DOB ਲਈ ਆਧਾਰ ਕਾਰਡ ਕੋਈ ਸਬੂਤ ਨਹੀਂ ਹੋਵੇਗਾ, EPFO ਵੱਲੋਂ ਇੱਕ ਵੱਡਾ ਐਲਾਨ

ਆਧਾਰ ਕਾਰਡ ਨੂੰ ਸਾਰੇ ਜ਼ਰੂਰੀ ਦਸਤਾਵੇਜਾਂ ‘ਚੋ ਇੱਕ ਮੰਨਿਆ ਜਾਂਦਾ ਹੈ, ਭਾਰਤ ‘ਚ ਇਸ ਦੀ ਵਰਤੋਂ ਮੁੱਖ ਤੌਰ ‘ਤੇ ਕਈ ਉਦੇਸ਼ਾਂ ਲਈ ਕੀਤੀ ਜਾਂਦੀ ਹੈ। EPFO ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਜਨਮ ਮਿਤੀ ਅਪਡੇਟ ਅਤੇ ਕਨੈਕਸ਼ਨ ਲਈ ਆਧਾਰ ਕਾਰਡ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਦੌਰਾਨ EPFO ਵਲੋਂ ਲੋਕਾਂ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਗਈ ਹੈ, ਜਿਸ ਦੇ ਤਹਿਤ ਹੁਣ ਆਧਾਰ ਕਾਰਡ ਨੂੰ ਜਨਮ ਮਿਤੀ ਦੇ ਤੌਰ ‘ਤੇ ਸਵੀਕਾਰ ਨਹੀਂ ਕੀਤਾ ਜਾਵੇਗਾ।

UIDAI ਦੀ ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਜਨਮ ਮਿਤੀ ਦੇ ਸਬੂਤ ਲਈ ਆਧਾਰ ਕਾਰਡ ਸਵੀਕਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਜੇਕਰ ਕੋਈ ਜਨਮ ਤਰੀਕ ਸਰਟੀਫਿਕੇਟ ਦੇ ਤੌਰ ‘ਤੇ ਆਧਾਰ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ ਦਸਤਾਵੇਜ਼ ਸਵੀਕਾਰ ਨਹੀਂ ਕੀਤੇ ਜਾਣਗੇ। ਇਸ ਗੱਲ ਨੂੰ ਧਿਆਨ ‘ਚ ਰੱਖਦੇ ਹੋਏ EPFO ਨੇ ਵੀ ਇੱਕ ਪੱਤਰ ਜਾਰੀ ਕਰਕੇ ਜਨਮ ਮਿਤੀ ਦੇ ਤੌਰ ‘ਤੇ ਆਧਾਰ ਕਾਰਡ ਹਟਾਉਣ ਦੀ ਗੱਲ ਕੀਤੀ ਹੈ।

ਪਾਸਪੋਰਟ, ਪੈਨ ਕਾਰਡ, SSC ਸਰਟੀਫਿਕੇਟ, ਜਨਮ ਪ੍ਰਮਾਣ ਪੱਤਰ, ਮਾਰਕਸ਼ੀਟਾਂ, ਸਕੂਲ ਛੱਡਣ ਦਾ ਸਰਟੀਫਿਕੇਟ, ਤਬਾਦਲਾ ਸਰਟੀਫਿਕੇਟ, ਸਰਕਾਰ ਦੁਆਰਾ ਜਾਰੀ ਰਿਹਾਇਸ਼ੀ ਸਰਟੀਫਿਕੇਟ ਅਤੇ ਕੇਂਦਰ/ਰਾਜ ਸਰਕਾਰ ਦੀਆਂ ਸੰਸਥਾਵਾਂ ਦੇ ਸੇਵਾ ਰਿਕਾਰਡ ‘ਤੇ ਆਧਾਰਿਤ ਸਰਟੀਫਿਕੇਟ, ਹੁਣ ਜਨਮ ਮਿਤੀ ਦੇ ਤੌਰ ‘ਤੇ ਇਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਜਾਂ ਸਕਦੀ ਹੈ। ਇਹ ਸਾਰੇ ਦਸਤਾਵੇਜ਼ ਅਗਸਤ 2023 ਨੂੰ ਜਾਰੀ EPFO ਪੱਤਰ ਦੇ ਮੁਤਾਬਕ ਜਨਮ ਮਿਤੀ ਨੂੰ ਬਦਲਣ ਲਈ ਵਰਤੇ ਜਾਣਗੇ।

ਆਧਾਰ ਕਾਰਡ ਨੂੰ ਜਨਮ ਮਿਤੀ ਸਰਟੀਫਿਕੇਟ ਵਜੋਂ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ, ਪਰ ਤੁਸੀਂ ਇਸ ਦਸਤਾਵੇਜ਼ ਨੂੰ ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਵਜੋਂ ਵਰਤ ਸਕਦੇ ਹੋ। 12 ਅੰਕਾਂ ਦੇ ਆਧਾਰ ਕਾਰਡ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਨੇ ਐਡਰੈੱਸ ਪਰੂਫ਼ ਅਤੇ ਆਈਡੀ ਪਰੂਫ਼ ਵਜੋਂ ਅਪਣਾਇਆ ਹੈ।

Leave a Reply

Your email address will not be published. Required fields are marked *