Deepika Padukone ਅਤੇ Ranveer Singh
Deepika Padukone ਅਤੇ Ranveer Singh ਹੁਣ ਬਾਲੀਵੁੱਡ ਦੇ ਗਰਲ ਪੇਰੈਂਟ ਕਲੱਬ ‘ਚ ਐਂਟਰੀ ਕਰ ਚੁੱਕੇ ਹਨ। ਕਲਕੀ 2898 AD ਦੀ ਅਭਿਨੇਤਰੀ Deepika Padukone ਨੇ 8 ਸਤੰਬਰ, 2024 ਨੂੰ ਇੱਕ ਬੱਚੀ ਨੂੰ ਜਨਮ ਦਿੱਤਾ। Deepika ਦੀ ਡਿਲੀਵਰੀ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ‘ਚ ਹੋਈ। Ranveer Singh ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਧੀ ਦੇ ਜਨਮ ਦੀ ਖੁਸ਼ੀ ਸਾਂਝੀ ਕੀਤੀ।
ਇਸ ਦੇ ਨਾਲ ਹੀ ਜਲਦੀ ਹੀ ਕਈ ਮਸ਼ਹੂਰ ਹਸਤੀਆਂ ਨੇ ਸ਼ੁੱਭ ਕਾਮਨਾਵਾਂ ਦੇ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ। ਕਰੀਨਾ ਕਪੂਰ ਖਾਨ, ਪ੍ਰਿਯੰਕਾ ਚੋਪੜਾ, ਆਲੀਆ ਭੱਟ, ਅਭਿਸ਼ੇਕ ਬੱਚਨ, ਸੋਨਮ ਕਪੂਰ ਅਤੇ ਕਈ ਹੋਰਾਂ ਨੇ Ranveer Singh ਦੇ ਨਵੇਂ ਮਾਤਾ-ਪਿਤਾ ਨੂੰ ਵਧਾਈ ਦੇਣ ਵਾਲੀ ਪੋਸਟ ‘ਤੇ ਟਿੱਪਣੀਆਂ ਕੀਤੀਆਂ। ਜ਼ਿਕਰਯੋਗ Mukesh Ambani ਨੂੰ Deepika Padukone ਅਤੇ Ranveer Singh ਦੇ ਨਵ-ਜੰਮੇ ਬੱਚੇ ਨੂੰ ਮਿਲਣ ਲਈ HN ਰਿਲਾਇੰਸ ਹਸਪਤਾਲ ਜਾਂਦੇ ਹੋਏ ਦੇਖਿਆ ਗਿਆ।
ਇਸ ਤੋਂ ਇਲਾਵਾ ਬੀਤੀ ਸ਼ਾਮ, Mukesh Ambani ਦੀ ਕਾਰ ਨੂੰ ਭਾਰੀ ਸੁਰੱਖਿਆ ਦੇ ਨਾਲ HN ਰਿਲਾਇੰਸ ਹਸਪਤਾਲ ਦੇ ਬਾਹਰ ਦੇਖਿਆ ਗਿਆ। ਅਭਿਨੇਤਰੀ Deepika Padukone ਨੂੰ ਅਜੇ ਹਸਪਤਾਲ ਤੋਂ ਛੁੱਟੀ ਨਹੀਂ ਮਿਲੀ ਹੈ, ਪ੍ਰਸ਼ੰਸਕ DeepVeer ਦੇ ਛੋਟੇ ਬੱਚੇ ਦੀ ਇੱਕ ਝਲਕ ਪਾਉਣ ਲਈ ਬੜੇ ਹੀ ਬੇਚੈਨ ਹੋ ਰਹੇ ਹਨ।