Bollywood:- Karishma Kapoor ਦੇ ਸਾਬਕਾ ਪਤੀ Sanjay Kapur ਦੀ ਮੌਤ

Bollywood ਦੀ ਮਸ਼ਹੂਰ ਅਦਾਕਾਰਾ Karishma Kapoor ਅਤੇ ਉਸਦੇ Ex ਪਤੀ Sanjay Kapur ਦੀ ਵਿਆਹੀ ਜ਼ਿੰਦਗੀ ਹਮੇਸ਼ਾ ਚਰਚਾ ਵਿੱਚ ਰਹੀ, ਪਰ ਇਹ ਰਿਸ਼ਤਾ ਜਿਆਦਾ ਲੰਮਾ ਸਮਾਂ ਨਹੀਂ ਕੱਟ ਸਕਿਆ ਅਤੇ ਇਹਨਾਂ ਦੋਵਾਂ ਵਿੱਚ ਦਰਾਰ ਪੈ ਗਈ, ਜਿਸ ਤੋਂ ਬਾਅਦ ਇਹਨਾਂ ਨੇ ਆਪਸ ‘ਚ ਤਲਾਕ ਲੈ ਲਿਆ ।Sanjay Kapur ਇੱਕ ਵੱਡੇ Businessman ਸੀ ਅਤੇ ਉਨਾਂ ਦਾ ਸੰਬੰਧ ਇੱਕ ਅਮੀਰ ਅਤੇ ਰਈਸ ਪਰਿਵਾਰ ਦੇ ਨਾਲ ਸੀ , ਉਹ Real Estate ਦੇ ਵੱਡੇ ਕਾਰੋਬਾਰੀ ਸੁਰਿੰਦਰ ਕਪੂਰ ਦੇ ਘਰ ਪੈਦਾ ਹੋਏ , Real Estate ਅਤੇ ਵਪਾਰਕ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦੇ ਸਨ , ਉਹਨਾਂ ਦੀ ਪਹਿਲੀ ਵਿਆਹੀ ਜ਼ਿੰਦਗੀ Karishma Kapoor ਨਾਲ ਜੁੜੀ ਸੀ , ਜਿਸਨੇ Bollywood ਵਿੱਚ ਉਸ ਸਮੇਂ ਕਈ ਸਫਲ ਫਿਲਮਾਂ ਕੀਤੀਆਂ। ਦੂਸਰੇ ਪਾਸੇ Sanjay Kapur ਵਪਾਰ ਦੀ ਦੁਨੀਆ ਵਿੱਚ ਵੀ ਇੱਕ ਵੱਡਾ ਨਾਮ ਰੱਖਦੇ ਸਨ।

Sanjay Kapur ਅਤੇ Karishma Kapoor ਦਾ ਵਿਆਹ 29 ਸਤੰਬਰ 2003 ਨੂੰ ਹੋਇਆ ਸੀ, ਇਹ ਵਿਆਹ ਮੁੰਬਈ ਦੇ ਇੱਕ ਰਈਸ ਹੋਟਲ ਵਿੱਚ ਹੋਇਆ ਸੀ, ਜਿਸ ਦੇ ਵਿੱਚ Bollywood ਦੇ ਕਈ ਸਿਤਾਰੇ ਅਤੇ ਉੱਚੀ ਸੋਚ ਵਾਲੇ ਲੋਕ ਇਸ ਦੇ ਵਿੱਚ ਸ਼ਾਮਿਲ ਹੋਏ ਸਨ ਅਤੇ ਦੋਨਾਂ ਦੀ ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਵੀ ਹੋਈ ਸੀ । ਇਸ ਨੂੰ ਇੱਕ ਆਦਰਸ਼ ਜੋੜੇ ਵੱਲੋਂ ਮੰਨਿਆ ਜਾਂਦਾ ਸੀ , ਇਹਨਾਂ ਦੇ ਦੋ ਬੱਚੇ ਹਨ, ਜਿਨਾਂ ਦਾ ਨਾਮ ਸਮਾਇਰਾ ਕਪੂਰ ਅਤੇ ਕਿਆਨ ਕਪੂਰ ਹੈ।

ਵਿਆਹ ਦੇ ਕੁਝ ਸਾਲਾਂ ਬਾਅਦ ਹੀ ਦੋਵਾਂ ਦੇ ਰਿਸ਼ਤੇ ਵਿੱਚ ਦਰਾਰ ਆਉਣੀ ਸ਼ੁਰੂ ਹੋ ਗਈ ਕਰਿਸ਼ਮਾ ਨੇ Sanjay Kapur ਤੇ ਘਰੇਲੂ ਹਿੰਸਾ ਅਤੇ ਮਾਨਸਿਕ ਤਨਾਅ ਦੇ ਗੰਭੀਰ ਦੋਸ਼ ਵੀ ਲਾਏ , Karishma Kapoor ਦੇ ਦਾਅਵੇ ਮੁਤਾਬਕ ਉਸਦੇ ਪਤੀ Sanjay Kapur ਉਹਨਾਂ ਨਾਲ ਅਣਮਨੁੱਖੀ ਵਿਵਹਾਰ ਕਰਦੇ ਸਨ ਅਤੇ ਰਿਸ਼ਤੇ ਵਿੱਚ ਤੀਸਰੀ ਔਰਤ ਦੇ ਸ਼ੱਕ ਦੀ ਗੂੰਜ ਵੀ ਚਲਦੀ ਰਹੀ । Karishma Kapoor ਨੇ ਸਾਲ 2014 ਵਿੱਚ ਤਲਾਕ ਦੀ ਅਰਜੀ ਦਾਇਰ ਕੀਤੀ, ਇਹ ਤਲਾਕ ਕਈ ਸਾਲ ਚਲਿਆ ਅਤੇ ਕਾਨੂੰਨੀ ਕਾਰਵਾਈ ਤੋਂ ਬਾਅਦ 2016 ਵਿੱਚ ਪੂਰਾ ਹੋਇਆ। ਦੋਵਾਂ ਨੇ ਬੱਚਿਆਂ ਦੀ ਦੇਖਭਾਲ ਲਈ ਇੱਕ ਰਾਜੀਨਾਮਾ ਕੀਤਾ ਜਿਸ ਮੁਤਾਬਕ ਬੱਚਿਆਂ ਦੀ ਕਸਟਡੀ Karishma Kapoor ਨੂੰ ਦਿੱਤੀ ਗਈ ।

