Punjab Band: ਸਫਾਈ ਸੇਵਕਾਂ ਦੇ ਸੱਦੇ ‘ਤੇ ਅੱਜ 9 ਜ਼ਿਲ੍ਹਿਆਂ ‘ਚ ਬੰਦ, ਜਾਣੋ ਕੀ ਖੁੱਲ੍ਹਾ ਤੇ ਕੀ ਰਹੇਗਾ ਬੰਦ
ਪੰਜਾਬ -ਬਰਨਾਲਾ ‘ਚ ਹੋਏ ਲਾਠੀਚਾਰਜ ਦੇ ਵਿਰੋਧ ‘ਚ ਸਫਾਈ ਸੇਵਕਾਂ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬੰਦ ਨੂੰ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਸਮਰਥਨ ਹਾਸਲ ਹੈ।
ਕਿੱਥੇ-ਕਿੱਥੇ ਹੈ ਬੰਦ ਦਾ ਅਸਰ?
ਸਫਾਈ ਸੇਵਕ ਯੂਨੀਅਨਾਂ ਦੇ ਸੱਦੇ ‘ਤੇ ਅੱਜ ਪੰਜਾਬ ਦੇ 9 ਜ਼ਿਲ੍ਹਿਆਂ ‘ਚ ਬੰਦ ਦਾ ਕਾਫੀ ਅਸਰ ਹੈ। ਇਨ੍ਹਾਂ ‘ਚ ਲੁਧਿਆਣਾ, ਬਠਿੰਡਾ, ਹੁਸ਼ਿਆਰਪੁਰ, ਫਾਜ਼ਿਲਕਾ, ਕਪੂਰਥਲਾ, ਅੰਮ੍ਰਿਤਸਰ, ਪਟਿਆਲਾ, ਪਠਾਨਕੋਟ ਅਤੇ ਗੁਰਦਾਸਪੁਰ ਸ਼ਾਮਲ ਹਨ। ਇਨ੍ਹਾਂ ਜ਼ਿਲ੍ਹਿਆਂ ‘ਚ ਸਕੂਲ, ਕਾਲਜ, ਮਾਲ ਅਤੇ ਦੁਕਾਨਾਂ ਬੰਦ ਨਜ਼ਰ ਆ ਰਹੀਆਂ ਹਨ।ਹਾਲਾਂਕਿ ਜਲੰਧਰ ‘ਚ ਪੂਰਨ ਬੰਦ ਨਹੀਂ ਹੈ। ਇੱਥੇ ਸਿਰਫ਼ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਜਲੰਧਰ ਦੇ ਸਥਾਨਕ ਸੰਗਠਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ 27 ਜੁਲਾਈ ਨੂੰ ਬੰਦ ਦਾ ਸਮਰਥਨ ਕਰ ਦਿੱਤਾ ਸੀ, ਇਸ ਲਈ ਅੱਜ ਇੱਥੇ ਕਾਰੋਬਾਰ ਆਮ ਵਾਂਗ ਚੱਲਣਗੇ।

ਬੰਦ ਕਿਉਂ?
ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਉਹ ਬਰਨਾਲਾ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਉਸ ਸਮੇਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ ਜਿਸ ‘ਚ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸਦੇ ਵਿਰੋਧ ‘ਚ ਹੀ ਅੱਜ ਸੂਬਾ ਪੱਧਰੀ ਬੰਦ ਦਾ ਸੱਦਾ ਦਿੱਤਾ ਗਿਆ ਹੈ।ਯੂਨੀਅਨਾਂ ਦੀ ਮੁੱਖ ਮੰਗ 40,000 ਰੁਪਏ ਪ੍ਰਤੀ ਮਹੀਨਾ ਤਨਖਾਹ ਹੈ। ਸਰਕਾਰ ਨੇ ਪਹਿਲਾਂ ਤਨਖਾਹ ਵਧਾਉਣ ਅਤੇ 5 ਸਾਲ ਪੂਰੇ ਕਰ ਚੁੱਕੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ, ਪਰ ਯੂਨੀਅਨਾਂ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ।
ਬੰਦ ਦੌਰਾਨ ਕੀ ਰਹੇਗਾ ਖੁੱਲ੍ਹਾ?
