ਸਪਾਈਸਜੈੱਟ ਏਅਰਲਾਈਨ ਖ਼ਿਲਾਫ਼ ਯਾਤਰੀਆਂ ਨੇ ਦਰਜ ਕਰਵਾਇਆਂ 422 ਸ਼ਿਕਾਇਤਾਂ, ਹੋਈ ਹਵਾਈ ਸਫਰ ‘ਚ ਪਰੇਸ਼ਾਨੀ

ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਕਾਰਨ ਕਈ ਫਲਾਈਟਾਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸੋਮਵਾਰ ਨੂੰ ਇਸ ਸਬੰਧੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਦਸੰਬਰ 2023 ਦੌਰਾਨ ਡੋਮੇਸਟਿਕ ਫਲਾਈਟ ‘ਤੇ 712 ਯਾਤਰੀਆਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ, ਇਨ੍ਹਾਂ ਸ਼ਿਕਾਇਤਾਂ ‘ਚ ਯਾਤਰੀਆਂ ਨੇ ਫਲਾਈਟ ‘ਚ ਸਮੱਸਿਆਵਾਂ ਦੇ ਨਾਲ-ਨਾਲ ਰਿਫੰਡ ਨੂੰ ਲੈ ਕੇ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਦਸੰਬਰ 2023 ‘ਚ ਪ੍ਰਤੀ 10,000 ਯਾਤਰੀਆਂ ‘ਤੇ ਸ਼ਿਕਾਇਤਾਂ ਦੀ ਗਿਣਤੀ ਲਗਭਗ 0.52 ਰਹੀ ਹੈ। ਯਾਤਰੀਆਂ ਨੇ ਫਲਾਈਟ ਲੇਟ ਹੋਣ ਦੀ ਵੀ ਸ਼ਿਕਾਇਤ ਦਰਜ ਕਰਵਾਈ ਹੈ। ਸਭ ਤੋਂ ਵੱਧ ਸ਼ਿਕਾਇਤਾਂ ਸਪਾਈਸਜੈੱਟ (422) ਨੂੰ ਪ੍ਰਾਪਤ ਹੋਈਆਂ ਹਨ ਇਸ ਤੋਂ ਬਾਅਦ ਏਅਰ ਇੰਡੀਆ (68) ਤੇ ਇੰਡੀਗੋ (65) ਹਨ। ਸਟਾਰ ਏਅਰ ਅਤੇ ਅਲਾਇੰਸ ਏਅਰ ਕੋਲ ਤਿੰਨ-ਤਿੰਨ ਸ਼ਿਕਾਇਤਾਂ ਹਨ ਅਤੇ ਏਅਰ ਇੰਡੀਆ ਕੋਲ ਇੱਕ ਸ਼ਿਕਾਇਤ ਪੈਂਡਿੰਗ ਹੈ।

ਏਅਰਲਾਈਨਜ਼ ਨੂੰ ਮਿਲੀਆਂ ਸ਼ਿਕਾਇਤਾਂ ਵਿੱਚੋਂ 705 ਦਾ ਨਿਪਟਾਰਾ ਕੀਤਾ ਗਿਆ ਹੈ। ਡੀਜੀਸੀਏ ਦੇ ਅਨੁਸਾਰ, ਕੁੱਲ 61.8% ਸ਼ਿਕਾਇਤਾਂ ਉਡਾਣ ਲੇਟ ਹੋਣ ਕਾਰਨ, 12.8 ਫੀਸਦੀ ਸ਼ਿਕਾਇਤਾਂ ਰਿਫੰਡ ਨਾਲ ਸਬੰਧਤ ਅਤੇ 11.9 ਫੀਸਦੀ ਸਮਾਨ ਨਾਲ ਸਬੰਧਤ ਸਨ। ਰਿਫੰਡ ਨਾਲ ਜੁੜੀਆਂ ਸ਼ਿਕਾਇਤਾਂ ਵਿੱਚ ਸੁਧਾਰ ਹੋਇਆ ਹੈ। ਇਸ ਤੋਂ ਇਲਾਵਾ ਦਸੰਬਰ ‘ਚ ਫਲਾਈਟ ਸੰਬੰਧੀ ਸ਼ਿਕਾਇਤਾਂ 39.4 ਫੀਸਦੀ ਤੋਂ ਵਧ ਕੇ 61.8 ਫੀਸਦੀ ਹੋ ਗਈਆਂ ਹਨ।

ਇਸ ਦੇ ਨਾਲ ਹੀ ਨਵੰਬਰ ‘ਚ ਰਿਫੰਡ ਨਾਲ ਜੁੜੀਆਂ 14.8 ਫੀਸਦੀ ਸ਼ਿਕਾਇਤਾਂ ਆਈਆਂ, ਜੋ ਦਸੰਬਰ ‘ਚ ਘੱਟ ਕੇ 12.8 ਫੀਸਦੀ ‘ਤੇ ਆ ਗਈਆਂ। ਮੁਲਾਜ਼ਮਾਂ ਦੇ ਵਿਵਹਾਰ ਨਾਲ ਸਬੰਧਤ ਸ਼ਿਕਾਇਤਾਂ ਨਵੰਬਰ ਵਿੱਚ 3 ਫੀਸਦੀ ਤੋਂ ਵਧ ਕੇ ਦਸੰਬਰ ਵਿੱਚ 3.4 ਫੀਸਦੀ ਹੋ ਗਈਆਂ।

 

Leave a Reply

Your email address will not be published. Required fields are marked *