ਪਿੰਕੀ ਧਾਲੀਵਾਲ ਵਿਵਾਦ ਤੋਂ ਬਾਅਦ Sunanda Sharma ਦੀ ਉਜੈਨ ਦੇ ਮਹਾਕਾਲ ਮੰਦਰ ਦੀ ਯਾਤਰਾ

ਤਸਵੀਰਾਂ Instagram ‘ਤੇ ਕੀਤੀਆਂ ਸਾਂਝੀਆਂ
ਪੰਜਾਬੀ ਗਾਇਕਾ Sunanda Sharma ਉਜੈਨ ਦੇ ਮਸ਼ਹੂਰ ਮਹਾਕਾਲ ਮੰਦਰ ਦੇ ਦਰਸ਼ਨ ਕਰਨ ਪਹੁੰਚੀ। ਸੁਨੰਦਾ ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ।ਇਸ ਯਾਤਰਾ ਦੌਰਾਨ, ਉਸਨੇ ਇੰਸਟਾਗ੍ਰਾਮ ‘ਤੇ ਮਹਾਕਾਲ ਮੰਦਰ ਵਿੱਚ ਆਪਣੇ ਅਨੁਭਵ ਅਤੇ ਆਪਣੀ ਧਿਆਨ ਅਵਸਥਾ ਦੀਆਂ ਤਸਵੀਰਾਂ ਪੋਸਟ ਕੀਤੀਆਂ ।
ਸੁਨੰਦਾ ਦੀ ਮਹਾਕਾਲ ਮੰਦਰ ਦੀ ਯਾਤਰਾ ਦੀ ਪ੍ਰਸ਼ੰਸਕਾਂ ਵਿੱਚ ਬਹੁਤ ਚਰਚਾ ਹੋ ਰਹੀ ਹੈ ਅਤੇ ਉਸਦੀ ਸ਼ਰਧਾ ਅਤੇ ਵਿਸ਼ਵਾਸ ਨਾਲ ਸਬੰਧਤ ਇਸ ਯਾਤਰਾ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ।