17 ਜੁਲਾਈ ਤੋਂ ਛੇਹਰਟਾ ਤੋਂ ਵਾਰਾਣਸੀ ਲਈ ਨਵੀਂ ਟਰੇਨ ਸ਼ੁਰੂ ਹੋਵੇਗੀ
ਅੰਮ੍ਰਿਤਸਰ: ਰੇਲ ਯਾਤਰੀਆਂ ਨੂੰ ਵਧੀਆ ਸਹੂਲਤਾਂ ਦੇਣ ਲਈ ਰੇਲਵੇ ਇੱਕ ਹੋਰ ਨਵੀਂ ਟਰੇਨ ਚਲਾਉਣ ਜਾ ਰਿਹਾ ਹੈ।ਅੰਮ੍ਰਿਤਸਰ-ਨਿਊ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈਸ ਤੋਂ ਬਾਅਦ ਹੁਣ ਫਿਰੋਜ਼ਪੁਰ ਮੰਡਲ ਨੂੰ ਛੇਹਰਟਾ-ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈਸ ਦੀ ਸੌਗਾਤ ਮਿਲਣ ਵਾਲੀ ਹੈ।
ਇਸ ਟਰੇਨ ਦਾ ਟਰਾਇਲ ਪਹਿਲਾਂ 12 ਜੁਲਾਈ ਨੂੰ ਹੋਣਾ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਜਾਣ ਕਾਰਨ ਹੁਣ ਇਸਨੂੰ 17 ਜੁਲਾਈ ਨੂੰ ਚਲਾਇਆ ਜਾਵੇਗਾ।ਪੀਐਮ ਜਲੰਧਰ ਕੈਂਟ ਤੋਂ ਕਰਨਗੇ ਸ਼ੁਰੂਪੀਐਮ ਨਰਿੰਦਰ ਮੋਦੀ ਜਲੰਧਰ ਕੈਂਟ ਸਟੇਸ਼ਨ ਤੋਂ ਇਸ ਟਰੇਨ ਨੂੰ ਹਰੀ ਝੰਡੀ ਦੇਣਗੇ। ਉਸੇ ਦਿਨ ਉਹ 75 ਮੁੜ-ਨਿਰਮਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਵੀ ਕਰਨਗੇ।
ਇਸ ਤਿਆਰੀ ਨੂੰ ਦੇਖਣ ਲਈ northern ਰੇਲਵੇ ਦੇ ਜਨਰਲ ਮੈਨੇਜਰ ਰਾਜੇਸ਼ ਕੁਮਾਰ ਪਾਂਡੇ ਤੋਂ ਬਾਅਦ ਰੇਲਵੇ ਬੋਰਡ ਦੇ ਚੇਅਰਮੈਨ ਸਤੀਸ਼ ਕੁਮਾਰ ਵੀ ਅੰਮ੍ਰਿਤਸਰ ਪਹੁੰਚੇ ਅਤੇ ਸੜਕ ਰਾਹੀਂ ਜਲੰਧਰ ਕੈਂਟ ਦਾ ਦੌਰਾ ਕਰਨ ਗਏ।ਟਰੇਨ ਦਾ ਸਮਾਂ ਅਤੇ ਛੇਹਰਟਾ-ਵਾਰਾਣਸੀ Sant Ravidas express: ਹਫ਼ਤੇ ਵਿੱਚ 3 ਦਿਨ – ਬੁੱਧਵਾਰ, ਸ਼ੁੱਕਰਵਾਰ, ਐਤਵਾਰ।ਛੇਹਰਟਾ ਤੋਂ ਦੁਪਹਿਰ 2:05 ਵਜੇ ਚੱਲੇਗੀ ਅਤੇ ਰਾਤ 12:15 ਵਜੇ ਵਾਰਾਣਸੀ ਪਹੁੰਚੇਗੀ। ਮੁੱਖ ਟਰੇਨ ਦੇ ਸਟਾਪ ਹੋਣਗੇ: ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਸੁਲਤਾਨਪੁਰ ਅਤੇ ਜੌਨਪੁਰ ਸਿਟੀ।ਨਾਂ ‘ਚ ਬਦਲਾਅਪਹਿਲਾਂ ਇਸ ਟਰੇਨ ਨੂੰ “ਛੇਹਰਟਾ-ਵਾਰਾਣਸੀ ਵੰਦੇ ਭਾਰਤ ਸਲੀਪਰ” ਕਹਿਣ ਦੀ ਚਰਚਾ ਸੀ। ਪਰ ਹੁਣ “ਵੰਦੇ ਭਾਰਤ” ਹਟਾ ਕੇ ਇਸਦਾ ਨਾਂ ਸੰਤ ਰਵਿਦਾਸ ਐਕਸਪ੍ਰੈਸ ਰੱਖ ਦਿੱਤਾ ਗਿਆ ਹੈ। ਇਸ ਕਾਰਨ ਇਹ ਹਾਈ-ਸਪੀਡ ਟਰੇਨ ਨਹੀਂ ਹੋਵੇਗੀ।
ਫਿਰੋਜ਼ਪੁਰ ਦੇ ਡੀਆਰਐਮ ਸੰਜੀਵ ਕੁਮਾਰ ਮੁਤਾਬਕ ਹਾਲੇ ਤੱਕ ਕੋਈ ਅਧਿਕਾਰਤ ਚਿੱਠੀ ਨਹੀਂ ਆਈ, ਪਰ 17 ਜੁਲਾਈ ਤੋਂ ਸ਼ੁਰੂ ਕਰਨ ਦੀ ਤਿਆਰੀ ਹੈ।ਇਹ ਨਵੀਂ ਟਰੇਨ ਪੰਜਾਬ ਅਤੇ ਯੂਪੀ ਦੇ ਯਾਤਰੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ
