ਕੰਗਨਾ ਵੱਲੋਂ ਕੀਤੀਆਂ ਬਿਆਨਬਾਜ਼ੀ ਕਰਕੇ ਹਿਮਾਚਲੀ ਲੋਕ ਪੰਜਾਬੀ ਸੈਲਾਨੀਆਂ ਨੂੰ ਬਣਾ ਰਹੇ ਨਿਸ਼ਾਨਾ : ਮਜੀਠੀਆ

ਪਹਾੜਾਂ ‘ਤੇ ਸੈਰ ਕਰਦੇ ਸਮੇਂ ਇਕ ਪੰਜਾਬੀ NRI ਜੋੜੇ ਦੀ ਕੁੱਟਮਾਰ ਕੀਤੀ ਗਈ, ਇਸ ਮਾਮਲੇ ‘ਚ ਸਿਆਸੀ ਲੀਡਰਾਂ ਨੇ ਐਂਟਰੀ ਲੈ ਲਈ ਹੈ। ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ, ਸਪੇਨ ਤੋਂ ਆਏ ਪੰਜਾਬੀ ਨੌਜਵਾਨ ਕੰਵਲਜੀਤ ਸਿੰਘ ਤੇ ਉਸਦੀ ਸਪੈਨਿਸ਼ ਮੂਲ ਦੀ ਪਤਨੀ ਨਾਲ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ‘ਚ ਸਥਾਨਕ ਲੋਕਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਸਖ਼ਤ ਨਿਖੇਧੀ ਕਰਦਾ ਹਾਂ।

ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਅਦਾਕਾਰਾ ਤੇ MP ਕੰਗਣਾ ਰਣੌਤ ਵੱਲੋਂ ਪੰਜਾਬੀਆਂ ਕੀਤੀਆਂ ਬਿਆਨਬਾਜ਼ੀ ਦਾ ਹੀ ਇਹ ਅਸਰ ਹੈ ਕਿ ਹਿਮਾਚਲੀ ਲੋਕ ਪੰਜਾਬੀ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਇਹ ਜੋੜਾ ਪੰਜਾਬੀਆਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਹਿਮਾਚਲ ਪ੍ਰਦੇਸ਼ ਘੁੰਮਣ ਨਾ ਜਾਣ ਕਿਉਂਕਿ ਉਥੇ ਦੇ ਲੋਕਾਂ ਦੇ ਮਨਾਂ ‘ਚ ਪੰਜਾਬੀਆਂ ਪ੍ਰਤੀ ਨਫ਼ਰਤ ਫੈਲ ਗਈ ਹੈ।

ਇਸ ਤੋਂ ਇਲਾਵਾ ਮਜੀਠੀਆ ਕੇਂਦਰ ਸਰਕਾਰ ਅਤੇ ਭਾਜਪਾ ਲੀਡਰਸ਼ਿਪ ਨੂੰ ਰਣੌਤ ਦੇ ਫੁੱਟ ਪਾਊ ਬਿਆਨਾਂ ਦੇ ਪ੍ਰਭਾਵ ਬਾਰੇ ਵਿਚਾਰ ਕਰਨ ਦੀ ਅਪੀਲ ਕਰ ਰਹੇ ਹਨ। ਜ਼ਿਕਰਯੋਗ, ਪੀੜਤ ਪੰਜਾਬੀ ਪਰਿਵਾਰ ਕਾਰੋਬਾਰ ਸ਼ੁਰੂ ਕਰਨ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਪੇਨ ਤੋਂ ਪੰਜਾਬ ਆਏ, ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਇਲਾਕੇ ਵਿੱਚ ਸੈਰ ਕਰਦੇ ਸਮੇਂ ਹਮਲਾ ਕੀਤਾ ਗਿਆ ਸੀ।

 

Leave a Reply

Your email address will not be published. Required fields are marked *