ਅੰਮ੍ਰਿਤਸਰ ਤੋਂ ਦੁਨੀਆ ਹੋਈ ਹੋਰ ਨੇੜੇ: Hub & Spoke ਉਡਾਣਾਂ ਸ਼ੁਰੂ, ਹੁਣ 20+ ਦੇਸ਼ਾਂ ਤੱਕ ਆਸਾਨ ਕਨੈਕਟੀਵਿਟੀ

ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ Hub & Spoke ਅੰਤਰਰਾਸ਼ਟਰੀ ਉਡਾਣਾਂ ਦੀ ਸ਼ੁਰੂਆਤ, ਦਿੱਲੀ ਹੱਬ ਰਾਹੀਂ 20 ਤੋਂ ਵੱਧ ਦੇਸ਼ਾਂ ਨਾਲ ਨਵੀਂ ਕਨੈਕਟੀਵਿਟੀ।

Punjab-ਅੰਮ੍ਰਿਤਸਰ ਤੋਂ ਹੁਣ ਦੁਨੀਆ ਭਰ ਲਈ ਸਿੱਧੀ ਕਨੈਕਟੀਵਿਟੀ: ਹੱਬ ਐਂਡ ਸਪੋਕ ਉਡਾਣਾਂ ਦੀ ਹੋਈ ਸ਼ੁਰੂਆਤ

ਉੱਤਰ ਭਾਰਤ ਦੇ ਯਾਤਰੀਆਂ ਲਈ ਵੱਡੀ ਰਾਹਤ। ਕੇਂਦਰੀ ਸਿਵਲ ਹਵਾਬਾਜ਼ੀ ਮੰਤਰਾਲੇ ਨੇ ਅੱਜ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ਤੋਂ “ਹੱਬ ਐਂਡ ਸਪੋਕ” ਪ੍ਰਣਾਲੀ ਤਹਿਤ ਅੰਤਰਰਾਸ਼ਟਰੀ ਉਡਾਣਾਂ ਦੀ ਰਸਮੀ ਸ਼ੁਰੂਆਤ ਕਰ ਦਿੱਤੀ।ਇਸ ਨਾਲ ਅੰਮ੍ਰਿਤਸਰ ਭਾਰਤ ਦਾ ਦੂਜਾ ਹਵਾਈ ਅੱਡਾ ਬਣ ਗਿਆ ਹੈ ਜਿਸਨੂੰ ਇਸ ਨਵੇਂ ਨੈੱਟਵਰਕ ਨਾਲ ਜੋੜਿਆ ਗਿਆ ਹੈ। ਇਸ ਤੋਂ ਪਹਿਲਾਂ ਜੂਨ 2026 ਵਿੱਚ ਵਾਰਾਣਸੀ ਤੋਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿੱਥੇ ਯਾਤਰੀਆਂ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ ਸੀ।

 

ਹੁਣ ਕਿਵੇਂ ਹੋਵੇਗਾ ਸਫ਼ਰ?

ਪਹਿਲਾਂ ਅੰਮ੍ਰਿਤਸਰ ਤੋਂ ਸਿਰਫ 7 ਦੇਸ਼ਾਂ ਲਈ ਸਿੱਧੀਆਂ ਫਲਾਈਟਾਂ ਉਪਲਬਧ ਸਨ। ਹੁਣ ਨਵੀਂ ਪ੍ਰਣਾਲੀ ਦੇ ਤਹਿਤ ਯਾਤਰੀ ਅੰਮ੍ਰਿਤਸਰ ਤੋਂ ਹੀ ਟਿਕਟ, ਚੈੱਕ-ਇਨ, ਇਮੀਗ੍ਰੇਸ਼ਨ ਅਤੇ ਕਸਟਮ ਦੀ ਪ੍ਰਕਿਰਿਆ ਪੂਰੀ ਕਰ ਸਕਣਗੇ।
ਉਨ੍ਹਾਂ ਦਾ ਸਮਾਨ ਸਿੱਧਾ ਵਿਦੇਸ਼ੀ ਮੰਜ਼ਿਲ ਤੱਕ ਜਾਵੇਗਾ। ਦਿੱਲੀ ਹੱਬ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਦੁਬਾਰਾ ਕਿਸੇ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ। ਇਸ ਤਰ੍ਹਾਂ ਦਿੱਲੀ ਦੀ 20 ਤੋਂ ਵੱਧ ਦੇਸ਼ਾਂ ਦੀ ਕਨੈਕਟੀਵਿਟੀ ਹੁਣ ਅੰਮ੍ਰਿਤਸਰ ਦੇ ਯਾਤਰੀਆਂ ਲਈ ਵੀ ਖੁੱਲ੍ਹ ਜਾਵੇਗੀ।ਹਰ ਸਾਲ ਲਗਭਗ 3 ਲੱਖ ਲੋਕ ਅੰਮ੍ਰਿਤਸਰ-ਦਿੱਲੀ ਵਿਚਕਾਰ ਅੰਤਰਾਸ਼ਟਰੀ ਸਫ਼ਰ ਲਈ ਆਉਂਦੇ-ਜਾਂਦੇ ਹਨ। ਹਵਾਈ ਕੰਪਨੀਆਂ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਅੰਮ੍ਰਿਤਸਰ ਤੋਂ ਰੋਜ਼ਾਨਾ 250 ਯਾਤਰੀ ਇਸ ਸਹੂਲਤ ਦਾ ਫਾਇਦਾ ਲੈਣਗੇ।