ਤਲਾਕ ਤੋਂ ਬਾਅਦ Sanjay Kapur ਨੇ ਅਨੀਤਾ ਅਹੂਜਾ ਨਾਲ ਤੀਸਰਾ ਵਿਆਹ ਕਰ ਲਿਆ ਜੋ ਕਿ ਲੰਡਨ ਵਿੱਚ ਰਹਿੰਦੀ ਹੈ ਅਤੇ ਇੱਕ ਮਾਡਲ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਤੋਂ ਮੀਡੀਆ ਤੋਂ ਦੂਰੀ ਬਣਾਈ ਰੱਖੀ, ਦੂਜੇ ਪਾਸੇ ਕਰਿਸ਼ਮਾ ਅਜੇ ਵੀ ਆਪਣੇ ਬੱਚਿਆਂ ਨਾਲ ਮੁੰਬਈ ਵਿੱਚ ਰਹਿ ਰਹੀ ਹੈ ਅਤੇ ਕਈ ਵਾਰ ਟੀਵੀ ਸ਼ੋਅ ਅਤੇ ਈਵੈਂਟਸ ਵਿੱਚ ਨਜ਼ਰ ਆਉਂਦੀ ਹੈ।

Sanjay Kapur ਅਤੇ ਕ੍ਰਿਸ਼ਮਾ ਕਪੂਰ ਦੀ ਕਹਾਣੀ ਕਾਫੀ ਸ਼ਾਨਦਾਰ ਦਿਖਾਈ ਦਿੰਦੀ ਸੀ ਪਰ ਰਿਸ਼ਤੇ ਅੰਦਰੋਂ ਕਿੰਨੇ ਕੌੜੇ ਹੋ ਗਏ, ਜਿਸ ਕਰਕੇ ਦੋਹਾਂ ਨੂੰ ਤਲਾਕ ਲੈਣਾ ਪਿਆ ਦੋਹਾਂ ਨੇ ਆਪਣੇ ਰਸਤੇ ਵੱਖ ਕਰ ਲਏ ਅਤੇ ਹੁਣ ਆਪਣੀ ਜਿੰਦਗੀ ਨੂੰ ਨਵੇਂ ਢੰਗ ਨਾਲ ਜੀ ਰਹੇ ਸਨ।

ਅਚਾਨਕ Sanjay Kapur ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਸ ਜੋੜੀ ਦੀ ਇਸ ਵੇਲੇ ਕਾਫੀ ਚਰਚਾ ਚੱਲ ਰਹੀ ਹੈ ਅਤੇ ਪੁਰਾਣੀ ਤਸਵੀਰਾਂ ਨੂੰ ਯਾਦ ਕਰਕੇ ਇਹਨਾਂ ਦੇ ਫੈਨਸ ਇਹਨਾਂ ਨੂੰ ਅੱਜ ਵੀ ਯਾਦ ਕਰਦੇ ਨੇ।

ਕੁਲ ਮਿਲਾ ਕੇ ਬੋਲੀਵੁੱਡ ਅਤੇ ਵਪਾਰ ਜਗਤ ਦੀ ਇੱਕ ਵੱਡੀ ਜੋੜੀ ਜੋ ਕਿ ਅਦਾਲਤੀ ਰਿਸ਼ਤੇ ਵਿੱਚ ਕੁਝ ਸਮਾਂ ਪਹਿਲੇ ਹੀ ਖਤਮ ਹੋ ਗਈ ਸੀ ਪਰ ਇਨਸਾਨ ਦੇ ਤੌਰ ਤੇ ਉਸਦਾ ਅੱਜ ਖਾਤਮਾ ਹੋਇਆ ਹੈ। ਅੱਜ ਲੋਕ ਕਰਿਸ਼ਮਾ ਕਪੂਰ ਦੇ ਨਾਲ ਨਾਲ ਉਹਨਾਂ ਦੇ ਸਾਬਕਾ ਪਤੀ ਨੂੰ ਵੀ ਯਾਦ ਕਰਦੇ ਨਜ਼ਰ ਆ ਰਹੇ ਨੇ।

Leave a Reply

Your email address will not be published. Required fields are marked *