ਦੇਸ਼ ‘ਚ ਸਕੂਲ ਬੰਦ ਹੋਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਸਿੱਖਿਆ ਮੰਤਰਾਲੇ ਦੀ UDISE+ ਦੀ ਨਵੀਂ ਰਿਪੋਰਟ ਮੁਤਾਬਕ ਸਾਲ 2025-26 ਦੌਰਾਨ ਦੇਸ਼ ਭਰ ‘ਚ 4791 ਸਕੂਲ ਬੰਦ ਕੀਤੇ ਗਏ।
ਮਤਲਬ ਹਰ ਰੋਜ਼ ਔਸਤਨ 13 ਸਕੂਲ ਬੰਦ ਹੋਏ।ਸਭ ਤੋਂ ਵੱਧ ਮਾਰ ਮੱਧ ਪ੍ਰਦੇਸ਼ ‘ਤੇ ਪਈ ਹੈ। ਬੰਦ ਹੋਏ ਕੁੱਲ ਸਕੂਲਾਂ ‘ਚੋਂ 50% ਤੋਂ ਵੱਧ, ਲਗਭਗ 2426 ਸਕੂਲ ਸਿਰਫ MP ਦੇ ਹਨ। ਇਸ ਤੋਂ ਬਾਅਦ ਤੇਲੰਗਾਨਾ ‘ਚ 1392, ਪੱਛਮੀ ਬੰਗਾਲ ‘ਚ 568, ਆਂਧਰਾ ਪ੍ਰਦੇਸ਼ ‘ਚ 474, ਤਾਮਿਲਨਾਡੂ ‘ਚ 369 ਅਤੇ ਹਿਮਾਚਲ ‘ਚ 266 ਸਕੂਲ ਬੰਦ ਹੋਏ।ਕੁਝ ਸੂਬਿਆਂ ‘ਚ ਵਧੇ ਵੀ ਸਕੂਲਪਰ ਸਭ ਥਾਂ ਗਿਰਾਵਟ ਨਹੀਂ ਹੈ। ਬਿਹਾਰ ‘ਚ 946, ਛੱਤੀਸਗੜ੍ਹ ‘ਚ 234 ਅਤੇ ਦਿੱਲੀ ‘ਚ 87 ਨਵੇਂ ਸਕੂਲ ਖੁੱਲ੍ਹੇ ਹਨ।
UDISE+ ਰਿਪੋਰਟ: ਇੱਕ ਸਾਲ ‘ਚ 4,791 ਸਕੂਲ ਬੰਦ, ਮੱਧ ਪ੍ਰਦੇਸ਼ ਸਭ ਤੋਂ ਅੱਗੇ
ਇੱਥੇ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਘਟ ਗਈ ਹੈ।
ਰਿਪੋਰਟ ਮੁਤਾਬਕ ਬਿਹਾਰ ‘ਚ 4.37 ਲੱਖ, ਛੱਤੀਸਗੜ੍ਹ ‘ਚ 49 ਹਜ਼ਾਰ ਅਤੇ ਦਿੱਲੀ ‘ਚ 45 ਹਜ਼ਾਰ ਵਿਦਿਆਰਥੀਆਂ ਦਾ ਦਾਖਲਾ ਘਟਿਆ ਹੈ।
“ਜ਼ੀਰੋ ਐਨਰੋਲਮੈਂਟ” ਵਾਲੇ ਸਕੂਲ ਘਟੇ, ਪਰ ਅਧਿਆਪਕ ਵਧੇਦੇਸ਼ ‘ਚ ਅਜਿਹੇ ਸਕੂਲਾਂ ਦੀ ਗਿਣਤੀ ਘਟੀ ਹੈ ਜਿੱਥੇ ਇੱਕ ਵੀ ਬੱਚਾ ਦਾਖਲਾ ਨਹੀਂ ਲੈ ਰਿਹਾ। ਪਿਛਲੇ ਸਾਲ ਇਹ ਗਿਣਤੀ 7993 ਸੀ ਜੋ ਹੁਣ ਘਟ ਕੇ 5663 ਰਹਿ ਗਈ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ 5663 ਸਕੂਲਾਂ ‘ਚ ਹੁਣ ਵੀ 20,667 ਅਧਿਆਪਕ ਤਾਇਨਾਤ ਹਨ।ਪੱਛਮੀ ਬੰਗਾਲ ‘ਚ ਜ਼ੀਰੋ ਐਨਰੋਲਮੈਂਟ ਵਾਲੇ ਸਕੂਲਾਂ ਦੀ ਗਿਣਤੀ ‘ਚ 321 ਦਾ ਵਾਧਾ ਹੋਇਆ। ਇਨ੍ਹਾਂ ਸਕੂਲਾਂ ‘ਚ 1537 ਨਵੇਂ ਅਧਿਆਪਕ ਵੀ ਰੱਖੇ ਗਏ ਹਨ।ਕੁੱਲ ਮਿਲਾ ਕੇ 2024-25 ‘ਚ ਦੇਸ਼ ‘ਚ 14 ਲੱਖ 71 ਹਜ਼ਾਰ 473 ਸਕੂਲ ਸਨ, ਜੋ 2025-26 ‘ਚ ਘਟ ਕੇ 14 ਲੱਖ 66 ਹਜ਼ਾਰ 682 ਰਹਿ ਗਏ ਹਨ।ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਸੂਬਿਆਂ ‘ਚ ਛੋਟੇ-ਛੋਟੇ ਸਕੂਲਾਂ ਨੂੰ ਆਪਸ ‘ਚ ਮਿਲਾਇਆ ਜਾ ਰਿਹਾ ਹੈ, ਇਸੇ ਕਰਕੇ ਸਕੂਲਾਂ ਦੀ ਗਿਣਤੀ ਘਟੀ ਹੈ।
