ਫਿਰੋਜ਼ਪੁਰ ਮੰਡਲ ’ਚ ਟਿਕਟ ਚੈਕਿੰਗ ਦਾ ਵੱਡਾ ਐਕਸ਼ਨ! 24,434 ਬਿਨਾਂ ਟਿਕਟ ਯਾਤਰੀ ਫੜੇ, 2.17 ਕਰੋੜ ਤੋਂ ਵੱਧ ਜੁਰਮਾਨਾ ਵਸੂਲ

ਫਿਰੋਜ਼ਪੁਰ ਮੰਡਲ ’ਚ ਟਿਕਟ ਚੈਕਿੰਗ ਦਾ ਵੱਡਾ ਐਕਸ਼ਨ! 24,434 ਬਿਨਾਂ ਟਿਕਟ ਯਾਤਰੀ ਫੜੇ, 2.17 ਕਰੋੜ ਤੋਂ ਵੱਧ ਜੁਰਮਾਨਾ ਵਸੂਲ

“ਅਗਸਤ ਮਹੀਨੇ ਦੌਰਾਨ ਟਿਕਟ ਚੈਕਿੰਗ ਮੁਹਿੰਮ ਵਿੱਚ 24,434 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਹੋਏ ਪਾਏ ਗਏ।”

“ਵੈਧ ਯਾਤਰੀਆਂ ਦੀ ਸਹੂਲਤ ਅਤੇ ਅਣਅਧਿਕਾਰਤ ਯਾਤਰਾ ਦੀ ਰੋਕਥਾਮ ਲਈ ਮੰਡਲ ਵਿੱਚ ਟਿਕਟ ਜਾਂਚ ਮੁਹਿੰਮ ਲਗਾਤਾਰ ਜਾਰੀ।”

ਫਿਰੋਜ਼ਪੁਰ ਮੰਡਲ ਦੀ ਟਿਕਟ ਚੈਕਿੰਗ ਟੀਮ ਵੱਲੋਂ ਟਰੇਨਾਂ ਵਿੱਚ ਅਣਅਧਿਕਾਰਤ/ਬਿਨਾਂ ਟਿਕਟ ਯਾਤਰਾ ਨੂੰ ਰੋਕਣ ਲਈ ਲਗਾਤਾਰ ਟਿਕਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਵੱਲੋਂ ਅਗਸਤ 2026 ਦੌਰਾਨ ਟਰੇਨਾਂ ਵਿੱਚ ਟਿਕਟ ਜਾਂਚ ਦੌਰਾਨ ਕੁੱਲ 24,434 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਹੋਏ ਪਾਏ ਗਏ। ਇਨ੍ਹਾਂ ਤੋਂ ਜੁਰਮਾਨੇ ਵਜੋਂ 2.17 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਵਸੂਲ ਕੀਤਾ ਗਿਆ।

ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਤੋਂ ਰੋਕਣ ਦੇ ਨਾਲ-ਨਾਲ ਉਨ੍ਹਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਮੰਡਲ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਿਤ ਜਾਂਚ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ, ਅਗਸਤ ਮਹੀਨੇ ਦੌਰਾਨ ਸਟੇਸ਼ਨ ਪਰਿਸਰ ਵਿੱਚ ਗੰਦਗੀ ਫੈਲਾਉਣ ਵਾਲੇ 166 ਯਾਤਰੀਆਂ ਤੋਂ ਐਂਟੀ-ਲਿਟਰਿੰਗ ਐਕਟ ਤਹਿਤ 69 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਵਸੂਲ ਕੀਤੀ ਗਈ।

ਮੰਡਲ ਰੇਲ ਪ੍ਰਬੰਧਕ ਸ਼੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਵਿੱਚ ਟਿਕਟ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਵੈਧ ਯਾਤਰੀਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਦੀ ਸਹੂਲਤ ਪ੍ਰਦਾਨ ਕਰਨਾ ਹੈ। ਟਿਕਟ ਜਾਂਚ ਰਾਹੀਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਅਣਅਧਿਕਾਰਤ ਜਾਂ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਕਾਰਨ ਵੈਧ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published. Required fields are marked *