ਬੰਦ ਦੇ ਆਯੋਜਕਾਂ ਨੇ ਸਪੱਸ਼ਟ ਕੀਤਾ ਹੈ ਕਿ ਬੰਦ ਸ਼ਾਂਤੀਪੂਰਨ ਰਹੇਗਾ|
ਇਹ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ
- ਹਸਪਤਾਲ ਅਤੇ ਐਂਬੂਲੈਂਸ ਸੇਵਾਵਾਂ
- ਮੈਡੀਕਲ ਸਟੋਰ
ਡਾ. ਬੀ.ਆਰ. ਅੰਬੇਡਕਰ ਭਲਾਈ ਮੰਚ ਅਤੇ ਭਗਵਾਨ ਵਾਲਮੀਕਿ ਸ਼ਕਤੀ ਦਲ ਸਮੇਤ ਕਈ ਸੰਤ ਸਮਾਜਾਂ ਨੇ ਲੋਕਾਂ ਨੂੰ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇਨਸਾਫ਼ ਦੀ ਲੜਾਈ ਹੈ ਅਤੇ ਹਰ ਵਰਗ ਨੂੰ ਇਸ ‘ਚ ਸਾਥ ਦੇਣਾ ਚਾਹੀਦਾ ਹੈ।ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸੂਬੇ ਭਰ ‘ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਾਨੂੰਨ ਵਿਵਸਥਾ ਬਣੀ ਰਹੇ।
ਸਫਾਈ ਕਰਮਚਾਰੀ ਕੁੱਟਮਾਰ ਮਾਮਲੇ ਵਿੱਚ ਪੰਜਾਬ ਬੰਦ ਨੂੰ ਲੈ ਕੇ ਬਰਨਾਲਾ ਵੀ ਬੰਦ
ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪੂਰਾ ਕਰਨ ਨੂੰ ਲੈਕੇ ਮੌਜੂਦਾ ਸਰਕਾਰ ਖਿਲਾਫ ਕੀਤਾ ਜਾ ਰਿਹਾ ਹੈ ਰੋਸ

ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਐਫ.ਆਈ.ਆਰ ਦਰਜ ਕਰਨ ਦੀ ਕੀਤੀ ਜਾ ਰਹੀ ਹ ਮੰਗ
ਕਾਂਗਰਸ,ਬੀਜੇਪੀ,ਸ਼੍ਰੋਮਣੀ ਅਕਾਲੀ ਦਲ ਸਮੇਤ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ,ਵਪਾਰ ਮੰਡਲ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਸਮੇਤ ਮੁਲਾਜ਼ਮ ਅਤੇ ਮਜ਼ਦੂਰ ਵੱਲੋਂ ਵੀ ਸਫਾਈ ਕਰਮਚਾਰੀਆਂ ਨੂੰ ਦਿੱਤਾ ਗਿਆ ਸਮਰਥਨ
ਸਫਾਈ ਕਰਮਚਾਰੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਮੰਗਾ ਮੰਨਣ ਤੱਕ ਰੋਸ ਪ੍ਰਦਰਸ਼ਨ ਜਾਰੀ ਰਹਿਣ ਦੀ ਦਿੱਤੀ ਚੇਤਾਵਣੀ
ਬਰਨਾਲਾ ਵਪਾਰ ਮੰਡਲ ਦੇ ਆਗੂਆਂ ਨੇ ਸਫਾਈ ਕਰਮਚਾਰੀਆਂ ਨੂੰ ਕਿਹਾ ਮੌਜੂਦਾ ਆਪ ਸਰਕਾਰ ਦੇ ਵਿਧਾਇਕਾਂ, ਸੰਸਦਾਂ ਅਤੇ ਆਪ ਕੌਂਸਲਰਾਂ ਦੇ ਕੋਠੀਆਂ ਬਾਹਰ ਕੂੜੇ ਦੇ ਢੇਰ ਦੀ ਦਿੱਤੀ ਸਲਾਹ ,ਫਿਰ ਹੋਵੇਗਾ ਮਸਲਾ ਹੱਲ
ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਰਕਾਰ ਨੂੰ ਟੈਕਸ ਤੋਂ ਬਾਅਦ ਵੀ ਲੋਕ ਸਹੂਲਤਾਂ ਤੋਂ ਵਾਂਝੇ
ਸਫਾਈ ਕਰਮਚਾਰੀਆਂ ਵੱਲੋਂ ਬਰਨਾਲਾ ਵਿੱਚ ਵੱਡੇ ਪੱਧਰ ਤੇ ਕੱਢਿਆ ਗਿਆ ਰੋਸ ਮਾਰਚ
ਐਂਕਰ- ਬਰਨਾਲਾ ਵਿੱਚ ਪਿਛਲੇ ਦਿਨੀ ਸਫਾਈ ਕਰਮਚਾਰੀਆਂ ਉੱਪਰ ਕੀਤੇ ਗਏ ਲਾਠੀ ਚਾਰਜ ਮਾਮਲੇ ਵਿੱਚ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਨਾਲ-ਨਾਲ ਬਰਨਾਲਾ ਵਿੱਚ ਵੀ ਸਾਰੇ ਬਾਜ਼ਾਰ ਬੰਦ ਦਿਖਾਈ ਦਿੱਤੇ।
