ਛੇਹਰਟਾ-ਵਾਰਾਣਸੀ Sant Ravidas express17 ਤਰੀਕ ਨੂੰ ਪੀਐਮ ਮੋਦੀ ਦੇਣਗੇ ਰੇਲ ਯਾਤਰੀਆਂ ਨੂੰ ਸੌਗਾਤ

ਛੇਹਰਟਾ-ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈਸ 17 ਤਰੀਕ ਨੂੰ ਪੀਐਮ ਮੋਦੀ ਦੇਣਗੇ ਰੇਲ ਯਾਤਰੀਆਂ ਨੂੰ ਸੌਗਾਤ

ਛੇਹਰਟਾ-ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈਸ 17 ਤਰੀਕ ਨੂੰ ਪੀਐਮ ਮੋਦੀ ਦੇਣਗੇ ਰੇਲ ਯਾਤਰੀਆਂ ਨੂੰ ਸੌਗਾਤ

ਰੇਲਵੇ ਯਾਤਰੀਆਂ ਦਾ ਸਫ਼ਰ ਸੁਖਦ ਅਤੇ ਆਰਾਮਦਾਇਕ ਬਣਾਉਣ ਦੇ ਉਦੇਸ਼ ਨਾਲ ਰੇਲਵੇ ਵੱਲੋਂ ਨਵੀਆਂ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਫਿਰੋਜ਼ਪੁਰ ਮੰਡਲ ਅਧੀਨ ਆਉਂਦੇ ਅੰਮ੍ਰਿਤਸਰ ਸਟੇਸ਼ਨ ਦੀ ਗੱਲ ਕਰੀਏ ਤਾਂ ਇਸ ਸਾਲ ਅੰਮ੍ਰਿਤਸਰ-ਨਿਊ ਜਲਪਾਈਗੁੜੀ ਅੰਮ੍ਰਿਤ ਭਾਰਤ ਐਕਸਪ੍ਰੈਸ ਦੀ ਸੌਗਾਤ ਮਿਲਣ ਤੋਂ ਬਾਅਦ ਹੁਣ ਛੇਹਰਟਾ-ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈਸ ਵੀ ਚਲਾਈ ਜਾਵੇਗੀ। ਇਸ ਟਰੇਨ ਦਾ ਟਰਾਇਲ 12 ਜੁਲਾਈ ਨੂੰ ਹੋਣਾ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਕਾਰਨ ਹੁਣ ਇਹ 17 ਜੁਲਾਈ ਨੂੰ ਹੋਵੇਗਾ।

ਪੀਐਮ ਜਲੰਧਰ ਕੈਂਟ ਤੋਂ ਦੇਣਗੇ ਹਰੀ ਝੰਡੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਕੈਂਟ ਤੋਂ ਨਾ ਸਿਰਫ਼ ਇਸ ਟਰੇਨ ਨੂੰ ਹਰੀ ਝੰਡੀ ਦਿਖਾਉਣਗੇ, ਸਗੋਂ 75 ਮੁੜ-ਵਿਕਸਿਤ ਸਟੇਸ਼ਨਾਂ ਦਾ ਉਦਘਾਟਨ ਵੀ ਕਰਨਗੇ।

ਟਰੇਨ ਦਾ ਸਮਾਂ ਅਤੇ ਰੂਟਟਰੇਨ ਨੰਬਰ 14624 ਛੇਹਰਟਾ-ਵਾਰਾਣਸੀ ਸੰਤ ਰਵਿਦਾਸ ਐਕਸਪ੍ਰੈਸ ਹਫ਼ਤੇ ਵਿੱਚ ਤਿੰਨ ਦਿਨ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਦੁਪਹਿਰ 2:05 ਵਜੇ ਛੇਹਰਟਾ ਤੋਂ ਚੱਲੇਗੀ ਅਤੇ ਦੇਰ ਰਾਤ 12:15 ਵਜੇ ਵਾਰਾਣਸੀ ਪਹੁੰਚੇਗੀ। ਵਾਰਾਣਸੀ-ਛੇਹਰਟਾ ਹਫ਼ਤੇ ਵਿੱਚ ਤਿੰਨ ਦਿਨ ਵੀਰਵਾਰ, ਸ਼ਨੀਵਾਰ ਅਤੇ ਸੋਮਵਾਰ ਨੂੰ ਸ਼ਾਮ 7:50 ਵਜੇ ਵਾਰਾਣਸੀ ਤੋਂ ਚੱਲ ਕੇ ਅਗਲੇ ਦਿਨ ਸ਼ਾਮ 5:10 ਵਜੇ ਛੇਹਰਟਾ ਪਹੁੰਚੇਗੀ।

