PM Modi ਨਾਲ Tarun Chugh ਦੀ ਖਾਸ ਮੁਲਾਕਾਤ, ਵਿਕਸਿਤ ਭਾਰਤ ਦੇ Vision ‘ਤੇ ਹੋਈ ਵੱਡੀ ਚਰਚਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਦੇ ਭਾਜਪਾ ਦੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੁੱਘ, ਵਿਕਸਿਤ ਭਾਰਤ ਅਤੇ ਮੋਦੀ ਸਰਕਾਰ ਦੀਆਂ ਉਪਲਬਧੀਆਂ 'ਤੇ ਚਰਚਾ।

Tarun Chugh ਨੇ PM Narendra Modi ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ, ਵਿਕਸਿਤ ਭਾਰਤ ‘ਤੇ ਹੋਈ ਵਿਸਥਾਰਪੂਰਵਕ ਚਰਚਾ

Modi ਸਰਕਾਰ ਦੌਰਾਨ 17 ਕਰੋੜ ਨਵੇਂ ਰੋਜ਼ਗਾਰ, 101 ਕਰੋੜ ਨਾਗਰਿਕਾਂ ਨੂੰ ਸਮਾਜਿਕ ਸੁਰੱਖਿਆ ਦਾ ਲਾਭ ਮਿਲਿਆ: Chugh

Congress ਦੌਰ ਦੀ 6 ਫੀਸਦੀ ਬੇਰੋਜ਼ਗਾਰੀ ਘਟ ਕੇ Modi ਸਰਕਾਰ ਵਿੱਚ 3 ਫੀਸਦੀ ਦੇ ਕਰੀਬ ਪਹੁੰਚੀ: Chugh

ਭਾਰਤ ਖੇਡਾਂ ਦੇ ਸੁਨਹਿਰੀ ਦੌਰ ਵਿੱਚ ਦਾਖ਼ਲ, Modi ਸਰਕਾਰ ਦੀਆਂ ਦੂਰਅੰਦੇਸ਼ੀ ਨੀਤੀਆਂ ਦਾ ਨਤੀਜਾ:Chugh

BJP ਦੇ ਰਾਸ਼ਟਰੀ ਮਹਾਂਮੰਤਰੀ Tarun Chugh ਨੇ ਅੱਜ PM Narendra Modi ਨਾਲ ਹੋਈ ਆਤਮਿਕ ਮੁਲਾਕਾਤ ਨੂੰ ਪ੍ਰੇਰਣਾਦਾਇਕ ਦੱਸਦਿਆਂ ਕਿਹਾ ਕਿ ਇਸ ਮਿਲਣ ਨਾਲ Viksit Bharatਦੇ ਸੰਕਲਪ ਨੂੰ ਹੋਰ ਮਜ਼ਬੂਤੀ ਮਿਲੀ ਹੈ। Chugh ਨੇ ਦੱਸਿਆ ਕਿ PM Modi ਨੇ ਜਨ ਸੇਵਾ, ਸੁਸ਼ਾਸਨ, ਸੰਸਦੀ ਮਰਿਆਦਾ ਅਤੇ ਨੌਜਵਾਨਾਂ ਨਾਲ ਲਗਾਤਾਰ ਸੰਵਾਦ ਬਣਾਈ ਰੱਖਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਨੇਤ੍ਰਿਤਵ ਰਾਸ਼ਟਰ ਨਿਰਮਾਣ ਦੇ ਹਰ ਖੇਤਰ ਨੂੰ ਨਵੀਂ ਊਰਜਾ ਅਤੇ ਨਵੀਂ ਦਿਸ਼ਾ ਦੇ ਰਿਹਾ ਹੈ।

