Punjab-AAP ਦਾ ਵੱਡਾ ਸਿਆਸੀ ਫੇਰਬਦਲ: ਪੱਟੀ, ਫਤਿਹਗੜ੍ਹ ਚੂੜੀਆਂ ਤੇ ਜਲੰਧਰ ਨੌਰਥ ਦੇ ਨਵੇਂ ਹਲਕਾ ਇੰਚਾਰਜਾਂ ਦਾ ਐਲਾਨ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਪੱਟੀ, ਫਤਿਹਗੜ੍ਹ ਚੂੜੀਆਂ ਅਤੇ ਜਲੰਧਰ ਨੌਰਥ ਹਲਕਿਆਂ ਲਈ ਨਵੇਂ ਹਲਕਾ ਇੰਚਾਰਜਾਂ ਦੀ ਨਿਯੁਕਤੀ ਸੰਬੰਧੀ ਜਾਣਕਾਰੀ।

ਪੰਜਾਬ AAP ਨੇ ਬਦਲੀ ਸਿਆਸੀ ਰਣਨੀਤੀ, ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਚਿਹਰੇ ਤਾਇਨਾਤ

AAP ਨੇ ਪੰਜਾਬ ਦੀ ਸਿਆਸਤ ਤੇ ਇਹ ਵੱਡਾ ਐਲਾਨ ਕਰ ਦਿੱਤਾ ਹੈ ਜਿੱਥੇ ਕਿ ਤਿੰਨ ਹਲਕਿਆਂ ਦੇ ਨਵੇ ਇੰਚਾਰਜ ਨਿਯੁਕਤ ਕੀਤੇ ਗਏ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਪੱਟੀ ਹਲਕੇ ਤੋਂ ਜਸਕਮਰ ਸਿੰਘ ਗਿੱਲ ਔਰ ਉਰਫ ਜੱਸਾ ਪੱਟੀ ਨੂੰ ਪੱਟੀ ਹਲਕੇ ਦੀ ਕਮਾਨ ਦਿੱਤੀ ਗਈ ਹੈ| ਦਰ ਅਸਲ ਡੀਐਮ ਰੰਧਾਵਾ ਮਾਮਲੇ ਦੇ ਵਿੱਚ ਸਾਬਕਾ ਮੰਤਰੀ ਲਾਲਜੀਤ ਭੁੱਲਰ ਇਸ ਵੇਲੇ ਜੇਲ ਦੇ ਵਿੱਚ ਹਨ ਅਤੇ ਹੁਣ ਉਹਨਾਂ ਦੀ ਜਗ੍ਹਾ ਤੇ ਜੱਸਾ ਪੱਟੀ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਦੂਜੇ ਪਾਸੇ ਮਾਝੇ ਦੇ ਇੱਕ ਹੋਰ ਇਲਾਕੇ ਫਤਿਹਗੜ੍ਹ ਚੂੜੀਆਂ ਤੋਂ ਜੋਬਨ ਰੰਧਾਵਾ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਜਲੰਧਰ ਦੀ ਸਭ ਤੋਂ ਵੱਡੀ ਸ਼ਹਿਰੀ ਸੀਟ ਜਲੰਧਰ ਨੌਰਥ ਤੋਂ ਵਨੀਤ ਧੀਰ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ ਇਸ ਦੇ ਨਾਲ ਨਾਲ ਜਗਰੂਪ ਸਿੰਘ ਸੇਖਵਾਂ ਨੂੰ ਪਾਰਟੀ ਦਾ Vice President ਵੀ ਬਣਾਇਆ ਗਿਆ ਹੈ|

Leave a Reply

Your email address will not be published. Required fields are marked *