Mad Sandhu ਮਾਮਲੇ ਵਿੱਚ ਮੁੱਖ Shooter Joban Mumbai ਪੁਲਿਸ ਦੀ ਮਦਦ ਨਾਲ ਪੰਜਾਬ ਪੁਲਿਸ ਨੇ ਕੀਤਾ ਕਾਬੂ
Mad Sandhu ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਵਿੱਚ ਕੀ ਪੁਲਿਸ ਨੇ ਮੁੱਖ ਸ਼ੂਟਰ ਜੋਬਨ ਪ੍ਰੀਤ ਨੂੰ ਮੁੰਬਈ ATS ਦੀ ਮਦਦ ਨਾਲ ਕਾਬੂ ਕੀਤਾ ਹੈ , ਜਲੰਧਰ ਕਾਊਂਟਰ ਇੰਟੈਲੀਜਂਸ ਨੂੰ ਸੂਚਨਾ ਮਿਲੀ ਕਿ ਜੋਬਨਪ੍ਰੀਤ Mad Sandhu ਦਾ ਕਤਲ ਕਰਕੇ ਮੁੰਬਈ ਵਿੱਚ ਹੈ ਜਿੱਥੇ ਕਿ ਉਸ ਨੂੰ ਕਾਬੂ ਕੀਤਾ ਗਿਆ ਹੈ ਜੋਬਨ ਉਹ ਨੌਜਵਾਨ ਹੈ ਜਿਸਨੇ ਕਿ Mad Sandhu ਦਾ ਗੋਲੀਆਂ ਮਾਰ ਕੇ ਉਸਦਾ ਕਤਲ ਕੀਤਾ ਸੀ।

ਜੋਬਨ ਤੋ ਪੁਲਿਸ ਨੇ ਤਿੰਨ ਪਿਸਤੌਲਾਂ ਪੰਜ ਮੈਗਜ਼ੀਨ ਅਤੇ 11 ਜਿੰਦਾ ਰਾਊਂਡ ਵੀ ਬਰਾਮਦ ਕੀਤੇ ਹਨ , ਮੂਲ ਰੂਪ ਤੋਂ ਤਰਨ ਤਾਰਨ ਦਾ ਰਹਿਣ ਵਾਲਾ ਜੋਬਨ ਮੁੰਬਈ ਕਿਵੇਂ ਪਹੁੰਚਿਆ ਇਹ ਵੱਡੇ ਸਵਾਲ ਨੇ ਫਿਲਹਾਲ ਉਸ ਨੂੰ ਜਲਦ ਹੀ ਪੰਜਾਬ ਲਿਆਂਦਾ ਜਾ ਰਿਹਾ ਹੈ।
