Neet UG 2025 ‘ਚ ਰਾਜਸਥਾਨ ਦੇ ਮਹੇਸ਼ ਕੁਮਾਰ ਨੇ ਮਾਰੀ ਬਾਜੀ
ਦਿੱਲੀ ਦੀ Avika Aggarwal ਨੇ ਕੁੜੀਆਂ ‘ਚੋਂ ਕੀਤਾ Top
NTA ਵੱਲੋਂ 14 ਜੂਨ 2025 ਨੂੰ Neet UG 2025 ਦੇ ਨਤੀਜੇ ਜਾਰੀ ਕੀਤੇ ਗਏ ਹਨ, ਜਿਸ ਵਿੱਚ ਕਿ 22.09 ਲੱਖ ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ। ਇਹਨਾਂ ਵਿੱਚੋਂ 12.36 ਲੱਖ ਉਮੀਦਵਾਰਾਂ ਨੇ ਕਾਮਯਾਬੀ ਹਾਸਿਲ ਕੀਤੀ ਹੈ। ਦੇਸ਼ ਭਰ ਵਿੱਚ ਸਭ ਤੋਂ ਵੱਧ ਯੋਗ ਉਮੀਦਵਾਰ ਉੱਤਰ ਪ੍ਰਦੇਸ਼ ਤੋਂ ਆਏ ਹਨ, ਜਿਸ ਤੋਂ ਬਾਅਦ ਮਹਾਰਾਸ਼ਟਰਾਂ ਅਤੇ ਰਾਜਸਥਾਨ ਦੇ ਨਾਂ ਹਨ।
ਰਾਜਸਥਾਨ ਦੇ ਰਹਿਣ ਵਾਲੇ Mahesh Kumar ਨੇ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਦਿੱਲੀ ਦੀ Avika Aggarwal ਕੁੜੀਆਂ ਵਿੱਚੋਂ ਟੋਪ ਬਣੀ ਹੈ , ਮੱਧ ਪ੍ਰਦੇਸ਼ ਦੇ Utkarsh Awadhiya ਦੂਜੇ ਅਤੇ ਮਹਾਰਾਸ਼ਟਰਾ ਦੇ Krishang Joshi ਤੀਜੇ ਸਥਾਨ ਤੇ ਰਹੇ ਹਨ।
ਇਸ ਸਾਲ Neet ਦੀ ਕਟ ਆਫ ਪਿਛਲੇ ਸਾਲ ਦੀ ਤੁਲਨਾ ਵਿੱਚ ਥੋੜੀ ਕੱਟ ਰਹੀ ਹੈ। ਜਨਰਲ ਸ਼੍ਰੇਣੀ ਵਿੱਚ ਕਟ ਆਫ ਦੀ ਗੱਲ ਕੀਤੀ ਜਾਵੇ ਤਾਂ 144 ਅੰਕ ਅਤੇ ਐਸ/ਸੀ ਐਸ/ਟੀ ਓਬੀਸੀ ਲਈ 129-116 ਅੰਕ ਦੇ ਵਿਚਕਾਰ ਰਹੀ। ਪੰਜਾਬ ਦੇ ਕਈ ਵਿਦਿਆਰਥੀਆਂ ਨੇ ਨੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਹਨਾਂ ਨੇ ਹੁਣ ਮੈਡੀਕਲ ਕਾਲਜਾਂ ਵਿੱਚ ਦਾਖਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੋਵੇਗੀ। ਪੰਜਾਬ ਵਿੱਚ ਸਟੇਟ ਕੋਟਾ ਦੇ ਤਹਿਤ ਕੌਂਸਲਿੰਗ ਦੀ ਪ੍ਰਕਿਰਿਆ ਜੂਨ ਅੰਤ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵਿਦਿਆਰਥੀਆਂ ਨੂੰ ਹੁਣ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਮਿਲੇਗਾ। Neet ਦੇ ਨਤੀਜਿਆਂ ਤੋਂ ਬਾਅਦ ਭਵਿੱਖ ਵਾਸਤੇ ਕਈ ਰਾਹ ਖੁੱਲਦੇ ਨੇ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਐਮਬੀਬੀਐਸ, ਬੀਡੀਐਸ ਹੀ ਨਹੀਂ ਬਲਕਿ ਬੀਐਸਸੀ ਨਰਸਿੰਗ ਫਾਰਸੀ ਅਤੇ ਪੈਰਾਂ ਮੈਡੀਕਲ ਕੋਰਸਾਂ ਲਈ ਵੀ ਦਾਖਲੇ ਹੋਣ ਦੀ ਸੰਭਾਵਨਾ ਹੈ।
Neet ਰਾਹੀ ਭਾਰਤੀ ਵਿਦਿਆਰਥੀ ਰੂਸ ਚਾਈਨਾ ਫਿਲੀਪੀਨਸ ਅਤੇ ਯੂਰਪ ਦੇ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈ ਸਕਦੇ ਨੇ ਅਤੇ ਉਨਾਂ ਦੀ ਯੋਗਤਾ ਪੂਰੀ ਹੋਵੇਗੀ, ਜਿਵੇਂ ਹੁਣ ਵਧੇਰੇ ਦੇਸ਼ ਨੀਟ ਨੂੰ ਮਾਨਤਾ ਦੇ ਰਹੇ ਹਨ।ਦੇਸ਼ ਵਾਸਤੇ ਅੱਜ ਇੱਕ ਬਹੁਤ ਵੱਡਾ ਦਿਨ ਹੈ, ਕਿਉਂਕਿ ਅੱਜ ਦੇਸ਼ ਦੀ ਤਰੱਕੀ ਵਾਸਤੇ ਜੋ ਨੌਜਵਾਨ ਅੱਗੇ ਆਏ ਹਨ ਉਹ ਦੇਸ਼ ਦਾ ਸੁਨਹਿਰਾ ਭਵਿੱਖ ਹੋ ਸਕਦੇ ਹਨ, ਪਰ ਜਰੂਰਤ ਹੈ ਕਿ ਉਹਨਾਂ ਨੂੰ ਚੰਗੀ ਦਿਸ਼ਾ ਦਿੱਤੀ ਜਾਵੇ। ਕੁਲ ਮਿਲਾ ਕੇ ਇੱਕ ਵਾਰੀ ਫੇਰ ਵੱਡੇ ਸੂਬਿਆਂ ਨੇ ਨੀਟ ਵਿੱਚ ਬਾਜ਼ੀ ਮਾਰੀ ਹੈ ਅਤੇ ਛੋਟੇ ਸੂਬਿਆਂ ਦੇ ਬੱਚੇ ਕਿਤੇ ਨਾ ਕਿਤੇ ਘੱਟ ਰੈਂਕ ਨਾਲ ਪਿੱਛੇ ਰਹਿੰਦੇ ਹੋਏ ਨਜ਼ਰ ਆ ਰਹੇ ਹਨ।