PM MODI ਲਗਭਗ 5 ਸਾਲ ਬਾਅਦ ਦੋ ਦਿਨਾਂ ਦੌਰੇ ‘ਤੇ ਰੂਸ ਪਹੁੰਚੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ਦੁਵੱਲੇ ਆਰਥਿਕ ਸਹਿਯੋਗ ਅਤੇ ਯੂਕਰੇਨ ਦੇ ਸੰਘਰਸ਼ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਕੇਂਦਰਿਤ ਹੋਵੇਗੀ। ਭਾਰਤੀ PM ਦਾ ਰੂਸ ‘ਚ ਸ਼ਾਨਦਾਰ ਸਵਾਗਤ ਕੀਤਾ ਗਿਆ, ਇੱਕ ਸਮਾਗਮ ‘ਚ ਰੂਸੀ ਔਰਤਾਂ ਮਾਸਕੋ ‘ਚ ਰੈੱਡ ਸਕੁਏਅਰ ਦੇ ਸਾਹਮਣੇ ਭਾਰਤੀ ਪਹਿਰਾਵੇ ‘ਚ ਭੰਗੜਾ ਪਾਉਂਦੀਆਂ ਨਜ਼ਰ ਆਈਆਂ।
ਇਸ ਦੇ ਨਾਲ ਹੀ PM ਦੇ ਦੌਰੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਜਿਹੀ ਹੀ ਇੱਕ ਵੀਡੀਓ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ‘ਚ ਇਕ ਛੋਟੀ ਬੱਚੀ ਪੀਲੇ ਅਤੇ ਲਾਲ ਰੰਗ ਦੀ ਘੱਗਰਾ ਚੋਲੀ ਅਤੇ ਸਿਰ ‘ਤੇ ਦੁਪੱਟਾ ਲੈ ਕੇ ਢੋਲ ਦੀ ਤਾਲ ‘ਤੇ ਖੁੱਲ੍ਹ ਕੇ ਨੱਚਦੀ ਨਜ਼ਰ ਆ ਰਹੀ ਹੈ।