Amritsar ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ, ਹਰਮਨਬੀਰ ਸਿੰਘ ਗਿੱਲ ਹੋਣਗੇ ਨਵੇਂ CP
Amritsarਦੇ Police Commissioner ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਨਾਂ ਦੀ ਜਗ੍ਹਾ ਹਰਮਨ ਬੀਰ ਸਿੰਘ ਗਿੱਲ ਨੂੰ ਅੰਮ੍ਰਿਤਸਰ ਦਾ ਨਵਾ Police Commissioner ਤੈਨਾਤ ਕੀਤਾ ਗਿਆ ਹੈ।

ਦਰਅਸਲ ਜੰਤਰ ਮੰਤਰ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਬਾਰੇ ਖਬਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਇੱਕ ਵਿਵਾਦ ਪੈਦਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਵੱਲੋਂ ਇਹ ਸਪਸ਼ਟੀਕਰਨ ਦਿੱਤਾ ਗਿਆ ਸੀ ਕਿ ਜੋ ਨੌਜਵਾਨ ਨੇ ਉਹਨਾਂ ਦਾ ਦਿੱਲੀ ਜੰਤਰ ਮੰਤਰ ਨਾਲ ਕੋਈ ਸੰਬੰਧ ਨਹੀਂ ਹੈ |

ਦਰਅਸਲ ਨੌਜਵਾਨ ASI ਵਾਸਤੇ ਕੰਮ ਕਰਦੇ ਸੀ ,ਪੁਲਿਸ ਕਮਿਸ਼ਨਰ ਵੱਲੋਂ ਕਿਹਾ ਗਿਆ ਸੀ ਕਿ ਉਹ ਦਿੱਲੀ ਮੋਰਚੇ ਵਿੱਚ ਵੀ ਗਏ ਸੀ ਜਿੱਥੇ ਉਹਨਾਂ ਦੀ ਮੁਲਾਕਾਤ ਇੱਕ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਨਾਲ ਹੋਈ ਸੀ ਜਿਸ ਨੇ ਕਿ ਉਹਨਾਂ ਨੂੰ ਬੰਬ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਸੀ|