 

ਮੰਤਰੀ ਨੇ ਕੀ ਕਿਹਾ

ਵੀਡੀਓ ਰਾਹੀਂ ਸੰਦੇਸ਼ ਦਿੰਦਿਆਂ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਕਿਹਾ ਕਿ “ਇਹ ਸਿਰਫ਼ ਉਡਾਣਾਂ ਦਾ Network ਨਹੀਂ, ਸਗੋਂ ਮੌਕਿਆਂ ਦਾ Network ਹੈ। ਦਿੱਲੀ ਮੁੱਖ ਹੱਬ ਬਣੇਗਾ ਅਤੇ ਅੰਮ੍ਰਿਤਸਰ, ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਹਿਮਾਚਲ ਲਈ ਵੱਡਾ ਅੰਤਰਰਾਸ਼ਟਰੀ ਦਰਵਾਜ਼ਾ ਬਣੇਗਾ।”
ਉਨ੍ਹਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀ ਵੱਡੀ ਗਿਣਤੀ ਕਾਰਨ ਅੰਮ੍ਰਿਤਸਰ ਨੂੰ ਇਸਦਾ ਸਭ ਤੋਂ ਵੱਧ ਲਾਭ ਮਿਲੇਗਾ।ਮੰਤਰੀ ਨੇ ਅੱਗੇ ਕਿਹਾ ਕਿ PM ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤਹਿਤ ਭਾਰਤ ਆਪਣੇ ਖੁਦ ਦੇ ਗਲੋਬਲ ਹਵਾਬਾਜ਼ੀ ਹੱਬ ਤਿਆਰ ਕਰ ਰਿਹਾ ਹੈ ਤਾਂ ਜੋ ਵਿਦੇਸ਼ੀ Airports ‘ਤੇ ਨਿਰਭਰਤਾ ਘੱਟ ਹੋਵੇ।

ਦੇਸ਼ ਦੀ ਆਰਥਿਕਤਾ ਨੂੰ ਮਿਲੇਗਾ ਫਾਇਦਾ

ਸਰਕਾਰ ਦੇ ਅਧਿਐਨ ਮੁਤਾਬਕ ਇਸ ਪ੍ਰੋਜੈਕਟ ਨਾਲ 2030 ਤੱਕ 4 ਲੱਖ ਦੇ ਕਰੀਬ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਅਰਥਵਿਵਸਥਾ ਨੂੰ 30 ਬਿਲੀਅਨ ਡਾਲਰ ਦਾ ਫਾਇਦਾ ਹੋਵੇਗਾ। 2047 ਤੱਕ ਇਹ ਅੰਕੜਾ 1.6 ਕਰੋੜ ਨੌਕਰੀਆਂ ਅਤੇ 1.4 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।ਇਸ ਪ੍ਰੋਗਰਾਮ ਵਿੱਚ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿਨਹਾ, AAI ਚੇਅਰਮੈਨ ਵਿਪਿਨ ਕੁਮਾਰ, ਏਅਰ ਇੰਡੀਆ ਅਤੇ ਹੋਰ ਹਵਾਬਾਜ਼ੀ ਅਧਿਕਾਰੀ ਵੀ ਸ਼ਾਮਲ ਹੋਏ। ਟੂਰਿਜ਼ਮ ਅਤੇ ਹੋਟਲ ਉਦਯੋਗ ਨਾਲ ਜੁੜੇ ਲੋਕਾਂ ਨੇ ਵੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ।ਸਰਕਾਰ ਦਾ ਮਕਸਦ ਆਉਣ ਵਾਲੇ ਸਮੇਂ ਵਿੱਚ ਹੋਰ ਸ਼ਹਿਰਾਂ ਨੂੰ ਵੀ ਇਸ ਨੈੱਟਵਰਕ ਨਾਲ ਜੋੜ ਕੇ ਭਾਰਤ ਨੂੰ ਵਿਕਸਿਤ ਭਾਰਤ @2047 ਦੇ ਟੀਚੇ ਵੱਲ ਲੈ ਕੇ ਜਾਣਾ ਹੈ।

 

Leave a Reply

Your email address will not be published. Required fields are marked *