *