ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਮੀਨੂ ‘ਚ ਬਦਲਾਅ ਕੀਤਾ ਹੈ, ਜਿਸ ‘ਚ ਵਿਦਿਆਰਥੀਆਂ ਨੂੰ ਇੱਕ ਵਾਰ ਦਾਲ-ਮਾਹ ਛੋਲੇ ਅਤੇ ਹਫ਼ਤੇ ‘ਚ ਖੀਰ ਦਿੱਤੀ ਜਾਵੇਗੀ। ਇਹ ਨਵਾਂ ਮੀਨੂ 1 ਜੁਲਾਈ ਤੋਂ ਲਾਗੂ ਕੀਤਾ ਜਾਵੇਗਾ, ਜਿਸ ‘ਚ ਭੋਜਨ ਦੀ ਸ਼ੁੱਧਤਾ ਅਤੇ ਸਕੂਲ ਪ੍ਰਬੰਧਕ ਕਮੇਟੀਆਂ ਵੱਲੋਂ ਖਾਣੇ ਦੀ ਵੀ ਜਾਂਚ ਕੀਤੀ ਜਾਵੇਗੀ।
ਇਸ ਦੇ ਲਈ ਵਿਭਾਗ ਵੱਲੋਂ ਡਿਊਟੀ ਲਾਈ ਗਈ ਹੈ। ਨਵੇਂ ਮੀਨੂ ਦੇ ਮੁਤਾਬਕ ਸੋਮਵਾਰ ਨੂੰ ਦਾਲ (ਸਬਜ਼ੀਆਂ ਦੇ ਨਾਲ) ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ ਚੌਲ, ਬੁੱਧਵਾਰ ਨੂੰ ਕਾਲੇ ਛੋਲੇ / ਚਿੱਟੇ ਛੋਲੇ (ਆਲੂ ਦੇ ਨਾਲ) ਅਤੇ ਪੂੜੀ ਤੇ ਰੋਟੀ, ਵੀਰਵਾਰ ਨੂੰ ਕੜੀ-ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ, ਸ਼ਨੀਵਾਰ ਦਾਲ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੀਨੂ ‘ਚ ਮੌਸਮੀ ਫ਼ਲ ਵੀ ਦਿੱਤੇ ਜਾਣਗੇ। ਇਸ ਪਹਿਲਕਦਮੀ ਦਾ ਉਦੇਸ਼ ਸਕੂਲ ਦੀ ਹਾਜ਼ਰੀ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਲੋੜੀਂਦੇ ਫੰਡਿੰਗ ਅਤੇ ਸਹੀ ਭੋਜਨ ਟਰੈਕਿੰਗ ਦੁਆਰਾ ਸਮਰਥਤ ਹੈ। ਜ਼ਿਕਰਯੋਗ, ਖਾਣਾ ਬਣਾਉਣ ਅਤੇ ਪਰੋਸਣ ਲਈ ਸਾਰੇ ਸਕੂਲਾਂ ‘ਚ ਕੁੱਕ ਨਿਯੁਕਤ ਕੀਤੇ ਗਏ ਹਨ।