registry ‘ਚੋਂ ਹਟਣਗੇ 35 ਪੁਰਾਣੇ ਉਰਦੂ-ਫਾਰਸੀ ਸ਼ਬਦ, ਆਉਣਗੇ ਨਵੇਂ ਸਰਲ ਸ਼ਬਦ

ਪੰਜਾਬ ਵਿੱਚ ਜ਼ਮੀਨ ਦੀ ਰਜਿਸਟਰੀ ਲਈ ਪੁਰਾਣੇ ਉਰਦੂ-ਫਾਰਸੀ ਸ਼ਬਦਾਂ ਦੀ ਥਾਂ ਸਰਲ ਸ਼ਬਦ ਲਾਗੂ ਹੋਣ ਸਬੰਧੀ ਪ੍ਰਤੀਕਾਤਮਕ ਤਸਵੀਰ

ਹੁਣ ਆਮ ਭਾਸ਼ਾ ‘ਚ ਹੋਵੇਗੀ ਜ਼ਮੀਨ ਦੀ ਰਜਿਸਟਰੀ, ਮੁਸ਼ਕਿਲ ਸ਼ਬਦਾਂ ਤੋਂ ਮਿਲੀ ਛੁਟਕਾਰਾ

ਪੰਜਾਬ ‘ਚ ਹੁਣ ਜ਼ਮੀਨ, ਮਕਾਨ ਜਾਂ ਪਲਾਟ ਦੀ ਰਜਿਸਟਰੀ ਕਰਵਾਉਣੀ ਹੋਰ ਆਸਾਨ ਹੋ ਜਾਵੇਗੀ। ਪੰਜਾਬ ਸਰਕਾਰ ਨੇ ਰਜਿਸਟਰੀ ਦੇ ਕਾਗਜ਼ਾਂ ‘ਚ ਵਰਤੇ ਜਾਂਦੇ ਔਖੇ ਉਰਦੂ ਅਤੇ ਫਾਰਸੀ ਸ਼ਬਦਾਂ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ।ਮਾਲ ਅਤੇ ਪੁਨਰਵਾਸ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਰਜਿਸਟ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।

ਕੀ ਹੈ ਨਵਾਂ ਬਦਲਾਅ ?

ਅੱਜ ਤੱਕ ਰਜਿਸਟਰੀ ਦੇ ਦਸਤਾਵੇਜ਼ਾਂ ‘ਚ “ਬੈਨਾਮਾ, ਹਿੱਬਾ, ਅਰਾਜ਼ੀ, ਦਾਖਲ-ਖਾਰਜ” ਵਰਗੇ 35 ਤੋਂ ਵੱਧ ਮੁਸ਼ਕਿਲ ਸ਼ਬਦ ਵਰਤੇ ਜਾਂਦੇ ਸਨ। ਆਮ ਆਦਮੀ ਨੂੰ ਇਹ ਸਮਝਣ ਲਈ ਵਕੀਲ ਜਾਂ ਟਾਈਪਿਸਟ ਦੀ ਮਦ ਲੈਣੀ ਪੈਂਦੀ ਸੀ।ਸਰਕਾਰ ਨੇ ਇੱਕ ਕਮੇਟੀ ਬਣਾ ਕੇ ਇਨ੍ਹਾਂ ਦੀ ਥਾਂ 35 ਸੌਖੇ ਅਤੇ ਰੋਜ਼ਮਰ੍ਹਾ ਦੇ ਸ਼ਬਦ ਤੈਅ ਕੀਤੇ ਹਨ। ਹੁਣ ਰਜਿਸਟਰੀ ਦੇ ਕਾਗਜ਼ ਆਮ ਲੋਕਾਂ ਦੀ ਭਾਸ਼ਾ ‘ਚ ਲਿਖੇ ਜਾਣਗੇ ਤਾਂ ਜੋ ਹਰ ਕੋਈ ਖੁਦ ਪੜ੍ਹ ਕੇ ਸਮਝ ਸਕੇ।

ਪੁਰਾਣੇ ਸ਼ਬਦ vs ਨਵੇਂ ਸ਼ਬਦ ਸਰਕਾਰ ਨੇ ਪੁਰਾਣੇ ਔਖੇ ਸ਼ਬਦਾਂ ਦੀ ਥਾਂ ਨਵੇਂ ਸਰਲ ਸ਼ਬਦ ਲਾਗੂ ਕੀਤੇ ਹਨ।

ਜਿਵੇਂ:ਬੈਨਾਮਾ ਦੀ ਥਾਂ ਹੁਣ ਵਿਕਰੀਨਾਮਾ ਲਿਖਿਆ ਜਾਵੇਗਾ ਹਿੱਬਾ ਦੀ ਥਾਂ ਦਾਨ  , ਫਰੀਕ ਅੱਵਲ ਦੀ ਥਾਂ , ਫਰੀਕ ਦੋਮ ਦੀ ਥਾਂ ਦੂਜੀ ਧਿਰ ,ਮੁਸ਼ਤਰਕਾ ਦੀ ਥਾਂ ਸਾਂਝਾ, ਉਜਰਤ ਦੀ ਥਾਂ ਫੀਸ ਇਸੇ ਤਰ੍ਹਾਂ ਦਾਖਲ-ਖਾਰਜ ਦੀ ਥਾਂ ਇੰਤਕਾਲ, ਸਾਕਿਨ ਦੀ ਥਾਂ ਪਿੰਡ ਦਾ ਵਸਨੀਕ,  ਵਰਗੇ ਸ਼ਬਦ ਵਰਤੇ ਜਾਣਗੇ।

ਕਿਸ ਨੂੰ ਹੋਵੇਗਾ ਫਾਇਦਾ –

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਦਲਾਅ ਨਾਲ ਆਮ ਜਨਤਾ ਨੂੰ ਸਭ ਤੋਂ ਵੱਧ ਰਾਹਤ ਮਿਲੇਗੀ। ਹੁਣ ਰਜਿਸਟਰੀ ਕਰਵਾਉਣ ਲਈ ਕਿਸੇ ਵਕੀਲ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਕਾਗਜ਼ ਖੁਦ ਪੜ੍ਹ ਕੇ ਸਮਝੇ ਜਾ ਸਕਣਗੇ ਜਿਸ ਨਾਲ ਪਾਰਦਰਸ਼ਤਾ ਵਧੇਗੀ ਅਤੇ ਧੋਖਾਧੜੀ ਦੀ ਸੰਭਾਵਨਾ ਵੀ ਘੱਟ ਹੋਵੇਗੀ।ਨਵੇਂ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

 

 

ਪੁਰਾਣੇ ਸ਼ਬਦ vs ਨਵੇਂ ਸ਼ਬਦ ਦੀ List;

Leave a Reply

Your email address will not be published. Required fields are marked *