Malaika Arora ਦੇ ਪਿਤਾ Anil Arora ਨੇ ਕੀਤੀ ਖੁਦਕੁਸ਼ੀ, ਪਹੁੰਚਿਆ Khan ਪਰਿਵਾਰ

Malaika Arora ਦੇ ਪਿਤਾ Anil Arora ਨੇ ਅੱਜ ਸਵੇਰੇ ਖੁਦਕੁਸ਼ੀ ਕਰ ਲਈ ਹੈ। ਜ਼ਿਕਰਯੋਗ, ਮੁੰਬਈ ਪੁਲਸ ਮੁਤਾਬਕ Anil Arora ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਘਟਨਾ ਦੇ ਕਾਰਨ ਅਜੇ ਅਸਪਸ਼ਟ ਹਨ। ਫਿਲਹਾਲ ਪੁਲਿਸ ਦੀ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਜਾਂਚ ਚੱਲ ਰਹੀ ਹੈ।

ਇਸ ਦੇ ਨਾਲ ਹੀ ਰਿਪੋਰਟਾਂ ਦੱਸਦੀਆਂ ਹਨ ਕਿ ਇਹ ਘਟਨਾ ਅੱਜ ਸਵੇਰੇ 9 ਵਜੇ ਦੇ ਕਰੀਬ ਵਾਪਰੀ ਹੈ। Malaika Arora ਪੁਣੇ ਤੋਂ ਰਵਾਨਾ ਹੋ ਗਈ ਸੀ, ਜੋ ਹੁਣ ਪਿਤਾ Anil Arora ਦੇ ਅਪਾਰਟਮੈਂਟ ‘ਚ ਪਹੁੰਚ ਚੁੱਕੀ ਹੈ। ਫਿਲਹਾਲ Malaika ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਪਰ ਇੱਕ ਦਿਨ ਪਹਿਲਾਂ ਹੀ ਦੋਵੇਂ ਭੈਣਾਂ ਪਰਿਵਾਰ ਨੂੰ ਮਿਲਣ ਆਈਆਂ ਸਨ। ਅਭਿਨੇਤਰੀ Malaika Arora ਦੇ ਸਾਬਕਾ ਪਤੀ Arbaaz Khan ਆਪਣੇ ਭਰਾ Sohail Khan ਅਤੇ ਉਨ੍ਹਾਂ ਦੀ ਮਾਂ ਦੇ ਨਾਲ ਅਪਾਰਟਮੈਂਟ ‘ਚ ਪਹੁੰਚੇ ਹਨ। Sohail Khan ਦੀ ਮਾਂ ਦਾ ਹੱਥ ਫੜ ਕੇ Malaika Arora ਦੇ ਘਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਇਸ ਤੋਂ ਇਲਾਵਾ ਬਾਂਦਰਾ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਮੌਕੇ ‘ਤੇ ਪਹੁੰਚੀ ਹੈ, ਪਰ ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। Malaika Arora ਦੇ ਪਿਤਾ Anil Arora ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ।

 

Leave a Reply

Your email address will not be published. Required fields are marked *