ਪਟਿਆਲਾ ਰੇਲ ਬ/@ਸਟ ਮਸਾਲੇ ਨਾਲ ਜੁੜੇ ਨਿਹੰਗ ਜਗਰੂਪ ਦਾ ਪਰਿਵਾਰ ਆਇਆ ਸਾਹਮਣੇ

ਪਟਿਆਲਾ ਰੇਲ ਬ/@ਸਟ ਮਸਾਲੇ ਨਾਲ ਜੁੜੇ ਨਿਹੰਗ ਜਗਰੂਪ ਦਾ ਪਰਿਵਾਰ ਆਇਆ ਸਾਹਮਣੇ , ਜਾਣੋ ਨਿਹੰਗ ਜਗਰੂਪ ਨੇ ਕਿਉਂ ਫੜਿਆ ਗ਼ਲਤ ਰਾਹ

ਪਟਿਆਲਾ ਰੇਲ ਬ/@ਸਟ ਮਸਾਲੇ ਨਾਲ ਜੁੜੇ ਨਿਹੰਗ ਜਗਰੂਪ ਦਾ ਪਰਿਵਾਰ ਆਇਆ ਸਾਹਮਣੇ , ਜਾਣੋ ਨਿਹੰਗ ਜਗਰੂਪ ਨੇ ਕਿਉਂ ਫੜਿਆ ਗ਼ਲਤ ਰਾਹ

ਪਟਿਆਲਾ ਬੰਬ ਧਮਾਕੇ ਨਾਲ ਜੁੜੇ ਮੁੱਖ ਆਰੋਪੀ ਜਗਰੂਪ ਸਿੰਘ ਤਰਨ ਤਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਹੈ, ਜਿਸ ਦੀ ਪਹਿਲੀ ਤਸਵੀਰ ਨਿਹੰਗ ਸਿੰਘ ਬਾਣੇ ਦੇ ਰੂਪ ਵਿੱਚ ਸਾਹਮਣੇ ਆਈ ਹੈ।

 

ਕੱਲ ਸਵੇਰੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਆਪਣਾ ਮੋਟਰਸਾਈਕਲ ਲਗਾ ਕੇ ਜਗਰੂਪ ਸਿੰਘ ਸਰਹਿੰਦ ਗਿਆ ਅਤੇ ਉਸ ਤੋਂ ਬਾਅਦ ਉਸ ਨੇ ਰੇਲਵੇ ਸਟੇਸ਼ਨ ‘ਤੇ ਬੰਬ ਲਗਾਇਆ ਜਿਸ ਵਿੱਚ ਉਸਦੀ ਮੌਤ ਹੋ ਗਈ,

ਦੂਜੇ ਪਾਸੇ ਪਰਿਵਾਰ ਵਾਲੇ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਜਗਰੂਪ ਸਿੰਘ ਇਸ ਤਰ੍ਹਾਂ ਕਰ ਸਕਦਾ ਹੈ, ਕਿਉਂਕਿ ਉਸ ਦਾ ਇਨਾਂ ਗੱਲਾਂ ਨਾਲ ਕੋਈ ਲੈਣ ਦੇ ਨਹੀਂ, ਪਰ ਜਗਰੂਪ ਸਿੰਘ ਕਿਵੇਂ ਇਸ ਪੂਰੀ ਸਾਜ਼ਿਸ਼ ਵਿੱਚ ਜੁੜਿਆ ਇਹ ਪੁਲਿਸ ਦੀ ਪੜਤਾਲ ਹੀ ਦੱਸੇਗੀ।

ਜਗਰੂਪ ਸਿੰਘ ਦੀ ਉਮਰ 35 ਸਾਲ ਹੈ ਅਤੇ ਉਸ ਦੀਆਂ ਦੋ ਬੇਟੀਆਂ ਹਨ ਅਤੇ ਪਿੰਡ ਵਿੱਚ ਉਸਨੇ ਦੋ ਘੋੜੇ ਵੀ ਰੱਖੇ ਸਨ, ਜਿਨ੍ਹਾਂ ਦੀ ਉਹ ਸੇਵਾ ਕਰਦਾ ਸੀ ਨਿਹੰਗ ਸਿੰਘ ਬਾਣੇ ਵਿੱਚ ਹੋਣ ਕਰਕੇ ਉਸ ਦੀ ਪਿੰਡ ਵਿੱਚ ਇਕ ਅਲੱਗ ਪਹਿਚਾਣ ਸੀ।

Leave a Reply

Your email address will not be published. Required fields are marked *