ਪੰਜਾਬੀ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਟੀ ਦੇ ਜਨਮ ਦੀ ਵਧਾਈ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਬੇਹੱਦ ਖੂਬਸੂਰਤ ਤਸਵੀਰ ਆਪਣੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਡਲ਼ੀਆਂ…” ਇਸ ਖ਼ੂਬਸੂਰਤ ਦੁਨੀਆਂ ਵਿੱਚ ਤੁਹਾਡਾ ਸਵਾਗਤ ਹੈ ਨਿਆਮਤ ਬੇਟਾ, ਪ੍ਰਮਾਤਮਾ ਤੁਹਾਨੂੰ ਸਦਾ ਖ਼ੁਸ਼ ਤੇ ਚੜ੍ਹਦੀ ਕਲਾ ‘ਚ ਰੱਖੇ।
ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕ ਪਿਆਰ ਦਿਖਾ ਰਹੇ ਹਨ ਅਤੇ ਕੁਝ ਤਸਵੀਰ ‘ਤੇ ਟਿੱਪਣੀਆਂ ਵੀ ਕਰ ਰਹੇ ਹਨ, ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਈ ਇਹਨੂੰ ਸਿੱਧੂ ਮੂਸੇਵਾਲਾ ਦਾ ਇਨਸਾਫ ਦੀ ਗੱਲ ਵੀ ਲੈਦਾ ਲੱਗਦੇ ਹੱਥ… ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ CM ਮਾਨ ਰੌਕਸਟਾਰ ਦੇ ਨਾਲ, ਇਸਦੇ ਨਾਲ ਹੀ ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ ਮੂਸੇਵਾਲਾ ਦੇ ਭਰਾ ਨੂੰ ਕਦੋਂ ਜਾਣਾ ਮਿਲਣ ਕੇ ਬਾਈਕਾਟ ਕਰਤਾ ਉਸਦਾ, ਵੈਸੇ ਤੇ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ, ਪਰ ਆ ਤਸਵੀਰ ਦੇਖਣ ਤੋਂ ਬਾਅਦ ਮੈਨੂੰ ਸ਼ੱਕ ਪੈ ਰਿਹਾ ਕਿ ਤੁਸੀ ਮੂਸੇਵਾਲਾ ਨਾਲ ਗੱਦਾਰੀ ਕਰ ਰਹੇ ਓ….।