Amritsar ਪੁਲਿਸ ਦੀ ਵੱਡੀ ਕਾਰਵਾਈ: 2 ਸਾਲ ਤੋਂ ਭਗੌੜਾ ਚੱਲ ਰਿਹਾ ਮੁਲਜ਼ਮ ਗ੍ਰਿਫ਼ਤਾਰ

P.O. ਸਟਾਫ਼ ਅੰਮ੍ਰਿਤਸਰ ਵੱਲੋਂ 2020 ਦੇ ਮਾਮਲੇ ਵਿੱਚ ਭਗੌੜੇ ਐਲਾਨੇ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਗਿਆ।

P.O. ਸਟਾਫ਼ Amritsar ਵੱਲੋਂ ਭਗੌੜਾ ਦੋਸ਼ੀ ਗ੍ਰਿਫ਼ਤਾਰ

P.O. ਸਟਾਫ਼ Amritsar ਵੱਲੋਂ ਭਗੌੜੇ ਦੋਸ਼ੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

A.S.I. ਹਰੀਸ਼ ਕੁਮਾਰ, ਇੰਚਾਰਜ P.O. ਸਟਾਫ਼ Amritsar ਵੱਲੋਂ ਸਮੇਤ ਪੁਲਿਸ ਪਾਰਟੀ ਕਾਰਵਾਈ ਕਰਦਿਆਂ ਰਾਜੂ ਪੁੱਤਰ ਸਵ. ਕਿਸ਼ਨ ਲਾਲ, ਵਾਸੀ ਮਕਾਨ ਨੰਬਰ 1396/12, ਗਵਾਲਮੰਡੀ, ਰਾਮ ਤੀਰਥ ਰੋਡ, Amritsar ਨੂੰ ਗ੍ਰਿਫ਼ਤਾਰ ਕੀਤਾ ਗਿਆ।

 

 

ਉਕਤ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 81 ਮਿਤੀ 06.06.2020, ਜੁਰਮ 341, 506 IPC, ਥਾਣਾ ਕੈਂਟੋਨਮੈਂਟ, ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਸੀ। ਦੋਸ਼ੀ ਦੇ ਮਾਣਯੋਗ ਅਦਾਲਤ ਵਿੱਚ ਪੇਸ਼ ਨਾ ਹੋਣ ਅਤੇ ਲਗਾਤਾਰ ਗੈਰਹਾਜ਼ਰ ਰਹਿਣ ਕਾਰਨ ਮਾਣਯੋਗ ਅਦਾਲਤ ਵੱਲੋਂ ਮਿਤੀ 24.08.2024 ਨੂੰ ਉਸਨੂੰ ਭਗੌੜਾ (PO) ਕਰਾਰ ਦਿੱਤਾ ਗਿਆ ਸੀ।

P.O. ਸਟਾਫ਼ Amritsar ਵੱਲੋਂ ਲਗਾਤਾਰ ਕੀਤੀ ਜਾ ਰਹੀ ਕਾਰਵਾਈ ਤਹਿਤ ਅੱਜ ਮਿਤੀ 11.08.2026 ਨੂੰ ਉਕਤ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *