Punjab-ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚ ਕੁੱਤਿਆਂ ਵੱਲੋਂ 70 ਸਾਲ ਦੇ ਬਜ਼ੁਰਗ ਵਿਅਕਤੀ ਨੂੰ ਨੋਚ ਨੋਚ ਕੇ ਮਾਰ ਦੇਣ ਦੇ ਮਾਮਲੇ ਵਿੱਚ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੇ DC ਅੰਮ੍ਰਿਤਸਰ ਤੋਂ ਇਸ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ ਕਮਿਸ਼ਨ ਨੇ ਇਸ ਘਟਨਾ ਨੂੰ ਮਾਨਵ ਅਧਿਕਾਰਾਂ ਦਾ ਉਲੰਘਣ ਦੱਸਿਆ ਹੈ ਅਤੇ ਡੀਸੀ ਅੰਮ੍ਰਿਤਸਰ ਅਤੇ ਨਗਰ ਨਿਗਮ ਕਮਿਸ਼ਨਰ ਤੋਂ ਇਸ ਦੀ ਜਵਾਬਦੇਹੀ ਮੰਗੀ ਹੈ ਇਸ ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਹੋਵੇਗੀ|

ਅਸੀਂ ਦੱਸਣਾ ਚਾਵਾਂਗੇ ਕਿ ਇਸਲਾਮਾਬਾਦ ਇਲਾਕੇ ਵਿੱਚ 70 ਸਾਲ ਦਾ ਬਜ਼ੁਰਗ ਰਾਤ ਨੂੰ ਜਦੋਂ ਆਪਣੇ ਘਰ ਆ ਰਿਹਾ ਸੀ ਤਾਂ ਚਾਰ ਕੁੱਤਿਆਂ ਨੇ ਉਹਦੇ ਤੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਉਸ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ ਅਤੇ ਉਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਇਸ ਮਾਮਲੇ ਚ ਕੀ ਜਵਾਬ ਪ੍ਰਸ਼ਾਸਨ ਵੱਲੋਂ ਦਿੱਤਾ ਜਾਂਦਾ ਹੈ
