45 ਕਰੋੜ ਰੁਪਏ ਦੇ ਵਿਕਾਸ ਕਾਰਜ ਜਲਦੀ ਹੋਣਗੇ ਸ਼ੁਰੂ: Gurjeet Singh Aujla

Gurjeet Singh Aujla

ਸੰਸਦ ਮੈਂਬਰ Gurjeet Singh Aujla ਦੇ ਲਗਾਤਾਰ ਯਤਨਾਂ ਸਦਕਾ ਜਲਦੀ ਹੀ ਗੁਰੂ ਨਗਰੀ ਵਿੱਚ 45 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਵਿਕਾਸ ਕੀਤਾ ਜਾਵੇਗਾ। ਇਸ ਸਬੰਧੀ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਕੁਝ ਦਿਨਾਂ ਵਿੱਚ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। Gurjeet Aujla ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਹ ਖੁਦ ਇਨ੍ਹਾਂ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨਗੇ।

Gurjeet Singh Aujla ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 7 ਸੜਕਾਂ ਦੇ ਨਵੀਨੀਕਰਨ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਮਜੀਠਾ ਹਲਕੇ ਵਿਚ ਦੋ ਸੜਕਾਂ ਅਤੇ ਅਜਨਾਲਾ ਵਿੱਚ ਪੰਜ ਸੜਕਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਔਜਲਾ ਨੇ ਦੱਸਿਆ ਕਿ ਸ਼ਹਿਰ ਲਈ ਵਿਕਾਸ ਯੋਜਨਾਵਾਂ ਨੂੰ ਲਾਗੂ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਕਈ ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ ਪਰ ਹੋਰ ਵੀ ਕਈ ਪ੍ਰੋਜੈਕਟ ਪੈਂਡਿੰਗ ਹਨ, ਜਿਸ ਲਈ ਉਹ ਕੇਂਦਰ ਸਰਕਾਰ ਨਾਲ ਰਾਬਤਾ ਬਣਾ ਰਹੇ ਹਨ ਅਤੇ ਜਲਦ ਹੀ ਇਨ੍ਹਾਂ ਨੂੰ ਪਾਸ ਕਰਵਾ ਦੇਣਗੇ। MP Aujla ਨੇ ਦੱਸਿਆ ਕਿ ਮੌਜੂਦਾ ਪਾਸ ਕੀਤੇ ਗਏ ਪ੍ਰੋਜੈਕਟਾਂ ‘ਚ ਹਲਕਾ ਮਜੀਠਾ ਵਿੱਚ ਲਿੰਕ ਰੋਡ ਏਪੀਕੇ ਰੋਡ ਨੈਸ਼ਨਲ ਹਾਈਵੇਅ 15 ਤੋਂ ਤਲਵੰਡੀ ਦਸੌਂਦਾ ਸਿੰਘ ਤੱਕ 6.05 ਕਿਲੋਮੀਟਰ ਸੜਕ ਨੂੰ 545.39 ਲੱਖ ਰੁਪਏ ਵਿੱਚ ਅਪਗ੍ਰੇਡ ਕੀਤਾ ਜਾਵੇਗਾ।

ਇਸ ਦੇ ਮੱਦੇਨਜ਼ਰ ਤਲਵੰਡੀ ਤੋਂ ਹਮਜਾ ਰੋਡ ਅਤੇ ਫਿਰ ਮਜੀਠਾ ਵਾਇਆ ਬੇਗੇਵਾਲ ਤੱਕ 8.94 ਕਿਲੋਮੀਟਰ ਸੜਕ ਨੂੰ 984.67 ਲੱਖ ਰੁਪਏ ਦੀ ਲਾਗਤ ਨਾਲ ਅੱਪਗ੍ਰੇਡ ਕੀਤਾ ਜਾਵੇਗਾ। ਹਲਕਾ ਅਜਨਾਲਾ ਵਿੱਚ ਅਜਨਾਲਾ-ਫਤਿਹਗੜ੍ਹ ਚੂੜੀਆਂ ਰੋਡ ਤੋਂ ਫੋਕਲ ਪੁਆਇੰਟ ਚਮੇਰੀ ਵਾਇਆ ਇਬਰਾਹੀਮਪੁਰ ਹਰੜ ਕਲਾਂ ਤੱਕ 6.65 ਕਿਲੋਮੀਟਰ ਸੜਕ 480.18 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ।

ਚੋਗਾਵਾਂ ਰੋਡ-ਪੋਂਗਾ ਰੋਡ ਵਾਇਆ ਸਰਕਾਰੀ ਕਾਲਜ, ਅਜਨਾਲਾ ਨੰਗਲ ਵੰਝਾਵਾਲਾ, ਤਲਵੰਡੀ ਦਾਦੁਰਾਈ ਸਮੇਤ 6.11 ਕਿਲੋਮੀਟਰ ਸੜਕ 569.57 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ। ਅਜਨਾਲਾ ਦੀ ਪੋਂਗਾ ਵਾਇਆ ਰਾਏਪੁਰ ਕਲਾਂ ਤੱਕ 5.86 ਕਿਲੋਮੀਟਰ ਸੜਕ 493.30 ਲੱਖ ਰੁਪਏ ਦੀ ਲਾਗਤ ਨਾਲ, ਚੋਗਾਵਾਂ ਤੋਂ ਅਜਨਾਲਾ ਪੋਂਗਾ ਵਾਇਆ ਚੱਕ ਫੂਲ, ਨੰਗਲ ਵੰਝਾਵਾਲਾ, ਕਮੀਰਪੁਰ, ਚੱਕ ਤੱਕ 7.38 ਕਿਲੋਮੀਟਰ ਸੜਕ 754.5 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ।

ਜ਼ਿਕਰਯੋਗ, ਅਜਨਾਲਾ ਤੋਂ ਜਗਦੇਵ ਖੁਰਦ ਸੜਕ ਤੋੰ ਪੋਂਗਾ ਤੋਂ ਵਾਯਾ ਗੁਰੁਦ੍ਵਵਾਰਾ ਗੁਮਚਕ ਜਾਫਰਕੋਟ ਰੋਡ ਤੱਕ ਦੀ 10.246 ਕਿਲੋਮੀਟਰ ਸੜਕ 656.97 ਲਖ ਦੀ ਲਾਗਤ ਨਾਲ ਬਣਾਈ ਜਾਵੇਗੀ। Gurjeet Singh Aujla ਨੇ ਕਿਹਾ ਕਿ ਕਰੋੜਾਂ ਰੁਪਏ ਦੇ ਇਹ ਪ੍ਰੋਜੈਕਟ ਜਲਦੀ ਹੀ ਸ਼ੁਰੂ ਕਰਕੇ ਮੁਕੰਮਲ ਕਰਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਦੇ ਨਾਲ ਹੀ Gurjeet Singh Aujla ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ ਜਿਸ ਲਈ ਉਹ ਤਨਦੇਹੀ ਨਾਲ ਕੰਮ ਕਰ ਰਹੇ ਹਨ। ਲੋਕ ਸਭਾ ਵਿੱਚ ਉਹ ਹਰ ਉਹ ਮੁੱਦਾ ਉਠਾਉਂਦੇ ਹਨ ਜੋ ਉਨ੍ਹਾਂ ਦੀ ਗੁਰੂ ਨਗਰੀ ਲਈ ਅਹਿਮ ਹੋਵੇ ਅਤੇ ਗੁਰੂ ਨਗਰੀ ਦੇ ਲੋਕਾਂ ਦਾ ਭਲਾ ਹੋ ਸਕੇ।

ਇਸ ਤੋਂ ਇਲਾਵਾ Gurjeet Singh Aujla ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਤੋਂ ਬਾਅਦ ਉਹ ਖੁਦ ਇਨ੍ਹਾਂ ਦੀ ਨਿਗਰਾਨੀ ਕਰਨਗੇ। ਸੜਕਾਂ ਦੇ ਨਿਰਮਾਣ ਵਿੱਚ ਗੁਣਵੱਤਾ ਵਿੱਚ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਣੀ ਚਾਹੀਦੀ। ਉਹ ਖੁਦ ਇਸ ਦੀ ਸਮੇਂ-ਸਮੇਂ ‘ਤੇ ਜਾਂਚ ਕਰਨਗੇ ਤਾਂ ਜੋ ਲੋਕਾਂ ਨੂੰ ਪੱਕੀਆਂ ਸੜਕਾਂ ਮਿਲ ਸਕਣ।

 

Leave a Reply

Your email address will not be published. Required fields are marked *