ਸਟੇਸ਼ਨਾਂ ‘ਤੇ ਸਮਾਂ
ਛੇਹਰਟਾ ਤੋਂ ਵਾਰਾਣਸੀ: ਛੇਹਰਟਾ 2:05 ਦੁਪਹਿਰ, ਅੰਮ੍ਰਿਤਸਰ 2:25 ਆਗਮਨ / 2:30 departure, ਲਖਨਊ 7:25 ਸਵੇਰ / 7:35 departure, ਵਾਰਾਣਸੀ 12:15 ਦੁਪਹਿਰ
ਵਾਰਾਣਸੀ ਤੋਂ ਛੇਹਰਟਾ: ਵਾਰਾਣਸੀ 7:50 ਸ਼ਾਮ, ਲਖਨਊ 12:10 ਰਾਤ / 12:20 departure, ਅੰਮ੍ਰਿਤਸਰ 4:35 ਸ਼ਾਮ / 4:40 departure, ਛੇਹਰਟਾ 5:10 ਸ਼ਾਮਇਸ ਟਰੇਨ ਦਾ ਠਹਿਰਾਅ ਅੰਮ੍ਰਿਤਸਰ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ, ਸੁਲਤਾਨਪੁਰ ਅਤੇ ਜੌਨਪੁਰ ਸਿਟੀ ਸਟੇਸ਼ਨਾਂ ‘ਤੇ ਹੋਵੇਗਾ।

ਨਾਂ ਬਦਲਿਆ ਗਿਆ
ਪਹਿਲਾਂ ਇਸ ਟਰੇਨ ਨੂੰ ਛੇਹਰਟਾ-ਵਾਰਾਣਸੀ ਵੰਦੇ ਭਾਰਤ ਸਲੀਪਰ ਐਕਸਪ੍ਰੈਸ ਦੇ ਨਾਂ ਨਾਲ ਚਲਾਉਣ ਦੀ ਚਰਚਾ ਸੀ। ਪਰ ਹੁਣ ਟਰੇਨ ਦੇ ਨਾਂ ਤੋਂ ਵੰਦੇ ਭਾਰਤ ਹਟਾ ਕੇ ‘Sant Ravidas express ਕਰ ਦਿੱਤਾ ਗਿਆ ਹੈ। ਇਸ ਕਾਰਨ ਇਹ ਟਰੇਨ ਹਾਈ ਸਪੀਡ ਦੀ ਨਹੀਂ ਹੋਵੇਗੀ। ਫਿਲਹਾਲ ਫਿਰੋਜ਼ਪੁਰ ਮੰਡਲ ਦੇ ਡੀਆਰਐਮ ਸੰਜੀਵ ਕੁਮਾਰ ਮੁਤਾਬਕ ਟਰੇਨ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੱਤਰ ਨਹੀਂ ਆਇਆ, ਪਰ 17 ਜੁਲਾਈ ਨੂੰ ਟਰੇਨ ਚਲਾਉਣ ਦੀ ਯੋਜਨਾ ਹੈ।ਇਹ ਟਰੇਨ ਪੰਜਾਬ ਸਮੇਤ ਉੱਤਰ ਪ੍ਰਦੇਸ਼ ਦੇ ਯਾਤਰੀਆਂ ਲਈ ਕਾਫ਼ੀ ਲਾਭਦਾਇਕ ਸਾਬਤ ਹੋਵੇਗੀ।

Leave a Reply

Your email address will not be published. Required fields are marked *