Chugh ਨੇ ਕਿਹਾ ਕਿ PM Modi  ਦੀ ਅਗਵਾਈ ਹੇਠ ਭਾਰਤ ਨਾ ਸਿਰਫ਼ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੈ, ਸਗੋਂ ਰੋਜ਼ਗਾਰ ਸਿਰਜਣਾ, ਹੁਨਰ ਵਿਕਾਸ ਅਤੇ ਸਮਾਜਿਕ ਸੁਰੱਖਿਆ ਦੇ ਖੇਤਰ ਵਿੱਚ ਵੀ ਇਤਿਹਾਸਕ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ। ਉਨ੍ਹਾਂ ਮਹੱਤਵਪੂਰਨ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਪਿਛਲੇ ਇੱਕ ਦਹਾਕੇ ਦੌਰਾਨ ਲਗਭਗ 17.1 ਕਰੋੜ ਨਵੇਂ ਰੋਜ਼ਗਾਰ ਪੈਦਾ ਹੋਏ ਹਨ, ਬੇਰੋਜ਼ਗਾਰੀ ਦਰ ਘਟ ਕੇ 3.1 ਫੀਸਦੀ ਦੇ ਕਰੀਬ ਪਹੁੰਚ ਗਈ ਹੈ ਅਤੇ 101 ਕਰੋੜ ਤੋਂ ਵੱਧ ਨਾਗਰਿਕ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਦਾਇਰੇ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਲੋਕਾਂ ਦੇ ਭਰੋਸੇ ਅਤੇ ਉਮੀਦਾਂ ਦਾ ਨਤੀਜਾ ਹੈ।

Chugh ਨੇ ਦੱਸਿਆ ਕਿ ਸਕਿੱਲ ਇੰਡੀਆ (Skill India), ਮੇਕ ਇਨ ਇੰਡੀਆ (Make in India), ਸਟਾਰਟਅਪ ਇੰਡੀਆ (Startup India), ਪ੍ਰਧਾਨ ਮੰਤਰੀ ਮੁਦਰਾ ਯੋਜਨਾ (PM Mudra Yojana), ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (PLI), ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਅਤੇ ਇੱਕ ਕਰੋੜ ਨੌਜਵਾਨਾਂ ਲਈ Internship Program ਵਰਗੀਆਂ ਪਹਿਲਾਂ ਦੇਸ਼ ਦੇ ਨੌਜਵਾਨਾਂ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਵਿਕਾਸ ਮਾਡਲ ਕੇਵਲ ਆਰਥਿਕ ਤਰੱਕੀ ਤੱਕ ਸੀਮਿਤ ਨਹੀਂ, ਸਗੋਂ ਇਹ ਸਮਾਵੇਸ਼ੀ ਵਿਕਾਸ ਦਾ ਮਾਡਲ ਹੈ, ਜੋ ਹਰ ਵਰਗ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦਾ ਹੈ। ਇਸੇ ਕਾਰਨ ਭਾਰਤ ਅੱਜ ਰੋਜ਼ਗਾਰ ਅਤੇ ਆਰਥਿਕ ਵਿਕਾਸ ਦੇ ਖੇਤਰ ਵਿੱਚ ਵਿਸ਼ਵ ਪੱਧਰ ‘ਤੇ ਇੱਕ ਨਵੀਂ ਮਿਸਾਲ ਬਣ ਕੇ ਉਭਰਿਆ ਹੈ।

Chugh ਨੇ ਕਿਹਾ ਕਿ PM Modi  ਨੇ ਖੇਡਾਂ ਨੂੰ ਰਾਸ਼ਟਰੀ ਤਰਜੀਹ ਬਣਾਉਂਦਿਆਂ ਭਾਰਤ ਵਿੱਚ ਖੇਡ ਸੰਸਕ੍ਰਿਤੀ ਨੂੰ ਨਵੀਂ ਪਛਾਣ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ (Khelo India), ਫਿਟ ਇੰਡੀਆ (Fit India), ਟਾਰਗੇਟ ਓਲੰਪਿਕ ਪੋਡਿਅਮ ਸਕੀਮ (TOPS), ਅਸਮਿਤਾ ਲੀਗਜ਼ (ASMITA Leagues), ਨੈਸ਼ਨਲ ਸਪੋਰਟਸ ਯੂਨੀਵਰਸਿਟੀ( National Sports university), ਨੈਸ਼ਨਲ ਸਪੋਰਟਸ ਗਵਰਨੈਂਸ ਐਕਟ (National Sports Governence Act) ਅਤੇ ਖੇਡ ਵਿਗਿਆਨ ਆਧਾਰਿਤ ਸਿਖਲਾਈ ਵਰਗੀਆਂ ਪਹਿਲਾਂ ਨੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਹਨ।

