Amritsar: ‘ਬਟਵਾਰਾ 1947’ ਦੀ ਟੀਮ ਪਹੁੰਚੀ,ਪਹੁੰਚੇ Sunny Deol ਪਹੁੰਚੇ , Partition Museum

ਫਿਲਮ ‘ਬਟਵਾਰਾ 1947’ ਦੀ ਪ੍ਰਮੋਸ਼ਨ ਦੌਰਾਨ ਅੰਮ੍ਰਿਤਸਰ ਦੇ Partition Museum ਪਹੁੰਚੇ ਸਨੀ ਦਿਓਲ ਅਤੇ ਕਰਨ ਦਿਓਲ

Amritsar: ‘ਬਟਵਾਰਾ 1947’ ਦੀ ਟੀਮ ਪਹੁੰਚੀ, Sunny Deol ਨੇ ਕੀਤਾ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ

ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੀ ਫਿਲਮ ‘Batwara 1947’ ਦੀ ਪ੍ਰਮੋਸ਼ਨਲ ਟੀਮ ਹੁਣ ਪੰਜਾਬ ਪਹੁੰਚ ਗਈ ਹੈ। ਇਸ ਦੌਰਾਨ ਫਿਲਮ ਦੇ ਲੀਡ ਅਦਾਕਾਰ Sunny Deol ਅਤੇ Karan Deol ਨੇ ਅੰਮ੍ਰਿਤਸਰ ਦੇ ਇਤਿਹਾਸਕ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ।

ਵੰਡ ਦੀਆਂ ਯਾਦਾਂ ਤਾਜ਼ਾ ਹੋਈਆਂ

ਮਿਊਜ਼ੀਅਮ ‘ਚ ਦੇਸ਼ ਦੀ ਵੰਡ ਨਾਲ ਜੁੜੀਆਂ ਚੀਜ਼ਾਂ ਅਤੇ ਕਹਾਣੀਆਂ ਨੂੰ ਦੇਖ ਕੇ ਦੋਵੇਂ ਅਦਾਕਾਰ ਭਾਵੁਕ ਹੋ ਗਏ। Sunny Deol ਨੇ ਆਪਣੇ ਪੁੱਤਰ Karan Deol  ਨਾਲ ਮਿਊਜ਼ੀਅਮ ਦੇ ਬਾਹਰ ਖੜ੍ਹ ਕੇ ਇੱਕ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਥਾਵਾਂ ‘ਤੇ ਜਾ ਕੇ ਹੀ ਅਸੀਂ ਵੰਡ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਾਂ।

 

14 ਅਗਸਤ ਨੂੰ ਹੋਵੇਗੀ ਰਿਲੀਜ਼

ਰਾਜਕੁਮਾਰ ਸੰਤੋਸ਼ੀ ਦੇ ਨਿਰਦੇਸ਼ਨ ‘ਚ ਬਣੀ ਇਹ ਫਿਲਮ 14 ਅਗਸਤ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਇਹ ਫਿਲਮ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਰਿਲੀਜ਼ ਕੀਤੀ ਜਾ ਰਹੀ ਹੈ। ਲਗਭਗ 30 ਸਾਲਾਂ ਬਾਅਦ ਰਾਜਕੁਮਾਰ ਸੰਤੋਸ਼ੀ ਅਤੇ Sunny Deol  ਇੱਕ ਵਾਰ ਫਿਰ ਇਕੱਠੇ ਕੰਮ ਕਰ ਰਹੇ ਹਨ। ਇਹ ਫਿਲਮ ਵੰਡ ਦੇ ਸਮੇਂ ਦੀ ਇੱਕ ਭਾਵੁਕ ਕਹਾਣੀ ਹੈ ਜੋ ਮਨੁੱਖੀ ਦੁੱਖਾਂ ਦੇ ਨਾਲ-ਨਾਲ ਉਮੀਦ ਦਾ ਸੁਨੇਹਾ ਵੀ ਦਿੰਦੀ ਹੈ।

ਸਟਾਰਕਾਸਟ ਅਤੇ ਸੰਗੀਤ

ਸਟਾਰਕਾਸਟ ਅਤੇ ਸੰਗੀਤਇਸ ਫਿਲਮ ‘ਚ Sunny Deol, Karan Deol, ਸ਼ਬਾਨਾ ਆਜ਼ਮੀ, ਪ੍ਰੀਤੀ ਜ਼ਿੰਟਾ, ਅਲੀ ਫ਼ਜ਼ਲ ਅਤੇ ਅਭਿਮੰਨਿਊ ਸਿੰਘ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਫਿਲਮ ਦਾ ਸੰਗੀਤ ਏ.ਆਰ. ਰਹਿਮਾਨ ਨੇ ਕੰਪੋਜ਼ ਕੀਤਾ ਹੈ ਅਤੇ ਗੀਤ ਜਾਵੇਦ ਅਖ਼ਤਰ ਨੇ ਲਿਖੇ ਹਨ।

ਪੰਜਾਬ ‘ਚ ਜ਼ੋਰਦਾਰ Promotion

Promotion ਦੇ ਤਹਿਤ ਟੀਮ ਪਹਿਲਾਂ ਜੈਪੁਰ, ਅਹਿਮਦਾਬਾਦ, ਪਟਨਾ ਅਤੇ ਲਖਨਊ ਦਾ ਦੌਰਾ ਕਰ ਚੁੱਕੀ ਹੈ। ਪੰਜਾਬ ਵੰਡ ਦੀ ਕਹਾਣੀ ਦਾ ਕੇਂਦਰ ਰਿਹਾ ਹੈ, ਇਸ ਲਈ Punjab ਦਾ ਦੌਰਾ ਇਸ ਮੁਹਿੰਮ ਦਾ ਸਭ ਤੋਂ ਖਾਸ ਹਿੱਸਾ ਮੰਨਿਆ ਜਾ ਰਿਹਾ ਹੈ। ਅੰਮ੍ਰਿਤਸਰ ‘ਚ ਤੈਅ ਪ੍ਰੈੱਸ ਮੀਟ ਨੂੰ ਬਾਅਦ ‘ਚ ਬਦਲ ਦਿੱਤਾ ਗਿਆ ਸੀ।

Leave a Reply

Your email address will not be published. Required fields are marked *