ਸੰਨੀ ਦਿਓਲ ਨੇ ਬਲਾਕਬਸਟਰ ਫ਼ਿਲਮ “ਬਾਰਡਰ” ਦੇ ਸੀਕਵਲ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਨੀ ਨੇ ਇਸ ਖਬਰ ਦਾ ਖੁਲਾਸਾ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਇਹ ਫਿਲਮ 27 ਸਾਲ ਪਹਿਲਾਂ ਕੀਤੇ ਗਏ ਵਾਅਦੇ ਨੂੰ ਪੂਰਾ ਕਰੇਗੀ। ਸੀਕਵਲ ਦਾ ਨਾਂ ‘ਬਾਰਡਰ 2’ ਹੈ ਅਤੇ ਇਸ ਨੂੰ ਭਾਰਤ ਦੀ ਸਭ ਤੋਂ ਵੱਡੀ ਵਾਰ ਫਿਲਮ ਕਿਹਾ ਜਾ ਰਿਹਾ ਹੈ।
ਇਸ ਘੋਸ਼ਣਾ ਵੀਡੀਓ ‘ਚ ਸਿਰਫ਼ ਸੰਨੀ ਦਿਓਲ ਦੀ ਅਵਾਜ਼ ਹੈ, ਜਿਸ ਵਿੱਚ ਫ਼ਿਲਮ ਦਾ ਕੋਈ ਵਿਜ਼ੂਅਲ ਨਹੀਂ ਹੈ। ਉਸ ਨੇ ਇਕ ਅਜਿਹੇ ਫੌਜੀ ਦਾ ਜ਼ਿਕਰ ਕੀਤਾ ਜਿਸ ਨੇ 27 ਸਾਲ ਪਹਿਲਾਂ ਇਕ ਵਾਅਦਾ ਕੀਤਾ ਸੀ ਅਤੇ ਹੁਣ ਉਹ ਵਾਅਦਾ ਪੂਰਾ ਕਰਨ ਲਈ ਵਾਪਸ ਆ ਰਿਹਾ ਹੈ ਅਤੇ ਭਾਰਤ ਦੀ ਧਰਤੀ ਨੂੰ ਸਲਾਮ ਹੈ।
“ਬਾਰਡਰ 2” ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਉਨ੍ਹਾਂ ਦੀ ਧੀ ਨਿਧੀ ਦੱਤਾ ਦੇ ਵਿਚਕਾਰ ਇੱਕ ਸਹਿਯੋਗੀ ਪ੍ਰੋਡਕਸ਼ਨ ਹੋਵੇਗੀ, ਜਿਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰਨਗੇ। ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਆਯੁਸ਼ਮਾਨ ਖੁਰਾਨਾ ਸੰਨੀ ਦਿਓਲ ਦੇ ਨਾਲ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ। ‘ਬਾਰਡਰ 2’ ਦੀ ਸ਼ੂਟਿੰਗ ਅਕਤੂਬਰ ‘ਚ ਸ਼ੁਰੂ ਹੋਵੇਗੀ, ਟੀਮ ਨੇ ਪ੍ਰੋਜੈਕਟ ਦੀਆ ਸਾਰੀਆਂ ਤਿਆਰੀਆਂ ਨੂੰ ਪੂਰਾ ਕਰਨ ‘ਚ ਰੁੱਝੀ ਹੋਈ ਸੀ।