Chugh ਨੇ ਕਿਹਾ ਕਿ PM Narendra modi  ਨੇ ਖੇਡਾਂ ਨੂੰ ਰਾਸ਼ਟਰੀ ਤਰਜੀਹ ਬਣਾਉਂਦਿਆਂ ਭਾਰਤ ਵਿੱਚ ਖੇਡ ਸੰਸਕ੍ਰਿਤੀ ਨੂੰ ਨਵੀਂ ਪਛਾਣ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ (Khelo India), ਫਿਟ ਇੰਡੀਆ (Fit India), ਟਾਰਗੇਟ ਓਲੰਪਿਕ ਪੋਡਿਅਮ ਸਕੀਮ (TOPS), ਅਸਮਿਤਾ ਲੀਗਜ਼ (ASMITA Leagues), ਨੈਸ਼ਨਲ ਸਪੋਰਟਸ ਯੂਨੀਵਰਸਿਟੀ, ਨੈਸ਼ਨਲ ਸਪੋਰਟਸ ਗਵਰਨੈਂਸ ਐਕਟ ਅਤੇ ਖੇਡ ਵਿਗਿਆਨ ਆਧਾਰਿਤ ਸਿਖਲਾਈ ਵਰਗੀਆਂ ਪਹਿਲਾਂ ਨੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ ਹਨ।

Chugh ਨੇ ਭਾਰਤ ਦੀਆਂ ਖੇਡ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ Commonwealth Games 2026 (Glassgow) ਵਿੱਚ ਭਾਰਤ ਨੇ 39 ਤਗਮੇ, ਜਿਨ੍ਹਾਂ ਵਿੱਚ 13 ਸੋਨੇ ਦੇ ਤਗਮੇ ਸ਼ਾਮਲ ਹਨ, ਆਪਣੇ ਨਾਮ ਕੀਤੇ। ਉਨ੍ਹਾਂ ਕਿਹਾ ਕਿ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 2014 ਦੇ 57 ਤਗਮਿਆਂ ਤੋਂ ਅੱਗੇ ਵਧ ਕੇ 2022 ਵਿੱਚ 107 ਤਗਮੇ ਜਿੱਤੇ। Olympic Games ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਲਗਾਤਾਰ ਬਿਹਤਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਲਗਾਤਾਰ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। 2029 ਵਿੱਚ world  police and fire games, 2030 ਵਿੱਚ ਕਾਮਨਵੈਲਥ ਖੇਡਾਂ ਅਤੇ 2036 Olympic Games ਦੀ ਮੇਜ਼ਬਾਨੀ ਲਈ ਭਾਰਤ ਨੇ ਬੋਲੀ ਵੀ ਦਿੱਤੀ ਹੈ।

Chugh ਨੇ ਕਿਹਾ ਕਿ  PM Modi  ਦੀ ਅਗਵਾਈ ਹੇਠ ਆਇਆ ਇਹ ਬਦਲਾਅ ਸਿਰਫ਼ ਅੰਕੜਿਆਂ ਦਾ ਨਹੀਂ, ਸਗੋਂ ਦੇਸ਼ ਦੇ 140 ਕਰੋੜ ਨਾਗਰਿਕਾਂ ਦੇ ਵਿਸ਼ਵਾਸ, ਉਮੀਦਾਂ ਅਤੇ ਸਮਰੱਥਾ ਵਿੱਚ ਆਏ ਬਦਲਾਅ ਦਾ ਪ੍ਰਤੀਕ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਹੇਠ Viksit Bharat ਦਾ ਸੰਕਲਪ ਜਲਦੀ ਹੀ ਸਾਕਾਰ ਹੋਵੇਗਾ ਅਤੇ ਭਾਰਤ ਆਰਥਿਕ, ਸਮਾਜਿਕ, ਖੇਡ ਅਤੇ ਵਿਸ਼ਵ ਪੱਧਰੀ ਨੇਤ੍ਰਿਤਵ ਦੇ ਹਰ ਖੇਤਰ ਵਿੱਚ ਨਵੀਆਂ ਉੱਚਾਈਆਂ ਹਾਸਲ ਕਰੇਗਾ

Leave a Reply

Your email address will not be published. Required fields are marked *