Gippy Grewal ਦੇ ਪੁੱਤਰ Gurbaaz Grewal ਨੇ Gurpreet Ghuggi ਨੂੰ ਸੁਣਾਇਆ “ਮੂਲ ਮੰਤਰ” ਦਾ ਪਾਠ

Gurbaaz Grewal

Gippy Grewal ਅਕਸਰ Social Media ‘ਤੇ ਆਪਣੇ ਫਾਲੋਅਰਜ਼ ਨਾਲ ਜੁੜਦੇ ਹਨ, ਵੀਡੀਓਜ਼ ਅਤੇ ਤਸਵੀਰਾਂ ਪੋਸਟ ਕਰਦੇ ਹਨ। ਹਾਲ ਹੀ ਵਿੱਚ, Gippy Grewal ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਉਸਦਾ ਸਭ ਤੋਂ ਛੋਟਾ ਪੁੱਤਰ, Gurbaaz Grewal, ਜੋ ਮੂਲ ਮੰਤਰ ਦਾ ਜਾਪ ਕਰ ਰਿਹਾ ਹੈ।

ਜ਼ਿਕਰਯੋਗ, ਵੀਡੀਓ ਵਿੱਚ ਅਦਾਕਾਰ Gurpreet Ghuggi Gurbaaz Grewal ਦਾ ਪਾਠ ਬੜੇ ਧਿਆਨ ਨਾਲ ਸੁਣਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ, ਗੁਰਪ੍ਰੀਤ ਘੁੱਗੀ ਵੀਡੀਓ ‘ਚ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘Gurbaaz ਤੈਨੂੰ ਪਾਠ ਆਉਂਦਾ ਹੈ। ਜਿਸ ‘ਤੇ Gurbaaz ਹਾਂ ‘ਚ ਸਿਰ ਹਿਲਾਉਂਦਾ ਹੈ ਅਤੇ ਮੂਲ ਮੰਤਰ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ ਹੈ।

ਇਸ ਤੋਂ ਬਾਅਦ Gurpreet Ghuggi ਨੇ ਕਿਹਾ ਕਿ ‘ਵੇਖ ਲਓ ਸਾਡੇ ਬੱਚੇ ਨੂੰ ਪਾਠ ਆਉਂਦਾ ਹੈ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਅਫਸੋਸ ਹੋ ਰਿਹਾ ਹੈ ਕਿ ਕਈਆਂ ਨੂੰ ਪੰਜਾਬੀ ‘ਚ ਪਾਠ ਸ਼ਬਦ ਲਿਖਣਾ ਤੱਕ ਨਹੀਂ ਆਉਂਦਾ। ਪ੍ਰਸ਼ੰਸਕ Gurbaaz Grewal ਦੀ ਇਸ ਵੀਡੀਓ ‘ਤੇ ਸਕਾਰਾਤਮਕ ਪ੍ਰਤੀਕਿਰਿਆ ਦੇ ਰਹੇ ਹਨ, ਉਸ ਦੀ ਤਾਰੀਫ਼ ਕਰ ਰਹੇ ਹਨ।

 

Leave a Reply

Your email address will not be published. Required fields are marked *