ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦਾ ਆਪਰੇਸ਼ਨ ਕਰਾਉਣ ਦੀ Highcourt ਤੋਂ ਮਿਲੀ ਇਜਾਜ਼ਤ,ਸਿਰਫ PGI ਚੰਡੀਗੜ੍ਹ ਵਿੱਚ ਹੀ ਕਰਾ ਸਕਦੇ ਨੇ ਆਪਰੇਸ਼ਨ
ਪੰਜਾਬ ਦੀ ਕੇਂਦਰੀ ਜੇਲ੍ਹ ਪਟਿਆਲਾ ‘ਚ 30 ਸਾਲ ਤੋਂ ਵੱਧ ਸਮੇਂ ਤੋਂ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੀਆਂ ਅੱਖਾਂ ਦੇ ਇਲਾਜ ਨੂੰ ਲੈ ਕੇ ਪੰਜਾਬ ਤੇ ਹਰਿਆਣਾ High court ਤੋਂ ਵੱਡੀ ਰਾਹਤ ਮਿਲੀ ਹੈ।

ਰਾਜੋਆਣਾ ਵੱਲੋਂ ਆਪਣੀਆਂ ਦੋਹਾਂ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਲਈ High court ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਉਨ੍ਹਾਂ ਨੇ ਪਟਿਆਲਾ ਦੇ ਡਾ. ਆਰਐੱਸ ਰੰਧਾਵਾ ਆਈ ਹਸਪਤਾਲ ‘ਚ ਆਪ੍ਰੇਸ਼ਨ ਕਰਵਾਉਣ ਦੀ ਇਜਾਜ਼ਤ ਮੰਗੀ ਸੀ ਅਤੇ ਇਸ ਦਾ ਪੂਰਾ ਖਰਚਾ ਖੁਦ ਚੁੱਕਣ ਦੀ ਗੱਲ ਕਹੀ ਸੀ।

ਪਰ ਹੁਣ High court ਵੱਲੋਂ ਰਾਜੋਆਣਾ ਨੂੰ ਸਿਰਫ਼ PGI ਚੰਡੀਗੜ੍ਹ ‘ਚ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਯਾਨੀ ਉਨ੍ਹਾਂ ਦੀ ਮੰਗ ਮੁਤਾਬਕ ਪਟਿਆਲਾ ਦੇ ਨਿੱਜੀ ਹਸਪਤਾਲ ‘ਚ ਆਪ੍ਰੇਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਰਾਜੋਆਣਾ ਲੰਬੇ ਸਮੇਂ ਤੋਂ ਜੇਲ੍ਹ ‘ਚ ਹਨ ਅਤੇ ਪਟੀਸ਼ਨ ‘ਚ ਉਨ੍ਹਾਂ ਨੇ ਆਪਣੀਆਂ ਅੱਖਾਂ ਦੀ ਸਮੱਸਿਆ ਦਾ ਹਵਾਲਾ ਦਿੰਦਿਆਂ ਇਲਾਜ ਦੀ ਇਜਾਜ਼ਤ ਮੰਗੀ ਸੀ।
ਹੁਣ High court ਦੇ ਹੁਕਮਾਂ ਤੋਂ ਬਾਅਦ PGI ਚੰਡੀਗੜ੍ਹ ‘ਚ ਉਨ੍ਹਾਂ ਦੀਆਂ ਅੱਖਾਂ ਦਾ ਇਲਾਜ ਅਤੇ ਲੋੜ ਪੈਣ ‘ਤੇ ਆਪ੍ਰੇਸ਼ਨ ਕਰਵਾਇਆ ਜਾਵੇਗਾ।
