West Indies ਦੇ Matthew Forde ਨੇ 16 ਗੇਂਦਾਂ ਵਿੱਚ ਲਗਾਈ ਦੁਨੀਆ ਦਾ ਸਭ ਤੋਂ ਤੇਜ Half Century
West Indies vs Ireland ਵਿੱਚ ਹੋਏ West Indies ਦੇ All Rounder Matthew Forde ਨੇ ਦੁਨੀਆਂ ਦਾ ਸਭ ਤੋਂ ਤੇਜ਼ ਅਰਧ ਸ਼ਤਕ ਲਗਾ ਕੇ ਇਤਿਹਾਸ ਕਾਇਮ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਸਾਊਥ ਅਫਰੀਕਾ ਦੇ ਖਿਡਾਰੀ ਏਬੀ ਡੀਵਿਲੀਅਰਜ਼ ਦੇ ਨਾਮ ਸੀ ਅਤੇ ਹੁਣ Matthew Forde ਨੇ ਇਸ ਦੀ ਬਰਾਬਰੀ ਕਰ ਦਿੱਤੀ।
Matthew Forde ਮੁੱਖ ਤੌਰ ਤੇ ਤੇਜ਼ ਗੇਂਦਬਾਜ ਹਨ ਅਤੇ ਉਹ ਨੰਬਰ ਅੱਠ ਤੇ ਬੈਟਿੰਗ ਕਰਦਿਆਂ, ਉਹਨਾਂ ਨੇ 19 ਗੇਂਦਾਂ ਵਿੱਚ 58 ਦੌੜਾ ਬਣਾਈਆਂ, ਜਿਸ ਵਿੱਚ ਕਿ ਅੱਠ ਛੱਕੇ ਅਤੇ ਦੋ ਚੌਕੇ ਸ਼ਾਮਿਲ ਸਨ । ਉਹ 43ਵੇਂ ਓਵਰ ਵਿੱਚ ਕ੍ਰੀਜ ਤੇ ਆਏ ਅਤੇ ਦੂਜੀ ਗੇਂਦ ਤੇ ਹੀ ਛੱਕਾ ਲਗਾ ਕੇ ਆਪਣੀ ਇਨਿੰਗ ਦੀ ਸ਼ੁਰੂਆਤ ਕੀਤੀ। ਜੋਸ਼ ਲਿਟਲ ਦੇ ਇੱਕ ਓਵਰ ਵਿੱਚ ਉਹਨਾਂ ਨੇ ਲਗਾਤਾਰ ਚਾਰ ਛੱਕੇ ਲਗਾਏ, ਜਿਸ ਨਾਲ ਮੈਂ ਦਾ ਰੁੱਖ ਪੂਰੀ ਤਰ੍ਹਾਂ ਬਦਲ ਗਿਆ।
Matthew Forde ਦੀ ਇਸ ਤੇਜ਼ ਤਰਾਰ ਪਾਰੀ ਨਾਲ ਵੈਸਟ ਇੰਡੀਜ਼ ਦੀ ਟੀਮ 50 ਓਵਰਾਂ ਵਿੱਚ 352 ਰਨ ਬਣਾ ਸਕੀ , Matthew Forde ਜਿਸ ਵੇਲੇ 13 ਗੇਂਦਾਂ ਵਿੱਚ 42 ਦਿਨ ਤੇ ਖੇਡ ਰਹੇ ਸੀ ਉਸ ਵੇਲੇ ਲੱਗ ਰਿਹਾ ਸੀ ਕਿ ਉਹ ਡੀਵਿਲੀਅਰਜ਼ ਦਾ ਰਿਕਾਰਡ ਤੋੜ ਦੇਣਗੇ ਪਰ ਇਸ ਤਰਾਂ ਨਹੀਂ ਹੋਇਆ।
Matthew Forde ਲਈ ਇਹ ਮੈਚ ਬੁਰਾ ਸੁਨੇਹਾ ਵੀ ਲੈ ਕੇ ਆਇਆ ਕਿਉਂਕਿ ਇੱਕ ਇਨਿੰਗ ਤੋਂ ਬਾਅਦ ਦੂਸਰੀ ਇਨਿੰਗ ਦਾ ਖੇਡ ਨਹੀਂ ਹੋ ਸਕਿਆ, ਕਿਉਂਕਿ ਉਸ ਵੇਲੇ ਮੌਸਮ ਖਰਾਬ ਹੋ ਗਿਆ ਅਤੇ ਇਸ ਮੈਚ ਨੂੰ ਰੱਦ ਕਰ ਦਿੱਤਾ ਗਿਆ।
ਪਰ ਇਤਿਹਾਸ ਵਿੱਚ Matthew Forde ਦਾ ਨਾਮ ਦਰਜ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਹੁਣ ਦੁਨੀਆਂ ਦੇ ਸਭ ਤੋਂ ਤੇਜ਼ ਅਰਧਸ਼ਤਕ ਬਣਾਉਣ ਵਾਲੇ ਬੱਲੇਬਾਜ ਬਣ ਗਏ ਨੇ।