ਪੰਜਾਬ ਬੰਦ ਦੀ ਕਾਲ ਨੂੰ ਲੈਕੇ ਅੱਜ ਬਰਨਾਲਾ ਵਿੱਚ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ, ਮੁਲਾਜ਼ਮ, ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਵਪਾਰ ਮੰਡਲ ਵੀ ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਪੰਜਾਬ ਬੰਦ ਦੇ ਸੱਦੇ ਤੇ ਇਕੱਠੇ ਨਜ਼ਰ ਆਏ। ਜਿਨਾਂ ਵੱਲੋਂ ਸਫਾਈ ਕਰਮਚਾਰੀਆਂ ਨੂੰ ਸਮਰਥਨ ਕੀਤਾ ।

ਇਸ ਮੌਕੇ ਸਫਾਈ ਕਰਮਚਾਰੀਆਂ ਦੇ ਜ਼ਿਲ੍ਹਾ ਪ੍ਰਧਾਨ ਸਮੇਤ ਵੱਖੋ ਵੱਖਰੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਵਪਾਰ ਮੰਡਲ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਜੇਕਰ ਲੋਕਾਂ ਵੱਲੋਂ ਦਿੱਤੇ ਗਏ ਟੈਕਸ ਰਾਹੀਂ ਲੋਕਾਂ ਨੂੰ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਅੱਜ ਵੀ ਸਫਾਈ ਕਰਮਚਾਰੀ ਆਪਣੀ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਉੱਥੇ ਸਰਕਾਰ ਨੂੰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ।
ਜ਼ਖਮੀ ਸਫਾਈ ਕਰਮਚਾਰੀਆਂ ਦੀ ਕੁੱਟਮਾਰ ਮਾਮਲੇ ਵਿੱਚ ਉਹਨਾਂ ਕਿਹਾ ਕਿ ਅਜੇ ਵੀ ਉਹਨਾਂ ਨੂੰ ਬਣਦਾ ਇਨਸਾਫ ਨਹੀਂ ਮਿਲਿਆ। ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਨਹੀਂ ਹੋਈ। ਸਿਰਫ ਐਸਆਈਟੀ ਗਠਿਤ ਕਰਕੇ ਮਾਮਲੇ ਨੂੰ ਹੋਰ ਪਾਸੇ ਲਿਜਾਇਆ ਜਾ ਰਿਹਾ ਹੈ ਪਰ ਇਨਸਾਫ ਨਹੀਂ ਮਿਲਿਆ।
ਸਫਾਈ ਕਰਮਚਾਰੀਆਂ ਦੇ ਹੱਕ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਡੱਟਵੀ ਹਿਮਾਇਤ ਮਿਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ ਦੇ ਕਾਰਜਕਾਲ ਦੀ 10 ਸਾਲ ਦੇ ਕਾਰਜਕਾਲ ਨੂੰ ਘਟਾ ਕੇ 3 ਸਾਲ ਕੀਤਾ ਜਾਵੇ।
ਜਿੱਥੇ ਵਪਾਰ ਮੰਡਲ ਬਰਨਾਲਾ ਦੇ ਆਗੂਆਂ ਨੇ ਮੌਜੂਦਾ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਉਹਨਾਂ ਸਫਾਈ ਕਰਮਚਾਰੀਆਂ ਨੂੰ ਸਲਾਹ ਦਿੰਦੇ ਕਿਹਾ ਕਿ ਸਾਰੇ ਸਫਾਈ ਕਰਮਚਾਰੀ ਮੌਜੂਦਾ ਆਪ ਸਰਕਾਰ ਦੇ ਆਪ ਵਿਧਾਇਕਾਂ ਅਤੇ ਆਪ ਸੰਸਦਾਂ,ਆਪ ਲੀਡਰਾਂ ਆਪ ਕੌਂਸਲਰਾਂ ਦੇ ਘਰਾਂ ਬਾਹਰ ਗੰਦਗੀ ਦੀ ਢੇਰ ਲਾ ਦੇਣ ਵਪਾਰ ਮੰਡਲ ਬਰਨਾਲਾ ਸਫਾਈ ਕਰਮਚਾਰੀਆਂ ਦੇ ਨਾਲ ਚਟਾਣ ਵਾਂਗ ਖੜਾ ਹੈ।
ਜਿੱਥੇ ਪੂਰੇ ਬਰਨਾਲੇ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਲਈ ਵਿਸ਼ੇਸ਼ ਤੌਰ ਤੇ ਬਾਜ਼ਾਰਾਂ ਵਿੱਚ ਰੋਸ ਮਾਰਚ ਵੀ ਕੱਢਿਆ ਗਿਆ।
ਬਰਨਾਲੇ ਦੇ ਦੁਕਾਨਦਾਰ ਵਪਾਰੀਆਂ ਨੇ ਪੰਜਾਬ ਬੰਦ ਦੇ ਕਾਲ ਨੂੰ ਲੈ ਕੇ ਆਪਣੇ ਬਾਜ਼ਾਰ ਅਤੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ।
