16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਕੋਚਿੰਗ ‘ਚ ਨਹੀਂ ਮਿਲੇਗਾ ਦਾਖਲਾ, ਨਵੇਂ ਦਿਸ਼ਾ-ਨਿਰਦੇਸ਼

ਸਿੱਖਿਆ ਮੰਤਰਾਲੇ ਨੇ ਕੋਚਿੰਗ ਸੈਂਟਰਾਂ ਲਈ ਨਵੀਂ ਗਾਈਡਲਾਈਨਸ ਜਾਰੀ ਕੀਤੀ ਹੈ ਤੇ ਹੁਣ ਕੋਚਿੰਗ ਸੈਂਟਰਾਂ ਵਿੱਚ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਮਿਲੇਗਾ। ਇਸ ਦੇ ਨਾਲ ਹੀ ਚੰਗੇ ਨੰਬਰ ਜਾਂ ਰੈਂਕ ਦਿਵਾਉਣ ਦੀ ਗਾਰੰਟੀ ਵਰਗੇ ਵਾਅਦਿਆਂ ‘ਤੇ ਵੀ ਲਗਾਮ ਲੱਗੇਗੀ।

ਜੇਕਰ ਕੋਈ ਕੋਚਿੰਗ ਸੈਂਟਰਸ ਇੰਨ੍ਹਾਂ ਗਾਈਡਲਾਈਨ ਨੂੰ ਨਹੀਂ ਮੰਨਦਾ ਤੇ ਉਸ ‘ਤੇ 25,000 ਤੋਂ 1 ਲੱਖ ਰੁਪਏ ਤੱਕ ਦਾ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਸਰਕਾਰ ਵੱਲੋਂ ਜਾਰੀ ਗਾਈਡਲਾਈਨਸ ਮੁਤਾਬਕ ਕੋਈ ਵੀ ਕੋਚਿੰਗ ਸੈਂਟਰ ਗ੍ਰੈਜੂਏਸ਼ਨ ਤੋਂ ਘੱਟ ਯੋਗਤਾ ਵਾਲੇ ਟੀਚਰਾਂ ਨੂੰ ਨਿਯੁਕਤ ਨਹੀਂ ਕਰੇਗਾ।

ਕੋਚਿੰਗ ਸੈਂਟਰ ਵਿਦਿਆਰਥੀਆਂ ਦੇ ਦਾਖਲੇ ਲਈ ਮਾਤਾ-ਪਿਤਾ ਨੂੰ ਝੂਠੇ ਵਾਅਦੇ ਜਾਂ ਰੈਂਕ ਜਾਂ ਚੰਗੇ ਨੰਬਰਾਂ ਦੀ ਗਾਰੰਟੀ ਨਹੀਂ ਦੇ ਸਕਦੇ। ਇਸ ਤੋਂ ਇਲਾਵਾ ਕੋਚਿੰਗ ਸੰਸਥਾ ਵਿੱਚ ਵਿਦਿਆਰਥੀਆਂ ਦਾ ਦਾਖਲਾ ਸੈਕੰਡਰੀ ਸਕੂਲ ਦੀ ਪ੍ਰੀਖਿਆ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ।

ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੋਚਿੰਗ ਸੰਸਥਾਵਾਂ ਕੋਚਿੰਗ ਦੀ ਗੁਣਵੱਤਾ, ਸਹੂਲਤਾਂ ਅਤੇ ਵਿਦਿਆਰਥੀ ਦੁਆਰਾ ਪ੍ਰਾਪਤ ਨਤੀਜਿਆਂ ਬਾਰੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕੋਈ ਦਾਅਵਾ ਕਰਨ ਵਾਲਾ ਕੋਈ ਵੀ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਤ ਨਹੀਂ ਕਰ ਸਕਦੀਆਂ। ਜ਼ਿਕਰਯੋਗ ਇਹ ਹੈ ਕਿ ਦਿਸ਼ਾ-ਨਿਰਦੇਸ਼ ਕੋਚਿੰਗ ਸੰਸਥਾਵਾਂ ਨੂੰ ਰੈਗੂਲਰ ਕਰਨ ਅਤੇ ਨਿੱਜੀ ਕੋਚਿੰਗ ਸੰਸਥਾਵਾਂ ਦੇ ਬੇਤਰਤੀਬੇ ਵਾਧੇ ਨੂੰ ਰੋਕਣ ਲਈ ਜਾਰੀ ਕੀਤੇ ਗਏ ਹਨ।

Leave a Reply

Your email address will not be published. Required fields are marked *