ਫ਼ਿਲਮ “ਗਾਂਧੀ 3 ਯਾਰ ਦਾ ਯਾਰ” ਦੀ ਪਹਿਲੀ ਝਲਕ ਹੋਈ ਰਿਲੀਜ਼, 30 ਅਗਸਤ ਨੂੰ ਸਿਨੇਮਾਘਰਾਂ ਦਾ ਬਣੇਗੀ ਹਿੱਸਾ

ਪੰਜਾਬੀ ਸਿਨੇਮਾ ਦੀ ਬੇਹੱਦ ਉਡੀਕੀ ਜਾ ਰਹੀ ਸੀਕਵਲ ‘ਗਾਂਧੀ 3 ਯਾਰ ਦਾ ਯਾਰ’ ਦੀ ਪਹਿਲੀ ਝਲਕ ਰਿਲੀਜ਼ ਹੋ ਗਈ ਹੈ। ਇਹ ਫਿਲਮ 30 ਅਗਸਤ, 2024 ਨੂੰ ਸਿਨੇਮਾਘਰਾਂ ਦਾ ਹਿੱਸਾ ਬਣਨ ਜਾ ਰਹੀ ਹੈ। ਇਹ ‘ਡ੍ਰੀਮ ਰਿਐਲਿਟੀ ਮੂਵੀਜ਼’ ਦੁਆਰਾ ਨਿਰਮਿਤ ਹੈ ਅਤੇ ਰਵਨੀਤ ਚਾਹਲ ਦੁਆਰਾ ਪੇਸ਼ ਕੀਤੀ ਗਈ ਹੈ। ਐਕਸ਼ਨ ਡਰਾਮਾ ਰਵਨੀਤ ਕੌਰ ਚਾਹਲ, ਰਾਜੇਸ਼ ਕੁਮਾਰ ਅਰੋੜਾ ਅਤੇ ਆਸ਼ੂ ਮਨੀਸ਼ ਸ਼ਾਹਨੀ ਦੁਆਰਾ ਤਿਆਰ ਕੀਤਾ ਗਿਆ ਹੈ, ਫਿਲਮ ਦਾ ਨਿਰਦੇਸ਼ਨ ਮਨਦੀਪ ਬਨੀਪਾਲ ਕਰ ਰਹੇ ਹਨ।

ਬਨੀਪਾਲ ਇਸ ਤੋਂ ਪਹਿਲਾਂ ਕਈ ਸਫਲ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। Dev Kharod Rupinder Rupi, Aditi Arya, Lucky Dhaliwal, Dakshajit Singh, Jimmy Sharma, Dhanveer Singh, Pali Mangat, Tarsem Pal, Naginder Gakhar, Inder Bajwa ਵੀ ਮਹੱਤਵਪੂਰਨ ਕਿਰਦਾਰਾਂ ‘ਚ ਨਜ਼ਰ ਆਉਣਗੇ। ਇਹ ਫਿਲਮ 2015 ਵਿੱਚ ਸ਼ੁਰੂ ਹੋਈ ‘ਰੁਪਿੰਦਰ ਗਾਂਧੀ’ ਸੀਰੀਜ਼ ਦਾ ਤੀਜਾ ਭਾਗ ਹੈ।

ਇਹ ਸੀਰੀਜ਼ ਪੰਜਾਬੀ ਸਿਨੇਮਾ ‘ਚ ਐਕਸ਼ਨ ਫਿਲਮਾਂ ਦੇ ਰੁਝਾਨ ਨੂੰ ਰੂਪ ਦੇਣ ਵਿੱਚ ਸਫਲ ਰਹੀ ਹੈ। ਨਿਰਦੇਸ਼ਕ ਮਨਦੀਪ ਬਨੀਪਾਲ ਨੇ ਆਪਣੀਆਂ ਸਾਰੀਆਂ ਫਿਲਮਾਂ ਜਿਵੇਂ ਕਿ ‘ਯੋਧਾ’, ‘ਡਾਕੂਆਂ ਦਾ ਮੁੰਡਾ’, ‘ਡਾਕੂਆਂ ਦਾ ਮੁੰਡਾ 2’, ‘ਡੀ. ਐੱਸ. ਪੀ. ਦੇਵ’, ‘ਕਾਕਾ ਜੀ’, ‘ਰੁਤਬਾ’ ਅਤੇ ‘ਏਕਮ’। ਇਸ ਐਕਸ਼ਨ-ਥ੍ਰਿਲਰ ਪੰਜਾਬੀ ਫ਼ਿਲਮ ਨੂੰ ‘ਵਾਈਟ ਹਿੱਲ ਸਟੂਡਿਓਜ਼’ ਵੱਲੋਂ ਵਰਲਡ ਵਾਈਡ ਜਾਰੀ ਕੀਤਾ ਜਾ ਰਿਹਾ ਹੈ।

 

 

The first look of the film “Gandhi 3 Yaar Da Yaar” has been released, it will hit the theaters on August 30

 

The first look of the highly awaited sequel of Punjabi cinema ‘Gandhi 3 Yaar Da Yaar’ has been released. The film is going to hit the theaters on August 30, 2024. It is produced by ‘Dream Reality Movies’ and presented by Ravneet Chahal. The action drama is produced by Ravneet Kaur Chahal, Rajesh Kumar Arora and Ashu Manish Shahni, the film is directed by Mandeep Banipal.

Banipal has directed several successful films before. Dev Kharod Rupinder Rupi, Aditi Arya, Lucky Dhaliwal, Dakshajit Singh, Jimmy Sharma, Dhanveer Singh, Pali Mangat, Tarsem Pal, Naginder Gakhar, Inder Bajwa will also be seen in important roles. This film is the third part of the ‘Rupinder Gandhi’ series which started in 2015.

This series has been successful in shaping the trend of action films in Punjabi cinema. Director Mandeep Banipal has made all his movies like ‘Yodha’, ‘Dakuan Da Munda’, ‘Dakuan Da Munda 2’, ‘D.S.P. Dev’, ‘Kaka Ji’, ‘Rutba’ and ‘Ekam’. This action-thriller Punjabi film is being released worldwide by White Hill Studios.

 

Leave a Reply

Your email address will not be published. Required fields are marked *