Shah rukh khan ਨੂੰ ਕਈ ਮਸ਼ਹੂਰ ਕਾਰੋਬਾਰੀ ਹਸਤੀਆਂ ਦੇ ਨਾਲ ਹੁਰੂਨ ਇੰਡੀਆ ਰਿਚ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਫਾਰਚਿਊਨ ਨੇ ਵਿੱਤੀ ਸਾਲ 2023-24 ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿੱਚ Shah rukh khan ਦਾ ਨਾਂ ਟੈਕਸ ਅਦਾ ਕਰਨ ਵਾਲੇ ਸੈਲੇਬਸ ਦੀ ਸੂਚੀ ‘ਚ ਸਭ ਤੋਂ ਉੱਪਰ ਹੈ।
ਰਿਪੋਰਟ ਦੱਸਦੀ ਹੈ ਕਿ Shah rukh khan ਨੇ ਸਭ ਤੋਂ ਵੱਧ 92 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ। ਇਸ ਸੂਚੀ ਵਿੱਚ Salman Khan, Amitabh Bachchan ਅਤੇ Kapil Sharma ਵੀ ਸ਼ਾਮਲ ਹੈ, Kapil Sharma Allu Arjun ਤੋਂ ਉੱਪਰ ਹੈ। 2023 ‘ਚ, Shah rukh khan ਨੇ 3 ਬਲਾਕਬਸਟਰ ਫਿਲਮਾਂ ਪਠਾਨ, ਜਵਾਨ, ਅਤੇ ਡੰਕੀ ਸੁਪਰਹਿੱਟ ਫਿਲਮਾਂ ਦਿੱਤੀਆਂ।
Shah rukh khan ਨੇ ਸਾਲ 2023 ‘ਚ ਇਨ੍ਹਾਂ 3 ਫਿਲਮਾਂ ਤੋਂ 2.5 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਹ ਕਮਾਲ ਦੀ ਪ੍ਰਾਪਤੀ ਉਸ ਨੂੰ ਇੱਕ ਸਾਲ ਵਿੱਚ ਇੰਨੀ ਉੱਚੀ ਕਮਾਈ ਕਰਨ ਵਾਲਾ ਇੱਕੋ-ਇੱਕ ਅਭਿਨੇਤਾ ਬਣਾਉਂਦੀ ਹੈ। ਇਸ ਤੋਂ ਇਲਾਵਾ, ਇਸ਼ਤਿਹਾਰਾਂ ਤੋਂ ਉਸਦੀ ਆਮਦਨੀ ਨੇ ਵੀ ਇਸ ਪ੍ਰਭਾਵਸ਼ਾਲੀ ਅੰਕੜੇ ਵਿੱਚ ਯੋਗਦਾਨ ਪਾਇਆ ਹੈ।
Vijay Thalapathy 80 ਕਰੋੜ ਰੁਪਏ ਦਾ ਭੁਗਤਾਨ ਕਰਨ ਵਾਲੇ ਚੋਟੀ ਦੇ 5 ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲੇ ਅਦਾਕਾਰਾਂ ਵਿੱਚੋਂ ਦੂਜੇ ਨੰਬਰ ‘ਤੇ ਹਨ। ਉਨ੍ਹਾਂ ਤੋਂ ਬਾਅਦ Salman Khan 75 ਕਰੋੜ, Amitabh Bachchan 71 ਕਰੋੜ ਅਤੇ Virat Kohli ਹਨ, ਜਿਨ੍ਹਾਂ ਨੇ 66 ਕਰੋੜ ਰੁਪਏ ਅਦਾ ਕੀਤੇ। ਇਸ ਤੋਂ ਇਲਾਵਾ, Allu Arjun ਨੇ 14 ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ, ਜਦਕਿ Kapil Sharma ਨੇ 26 ਕਰੋੜ ਰੁਪਏ ਅਦਾ ਕੀਤੇ ਹਨ।